24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਭਾਜਪਾ ਨਹੀਂ ਕਰ ਸਕਦੀ ਪੰਜਾਬ ਦਾ ਭਲਾ- ਪਰਗਟ ਸਿੰਘ

ਚੰਡੀਗੜ੍ਹ, 24 ਨਵੰਬਰ- ਅੱਜ ਐਲਾਨੇ ਜਾਣ ਵਾਲੇ ਭਾਜਪਾ-ਸ਼੍ਰੋਮਣੀ ਅਕਾਲੀ ਦਲ (SAD) ਗਠਜੋੜ ਬਾਰੇ ਪੰਜਾਬ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਦਾ ਕਹਿਣਾ ਹੈ ਕਿ ਮੈਂ ਉਨ੍ਹਾਂ ਦੋਵਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ, ਪਰ ਅਸਲ ਮੁੱਦੇ ਅਜੇ ਵੀ ਉੱਥੇ ਹੀ ਖੜ੍ਹੇ ਹਨ, ਜਿਥੇ ਪਹਿਲਾਂ ਸਨ। ਉਨ੍ਹਾਂ ਕਿਹਾ ਕਿ ਜ਼ਰਾ ਦੇਖੋ ਕਿ ਕਿਸਾਨਾਂ ਨਾਲ ਕੀ ਵਾਪਰਿਆ,

Ad Position 21
No active advertisement
ਅਜੀਤ ਡੈਸਕ 24-11-2026

ਚੰਡੀਗੜ੍ਹ, 24 ਨਵੰਬਰ- ਅੱਜ ਐਲਾਨੇ ਜਾਣ ਵਾਲੇ ਭਾਜਪਾ-ਸ਼੍ਰੋਮਣੀ ਅਕਾਲੀ ਦਲ (SAD) ਗਠਜੋੜ ਬਾਰੇ ਪੰਜਾਬ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਦਾ ਕਹਿਣਾ ਹੈ ਕਿ ਮੈਂ ਉਨ੍ਹਾਂ ਦੋਵਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ, ਪਰ ਅਸਲ ਮੁੱਦੇ ਅਜੇ ਵੀ ਉੱਥੇ ਹੀ ਖੜ੍ਹੇ ਹਨ, ਜਿਥੇ ਪਹਿਲਾਂ ਸਨ। ਉਨ੍ਹਾਂ ਕਿਹਾ ਕਿ ਜ਼ਰਾ ਦੇਖੋ ਕਿ ਕਿਸਾਨਾਂ ਨਾਲ ਕੀ ਵਾਪਰਿਆ, ਪੰਜਾਬ ਨੇ ਕਿਹੋ ਜਿਹੇ ਹਾਲਾਤ ਹੰਢਾਏ ਅਤੇ ਬਾਦਲ ਪਰਿਵਾਰ ਨੇ ਕੀ ਕੁਝ ਕੀਤਾ। ਅਜਿਹੀ ਤਰਕਹੀਣ, ਦਿਸ਼ਾਹੀਣ ਅਤੇ ਪੂਰੀ ਤਰ੍ਹਾਂ ਮੌਕਾਪ੍ਰਸਤ ਸਿਆਸਤ ਨੂੰ ਮੈਂ ਪੂਰੀ ਤਰ੍ਹਾਂ ਰੱਦ ਕਰਦਾ ਹਾਂ। ਇਹ ਲੋਕ ਪੰਜਾਬ ਦੀ ਭਲਾਈ ਬਾਰੇ ਕਿਵੇਂ ਸੋਚ ਸਕਦੇ ਹਨ? ਉਹ 13 ਸਾਲ ਸੱਤਾ ਵਿਚ ਰਹੇ ਹਨ, ਜਿਸ ਦੌਰਾਨ ਉਨ੍ਹਾਂ ਨੇ ਦੇਸ਼ ਦੇ ਸੰਸਥਾਨਾਂ ਨੂੰ ਤਬਾਹ ਕਰ ਦਿੱਤਾ, ਉਹ ਪੰਜਾਬ ਦਾ ਕੋਈ ਭਲਾ ਕਰਨ ਦੇ ਸਮਰੱਥ ਨਹੀਂ ਹਨ। ਹੁਣ ਲੋਕਾਂ ਨੂੰ ਸੋਚਣ ਅਤੇ ਪਰਖਣ ਦੀ ਲੋੜ ਹੈ, ਕਿਉਂਕਿ ਅਸਲ ਫੈਸਲਾਕੁੰਨ ਤਾਕਤ ਉਨ੍ਹਾਂ ਦੇ ਹੱਥ ਵਿਚ ਹੀ ਹੈ... ਮੇਰਾ ਮੰਨਣਾ ਹੈ ਕਿ ਇਸ ਵਾਰ ਜਨਤਾ ਦਾ ਰੁਖ਼ ਸਿਰਫ਼ ਅਕਾਲੀ ਦਲ ਦੇ ਹੀ ਨਹੀਂ, ਸਗੋਂ ਭਾਜਪਾ ਦੇ ਵੀ ਖਿਲਾਫ਼ ਹੋਵੇਗਾ। ਉਨ੍ਹਾਂ ਨੂੰ ਹੋਰ ਵੀ ਵੱਡਾ ਝਟਕਾ ਲੱਗੇਗਾ। ਮੇਰੀ ਨਜ਼ਰ ਵਿਚ ਇਹ ਘਟਨਾਕ੍ਰਮ ਅਸਲ ਵਿਚ ਕਾਂਗਰਸ ਦੇ ਹੱਕ ਵਿਚ ਜਾ ਸਕਦਾ ਹੈ, ਇਹ ਰਾਹੁਲ ਗਾਂਧੀ ਦੇ ਨਜ਼ਰੀਏ ਨਾਲ ਮੇਲ ਖਾਂਦਾ ਹੈ।

Ad Position 22
No active advertisement
ਪਿਛਲੀ ਖ਼ਬਰ ਦਿੱਲੀ ਪਹੁੰਚੇ ਸੁਖਬੀਰ ਸਿੰਘ ਬਾਦਲ, ਭਾਜਪਾ ਆਗੂਆਂ ਵਲੋਂ ਸਵਾਗਤ ਅਗਲੀ ਖ਼ਬਰ ਗਠਜੋੜ ਦਾ ਥੋੜ੍ਹੀ ਦੇਰ ਵਿਚ ਹੋਵੇਗਾ ਰਸਮੀ ਐਲਾਨ
Ad Position 24