28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਲਿੰਡਾ ਬੁਕੈਨਨ ਮੈਟਰੋ ਵੈਨਕੂਵਰ ਦੀ ਚੇਅਰਪਰਸਨ ਚੁਣੀ ਗਈ

ਵੈਨਕੂਵਰ, 28 ਨਵੰਬਰ (ਮਲਕੀਤ ਸਿੰਘ)-ਨਾਰਥ ਵੈਨਕੂਵਰ ਸ਼ਹਿਰ ਦੀ ਮੇਅਰ ਲਿੰਡਾ ਬੁਕੈਨਨ ਨੂੰ ਮੈਟਰੋ ਵੈਨਕੂਵਰ ਦੀ ਨਵੀਂ ਚੇਅਰਪਰਸਨ ਚੁਣਿਆ ਗਿਆ ਹੈ। ਉਨ੍ਹਾਂ ਦੀ ਚੋਣ ਨੂੰ ਖੇਤਰੀ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ਵਿਚ ਸੁਧਾਰ ਲਿਆਉਣ ਪੱਖੋਂ ਅਹਿਮ ਮੰਨਿਆ ਜਾ ਰਿਹਾ ਹੈ। ਲਿੰਡਾ ਬੁਕੈਨਨ ਨੇ ਪ੍ਰਸ਼ਾਸਨਿਕ ਸੁਧਾਰਾਂ, ਵਿੱਤੀ ਪ੍ਰਬੰਧਾਂ ਅਤੇ ਲੋਕਾਂ ਦਾ ਭਰੋਸਾ ਮਜ਼ਬੂਤ ਕਰਨ ਲਈ 100 ਦਿਨਾਂ ਦੀ ਵਿਸ਼ੇਸ਼ ਕਾਰਜ ਯੋਜਨਾ ਉਲੀਕਣ ਦਾ ਵਾਅਦਾ ਕੀਤਾ ...

Ad Position 21
No active advertisement
ਅਜੀਤ ਡੈਸਕ 29-11-2026

ਪ੍ਰਸ਼ਾਸਨਿਕ ਤੇ ਵਿੱਤੀ ਸੁਧਾਰਾਂ ਲਈ 100 ਦਿਨਾਂ ਦੀ ਕਾਰਜ ਯੋਜਨਾ ਦਾ ਕੀਤਾ ਐਲਾਨ
ਵੈਨਕੂਵਰ, 28 ਨਵੰਬਰ (ਮਲਕੀਤ ਸਿੰਘ)-ਨਾਰਥ ਵੈਨਕੂਵਰ ਸ਼ਹਿਰ ਦੀ ਮੇਅਰ ਲਿੰਡਾ ਬੁਕੈਨਨ ਨੂੰ ਮੈਟਰੋ ਵੈਨਕੂਵਰ ਦੀ ਨਵੀਂ ਚੇਅਰਪਰਸਨ ਚੁਣਿਆ ਗਿਆ ਹੈ। ਉਨ੍ਹਾਂ ਦੀ ਚੋਣ ਨੂੰ ਖੇਤਰੀ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ਵਿਚ ਸੁਧਾਰ ਲਿਆਉਣ ਪੱਖੋਂ ਅਹਿਮ ਮੰਨਿਆ ਜਾ ਰਿਹਾ ਹੈ। ਲਿੰਡਾ ਬੁਕੈਨਨ ਨੇ ਪ੍ਰਸ਼ਾਸਨਿਕ ਸੁਧਾਰਾਂ, ਵਿੱਤੀ ਪ੍ਰਬੰਧਾਂ ਅਤੇ ਲੋਕਾਂ ਦਾ ਭਰੋਸਾ ਮਜ਼ਬੂਤ ਕਰਨ ਲਈ 100 ਦਿਨਾਂ ਦੀ ਵਿਸ਼ੇਸ਼ ਕਾਰਜ ਯੋਜਨਾ ਉਲੀਕਣ ਦਾ ਵਾਅਦਾ ਕੀਤਾ ਹੈ।

ਉਨ੍ਹਾਂ ਸਾਹਮਣੇ ਖੇਤਰੀ ਪ੍ਰਸ਼ਾਸਨ ਦੇ ਕੰਮਕਾਜ ਵਿਚ ਪਾਰਦਰਸ਼ਤਾ ਲਿਆਉਣ ਅਤੇ ਵਿੱਤੀ ਜਵਾਬਦੇਹੀ ਨੂੰ ਯਕੀਨੀ ਬਣਾਉਣ ਵਰਗੀਆਂ ਅਹਿਮ ਜ਼ਿੰਮੇਵਾਰੀਆਂ ਹੋਣਗੀਆਂ। ਜ਼ਿਕਰਯੋਗ ਹੈ ਕਿ ਮੈਟਰੋ ਵੈਨਕੂਵਰ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਇਕ ਅਹਿਮ ਖੇਤਰੀ ਪ੍ਰਸ਼ਾਸਨਿਕ ਸੰਸਥਾ ਹੈ, ਜਿਸ ਅਧੀਨ ਵੈਨਕੂਵਰ, ਸਰੀ, ਬਰਨਬੀ, ਰਿਚਮੰਡ, ਡੈਲਟਾ ਸਮੇਤ ਕਈ ਸ਼ਹਿਰ ਆਉਂਦੇ ਹਨ।

ਇਹ ਸੰਸਥਾ ਪੀਣ ਵਾਲੇ ਪਾਣੀ ਦੀ ਸਪਲਾਈ, ਗੰਦੇ ਪਾਣੀ ਦੀ ਨਿਕਾਸੀ ਤੇ ਸੋਧ, ਠੋਸ ਰਹਿੰਦ-ਖੂੰਹਦ ਦੇ ਪ੍ਰਬੰਧ, ਖੇਤਰੀ ਬਾਗ਼ਾਂ ਅਤੇ ਵਾਤਾਵਰਨ ਦੀ ਸੰਭਾਲ ਸਮੇਤ ਕਈ ਅਹਿਮ ਲੋਕ ਸੇਵਾਵਾਂ ਦੀ ਜ਼ਿੰਮੇਵਾਰੀ ਨਿਭਾਉਂਦੀ ਹੈ। ਬੁਕੈਨਨ ਦੀ ਅਗਵਾਈ ਹੇਠ ਆਉਣ ਵਾਲੇ 100 ਦਿਨਾਂ ਦੌਰਾਨ ਪ੍ਰਸ਼ਾਸਨਿਕ ਅਤੇ ਵਿੱਤੀ ਸੁਧਾਰਾਂ ਸਬੰਧੀ ਕੀ ਕਦਮ ਚੁੱਕੇ ਜਾਂਦੇ ਹਨ, ਇਸ ਉੱਪਰ ਖੇਤਰ ਦੇ ਵਸਨੀਕਾਂ ਦੀਆਂ ਨਜ਼ਰਾਂ ਰਹਿਣਗੀਆਂ। 

Ad Position 22
No active advertisement
ਪਿਛਲੀ ਖ਼ਬਰ ਉੱਘੇ ਬੈਰਿਸਟਰ ਕੁਲਦੀਪ ਸਿੰਘ ਗਰੇਵਾਲ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਅਗਲੀ ਖ਼ਬਰ ਨਿਊਯਾਰਕ ਸੈਨੇਟ ਦੀ ਪਹਿਲੀ ਮਹਿਲਾ ਬਹੁਮਤ ਆਗੂ ਸਟੀਵਰਟ-ਕਜ਼ਨਜ਼ ਦਾ ਦਿਹਾਂਤ
Ad Position 24