25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਪਾਕਿਸਤਾਨੀ ਸੀਰੀਜ਼ ਨੂੰ ਨੈੱਟਫਲਿਕਸ 'ਤੇ ਰਿਲੀਜ਼ ਨਾ ਕੀਤਾ ਜਾਵੇ - ਏ.ਆਈ.ਸੀ.ਡਬਲਯੂ.ਏ. ਨੇ ਪ੍ਰਧਾਨ ਮੰਤਰੀ ਮੋਦੀ ਤੋਂ ਕੀਤੀ ਮੰਗ

ਨਵੀਂ ਦਿੱਲੀ, 25 ਨਵੰਬਰ - 'ਆਲ ਇੰਡੀਅਨ ਸਿਨੇ ਵਰਕਰਜ਼ ਐਸੋਸੀਏਸ਼ਨ' (ਏ.ਆਈ.ਸੀ.ਡਬਲਯੂ.ਏ.) ਨੇ ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ...

Ad Position 21
No active advertisement
ਅਜੀਤ ਡੈਸਕ 25-11-2026

ਨਵੀਂ ਦਿੱਲੀ, 25 ਨਵੰਬਰ - 'ਆਲ ਇੰਡੀਅਨ ਸਿਆਲ ਇੰਡੀਅਨ ਸਿਨੇ ਵਰਕਰਜ਼ ਐਸੋਸੀਏਸ਼ਨ ਵਰਕਰਜ਼ ਐਸੋਸੀਏਸ਼ਨ' (ਏ.ਆਈ.ਸੀ.ਡਬਲਯੂ.ਏ.) ਨੇ ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਪਾਕਿਸਤਾਨੀ ਲੜੀਵਾਰ (ਸੀਰੀਜ਼) "ਬਚੇ ਹੈਂ ਸੰਗ ਸਮੇਟ ਲੋ" ਨੂੰ 4 ਦਸੰਬਰ 2026 ਨੂੰ ਭਾਰਤ ਵਿਚ ਨੈੱਟਫਲਿਕਸ 'ਤੇ ਰਿਲੀਜ਼ ਨਾ ਕੀਤਾ ਜਾਵੇ।
ਪਾਕਿਸਤਾਨ ਇਕ ਅੱਤਵਾਦੀ ਦੇਸ਼ ਸੀ, ਹੈ ਅਤੇ ਰਹੇਗਾ। ਇਸ ਦੀਆਂ ਲੜੀਵਾਰਾਂ, ਫ਼ਿਲਮਾਂ, ਗੀਤਾਂ, ਪੋਡਕਾਸਟਾਂ ਅਤੇ ਹੋਰ ਕਿਸੇ ਵੀ ਤਰ੍ਹਾਂ ਦੀ ਸਮੱਗਰੀ ਲਈ ਭਾਰਤੀ ਸਕ੍ਰੀਨਾਂ 'ਤੇ ਕੋਈ ਥਾਂ ਨਹੀਂ ਹੈ।
ਅਸੀਂ ਇਕ ਸਖ਼ਤ ਅਤੇ ਸਥਾਈ ਕਾਨੂੰਨ ਬਣਾਉਣ ਦੀ ਵੀ ਮੰਗ ਕੀਤੀ ਹੈ ਜਿਸ ਵਿਚ ਸਭ ਤੋਂ ਸਖ਼ਤ ਸਜ਼ਾਵਾਂ ਦੀ ਵਿਵਸਥਾ ਹੋਵੇ। ਨਾਲ ਹੀ, ਅਸੀਂ ਨੈੱਟਫਲਿਕਸ ਇੰਡੀਆ ਅਤੇ ਹੋਰ ਸਾਰੇ ਓ.ਟੀ.ਟੀ. ਪਲੇਟਫਾਰਮਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਭਾਰਤ ਵਿਚ ਕਦੇ ਵੀ ਕੋਈ ਪਾਕਿਸਤਾਨੀ ਸਮੱਗਰੀ ਨਾ ਦਿਖਾਉਣ।
ਰਾਸ਼ਟਰ ਸਭ ਤੋਂ ਪਹਿਲਾਂ ਹੈ। ਹਮੇਸ਼ਾ।

Ad Position 22
No active advertisement
ਅਗਲੀ ਖ਼ਬਰ ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰਾ ਪਟੇਲ ਤੇ ਉੱਪ ਮੁੱਖ ਮੰਤਰੀ ਹਰਸ਼ ਸੰਘਵੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
Ad Position 24