28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਪਠਾਨਕੋਟ ’ਚ ਈ.ਡੀ. ਦੀ ਛਾਪੇਮਾਰੀ, 4 ਘੰਟੇ ਤੱਕ ਘਰ ਦੀ ਲਈ ਤਲਾਸ਼ੀ

ਪਠਾਨਕੋਟ, 27 ਨਵੰਬਰ (ਵਿਨੋਦ) - ਪਠਾਨਕੋਟ ਵਿਚ ਬੀਤੀ ਰਾਤ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਟੀਮ ਨੇ ਇਕ ਘਰ ’ਚ ਛਾਪੇਮਾਰੀ ਕੀਤੀ। ਸ਼ਹਿਰ ਦੇ ਸ਼ਾਸਤਰੀ ਨਗਰ ਵਿਚ ਸੁਨੀਲ ਸ਼ਰਮਾ ਦੇ ਘਰ ਕਰੀਬ 4 ਘੰਟੇ ਤੱਕ ਜਾਂਚ ਕੀਤੀ ਗਈ। ਇਹ ਕਾਰਵਾਈ 500 ਕਰੋੜ ਰੁਪਏ ਦੀ ਕਥਿਤ ਕ੍ਰਿਪਟੋ ਨਿਵੇਸ਼ ਠੱਗੀ ਦੇ ਮਾਮਲੇ ’ਚ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 28-11-2026

ਪਠਾਨਕੋਟ, 27 ਨਵੰਬਰ (ਵਿਨੋਦ) - ਪਠਾਨਕੋਟ ਵਿਚ ਬੀਤੀ ਰਾਤ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਟੀਮ ਨੇ ਇਕ ਘਰ ’ਚ ਛਾਪੇਮਾਰੀ ਕੀਤੀ। ਸ਼ਹਿਰ ਦੇ ਸ਼ਾਸਤਰੀ ਨਗਰ ਵਿਚ ਸੁਨੀਲ ਸ਼ਰਮਾ ਦੇ ਘਰ ਕਰੀਬ 4 ਘੰਟੇ ਤੱਕ ਜਾਂਚ ਕੀਤੀ ਗਈ। ਇਹ ਕਾਰਵਾਈ 500 ਕਰੋੜ ਰੁਪਏ ਦੀ ਕਥਿਤ ਕ੍ਰਿਪਟੋ ਨਿਵੇਸ਼ ਠੱਗੀ ਦੇ ਮਾਮਲੇ ’ਚ ਕੀਤੀ ਗਈ। ਟੀਮ ਨੇ ਘਰ ’ਚੋਂ ਕੁਝ ਜ਼ਰੂਰੀ ਕਾਗਜ਼ਾਤ ਅਤੇ ਡਿਜੀਟਲ ਸਬੂਤ ਆਪਣੇ ਕਬਜ਼ੇ ’ਚ ਲਏ ਹਨ। ਦੱਸਿਆ ਜਾ ਰਿਹਾ ਹੈ ਕਿ ਸੁਨੀਲ ਸ਼ਰਮਾ ਦੇ ਕ੍ਰਿਪਟੋ ਕੰਪਨੀ ਦੇ ਮਾਲਕ ਗੁਰਮੀਤ ਸਿੰਘ ਚੌਧਰੀ ਨਾਲ ਕਾਰੋਬਾਰੀ ਸੰਬੰਧ ਸਨ। ਫਿਲਹਾਲ ਇਸ ਕਾਰਵਾਈ ’ਚ ਪਠਾਨਕੋਟ ਤੋਂ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਜੰਮੂ ਤੋਂ ਈ.ਡੀ. ਦੇ 6 ਅਧਿਕਾਰੀਆਂ ਦੀ ਟੀਮ ਸੀ.ਆਰ.ਪੀ.ਐੱਫ. ਜਵਾਨਾਂ ਸਮੇਤ ਪਠਾਨਕੋਟ ਪਹੁੰਚੀ ਸੀ। ਟੀਮ ’ਚ ਕੁੱਲ 13 ਲੋਕ ਸ਼ਾਮਿਲ ਸਨ। ਤਿੰਨ ਗੱਡੀਆਂ ’ਚ ਆਈ ਟੀਮ ਨੇ ਸ਼ਾਸਤਰੀ ਨਗਰ ਸਥਿਤ ਸੁਨੀਲ ਸ਼ਰਮਾ ਦੇ ਘਰ ’ਤੇ ਛਾਪਾ ਮਾਰਿਆ। ਕਰੀਬ 4 ਘੰਟੇ ਤੱਕ ਘਰ ਦੀ ਤਲਾਸ਼ੀ ਲਈ ਗਈ। ਇਸ ਦੌਰਾਨ ਅਧਿਕਾਰੀਆਂ ਨੇ ਕਾਗਜ਼ਾਤ ਅਤੇ ਡਿਜੀਟਲ ਸਬੂਤਾਂ ਦੀ ਜਾਂਚ ਕੀਤੀ ਅਤੇ ਕੁਝ ਰਿਕਾਰਡ ਆਪਣੇ ਨਾਲ ਲੈ ਗਏ। ਅਧਿਕਾਰੀਆਂ ਮੁਤਾਬਕ ਜਲਦੀ ਹੀ ਇਸ ਕਾਰਵਾਈ ਦੀ ਜਾਣਕਾਰੀ ਈ.ਡੀ. ਦੇ ਅਧਿਕਾਰਤ ਪੋਰਟਲ ’ਤੇ ਦਿੱਤੀ ਜਾ ਸਕਦੀ ਹੈ।

ਇਹ ਮਾਮਲਾ ਕ੍ਰਿਪਟੋ ਸਟਾਈਲੋ (Crypto Stylo) ਨਾਂਅ ਦੀ ਕੰਪਨੀ ਨਾਲ ਜੁੜਿਆ ਹੈ। ਦੋਸ਼ ਹੈ ਕਿ ਕੰਪਨੀ ਦੇ ਮਾਲਕ ਗੁਰਮੀਤ ਸਿੰਘ ਚੌਧਰੀ ਲੋਕਾਂ ਨੂੰ ਆਨਲਾਈਨ ਨਿਵੇਸ਼ ਰਾਹੀਂ ਪੈਸੇ ਦੁੱਗਣੇ ਕਰਨ ਦਾ ਲਾਲਚ ਦਿੰਦੇ ਸਨ। ਇਸ ਤੋਂ ਬਾਅਦ ਉਨ੍ਹਾਂ ਤੋਂ ਪੈਸੇ ਲੈ ਕੇ ਠੱਗੀ ਕੀਤੀ ਜਾਂਦੀ ਸੀ। ਇਸ ਮਾਮਲੇ ’ਚ ਕਰੀਬ 500 ਕਰੋੜ ਰੁਪਏ ਦੀ ਠੱਗੀ ਹੋਣ ਦੀ ਗੱਲ ਸਾਹਮਣੇ ਆਈ ਹੈ। ਹਾਲਾਂਕਿ ਇਸ ਰਕਮ ਦੀ ਅਜੇ ਈ.ਡੀ. ਵਲੋਂ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।

ਪਠਾਨਕੋਟ ਦੇ ਰਹਿਣ ਵਾਲੇ ਸੁਨੀਲ ਸ਼ਰਮਾ ਦੀ ਜੰਮੂ-ਕਸ਼ਮੀਰ ਦੇ ਕਠੂਆ ’ਚ ਗੱਤੇ ਦੀ ਫੈਕਟਰੀ ਸੀ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਗੁਰਮੀਤ ਸਿੰਘ ਚੌਧਰੀ ਨਾਲ ਦੋਸਤੀ ਸੀ ਅਤੇ ਦੋਵਾਂ ਨੇ ਮਿਲ ਕੇ ਸਟਾਈਲੋ ਟਾਈਲਜ਼ ਨਾਂ ਨਾਲ ਇੱਕ ਫੈਕਟਰੀ ਵੀ ਸ਼ੁਰੂ ਕੀਤੀ ਸੀ। ਇਸ ਕੰਪਨੀ ਦੇ ਦਫ਼ਤਰ ਦੁਬਈ ਤੱਕ ਹੋਣ ਦੀ ਗੱਲ ਕਹੀ ਜਾ ਰਹੀ ਹੈ। ਇਸੇ ਕਾਰੋਬਾਰੀ ਸੰਬੰਧ ਦੇ ਚੱਲਦਿਆਂ ਸੁਨੀਲ ਸ਼ਰਮਾ ਦਾ ਨਾਂਅ ਇਸ ਜਾਂਚ ਨਾਲ ਜੁੜਨ ਦੀ ਜਾਣਕਾਰੀ ਸਾਹਮਣੇ ਆਈ ਹੈ। ਹਾਲਾਂਕਿ ਈ.ਡੀ. ਨੇ ਉਨ੍ਹਾਂ ਦੀ ਭੂਮਿਕਾ ਨੂੰ ਲੈ ਕੇ ਅਜੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ।

ਇਸੇ ਮਾਮਲੇ ’ਚ ਈ.ਡੀ. ਦੀ ਟੀਮ ਨੇ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ’ਚ ਵੀ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ। ਮੜ੍ਹੀਨ ਤਹਿਸੀਲ ਦੇ ਬਨਿਆਰੀ, ਬਕਰਾਕ ਕਾਲੋਨੀ, ਕਰੰਡੀ ਕਲਾਂ ਅਤੇ ਛਪਾਕੀ ਕਲਾਂ ’ਚ ਤਲਾਸ਼ੀ ਲਈ ਗਈ। ਜਿਨ੍ਹਾਂ ਲੋਕਾਂ ਦੇ ਘਰਾਂ ਜਾਂ ਠਿਕਾਣਿਆਂ ’ਤੇ ਕਾਰਵਾਈ ਦੀ ਜਾਣਕਾਰੀ ਸਾਹਮਣੇ ਆਈ ਹੈ, ਉਨ੍ਹਾਂ ’ਚ ਰਾਕੇਸ਼ ਕੁਮਾਰ ਚੌਧਰੀ, ਗੁਰਮੀਤ ਸਿੰਘ, ਗੁਰਮੀਤ ਚੌਧਰੀ ਅਤੇ ਪਰਸ਼ੋਤਮ ਲਾਲ ਦੇ ਨਾਂਅ ਸ਼ਾਮਿਲ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ’ਚੋਂ ਕੁਝ ਲੋਕ ਗੁਰਮੀਤ ਚੌਧਰੀ ਦੇ ਰਿਸ਼ਤੇਦਾਰ ਜਾਂ ਸਹਿਯੋਗੀ ਹਨ। ਹਾਲਾਂਕਿ, ਇਨ੍ਹਾਂ ਲੋਕਾਂ ਦੀ ਭੂਮਿਕਾ ਅਜੇ ਸਪੱਸ਼ਟ ਨਹੀਂ ਹੋਈ ਹੈ। ਫਿਲਹਾਲ ਈ.ਡੀ. ਦੀ ਜਾਂਚ ਜਾਰੀ ਹੈ। ਏਜੰਸੀ ਵਲੋਂ ਅਧਿਕਾਰਤ ਜਾਣਕਾਰੀ ਆਉਣ ਤੋਂ ਬਾਅਦ ਹੀ ਠੱਗੀ ਦੀ ਰਕਮ ਅਤੇ ਇਸ ’ਚ ਸ਼ਾਮਿਲ ਲੋਕਾਂ ਦੀ ਭੂਮਿਕਾ ਸਪੱਸ਼ਟ ਹੋ ਸਕੇਗੀ।

Ad Position 22
No active advertisement
ਅਗਲੀ ਖ਼ਬਰ ਅੱਜ ਪੰਜਾਬ ਦੇ 12 ਜ਼ਿਲ੍ਹਿਆਂ ਵਿਚ ਪਵੇਗੀ ਸੰਘਣੀ ਧੁੰਦ- ਮੌਸਮ ਵਿਭਾਗ
Ad Position 24