12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਦਿੱਲੀ 'ਚ ਭਾਜਪਾ ਸਰਕਾਰ ਦੇ 100 ਦਿਨ ਪੂਰੇ <br/>

Ad Position 21
No active advertisement
ਅਜੀਤ ਡੈਸਕ 01-06-2025

ਰੇਖਾ ਗੁਪਤਾ ਨੇ ਢਾਂਚਾਗਤ ਸੁਧਾਰਾਂ ਨੂੰ ਦੱਸਿਆ ਤਰਜੀਹ
ਨਵੀਂ ਦਿੱਲੀ, 31 ਮਈ (ਉਪਮਾ ਡਾਗਾ ਪਾਰਥ)- ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਆਪਣੀ ਸਰਕਾਰ ਦੇ 100 ਦਿਨ ਪੂਰੇ ਹੋਣ 'ਤੇ ਪਿਛਲੀ ਸਰਕਾਰ 'ਤੇ ਜਨਤਾ ਨੂੰ ਅਣਗੌਲਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਸਾਡਾ ਧਿਆਨ ਇਮਾਨਦਾਰ ਪ੍ਰਸ਼ਾਸਨ, ਜਨਤਾ ਦੀ ਭਲਾਈ ਅਤੇ ਢਾਂਚਾਗਤ ਸੁਧਾਰਾਂ 'ਤੇ ਹੈ | ਸਰਕਾਰ ਦੇ 100 ਦਿਨ ਪੂਰੇ ਹੋਣ ਮੌਕੇ ਭਾਜਪਾ ਵਲੋਂ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਕਰਵਾਏ ਪ੍ਰੋਗਰਾਮ 'ਚ ਬੋਲਦਿਆਂ ਰੇਖਾ ਗੁਪਤਾ ਨੇ ਕਿਹਾ ਕਿ ਉਨ੍ਹਾਂ ਦੇ ਪ੍ਰਸ਼ਾਸਨ ਨੇ ਝੂਠੇ ਵਾਅਦੇ ਕਰਨ ਦੀ ਥਾਂ 'ਤੇ ਨੀਤੀ ਘੜਣ 'ਤੇ ਵਧੇਰੇ ਧਿਆਨ ਦਿੱਤਾ | ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਸਰਕਾਰ ਚਲਾਉਣਾ ਸਿਰਫ਼ ਇਕ ਜ਼ਿੰਮੇਦਾਰੀ ਨਹੀਂ, ਸਗੋਂ ਜਨਤਕ ਸੇਵਾ 'ਤੇ ਕੇਂਦਰਿਤ ਸਿਆਸਤ ਹੈ ਅਤੇ ਅਜਿਹੀਆਂ ਨੀਤੀਆਂ ਹਨ, ਜੋ ਲੋਕਾਂ ਦੀ ਭਲਾਈ ਲਈ ਹੋਣ | ਰੇਖਾ ਗੁਪਤਾ ਨੇ ਸਿੱਖਿਆ ਨੂੰ ਸਭ ਲਈ ਪੁੱਜਣ ਯੋਗ ਬਣਾਉਣ ਅਤੇ ਮਾਂ-ਬਾਪ 'ਤੇ ਘੱਟ ਤੋਂ ਘੱਟ ਭਾਰ ਦੇ ਟੀਚੇ ਨੂੰ ਅੱਗੇ ਰੱਖਦਿਆਂ ਦੱਸਿਆ ਕਿ ਪ੍ਰਾਈਵੇਟ ਸਕੂਲਾਂ 'ਚ ਫ਼ੀਸ ਨੂੰ ਰੈਗੂਲੇਟ ਕਰਨ ਲਈ ਉਨ੍ਹਾਂ ਦੀ ਸਰਕਾਰ ਛੇਤੀ ਹੀ ਇਕ ਆਰਡੀਨੈਂਸ ਲੈ ਕੇ ਆਏਗੀ | ਮੁੱਖ ਮੰਤਰੀ ਨੇ ਬਜ਼ੁਰਗਾਂ ਲਈ 10 ਲੱਖ ਰੁਪਏ ਤੱਕ ਦੀ ਬੀਮਾ ਕਵਰੇਜ ਵਾਲੀ ਯੋਜਨਾ 'ਵਯ ਵੰਦਨ' ਨੂੰ ਵੀ ਸਫ਼ਲ ਸਕੀਮ ਦੱਸਦਿਆਂ ਕਿਹਾ ਕਿ ਤਕਰੀਬਨ ਡੇਢ ਲੱਖ ਬਜ਼ੁਰਗਾਂ ਨੇ ਸਕੀਮ ਲਈ ਰਜਿਸਟ੍ਰੇਸ਼ਨ ਕਰਵਾ ਲਿਆ ਹੈ | ਰੇਖਾ ਗੁਪਤਾ ਨੇ ਆਪਣੇ ਭਾਸ਼ਨ 'ਚ ਯਮੁਨਾ ਦੀ ਸਫ਼ਾਈ ਅਤੇ ਹਵਾ ਪ੍ਰਦੂਸ਼ਣ ਦਾ ਮੁੱਦਾ ਵੀ ਲਿਆਉਂਦਿਆਂ ਆਮ ਆਦਮੀ ਪਾਰਟੀ ਨੂੰ ਇਸ ਦੀ ਹਾਲਤ ਲਈ ਜ਼ਿੰਮੇਵਾਰ ਦੱਸਦਿਆਂ ਕਿਹਾ ਕਿ ਰਾਸ਼ਟਰੀ ਰਾਜਧਾਨੀ ਕਿਵੇਂ ਸਭ ਤੋਂ ਵੱਧ ਪ੍ਰਦੂਸ਼ਿਤ ਹੋ ਗਈ, ਜਦੋਂ ਯਮੁਨਾ ਨੂੰ ਸਾਫ਼ ਕਰਨ ਬਾਰੇ ਕਦੇ ਗੰਭੀਰਤਾ ਨਾਲ ਕੋਈ ਕਦਮ ਨਹੀਂ ਚੁੱਕਿਆ ਗਿਆ | ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਦਿੱਲੀ ਦੇ ਸਾਰੇ ਕੈਬਨਿਟ ਮੰਤਰੀਆਂ ਤੋਂ ਇਲਾਵਾ 2 ਹਜ਼ਾਰ ਤੋਂ ਵੱਧ ਲੋਕ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਜੰਮੂ-ਕਸ਼ਮੀਰ ਨੂੰ ਭਾਰਤ ਤੇ ਪਾਕਿਸਤਾਨ ਵਿਚਕਾਰ ਦੋਸਤੀ ਦਾ ਪੁਲ ਹੋਣਾ ਚਾਹੀਦਾ-ਮਹਿਬੂਬਾ ਅਗਲੀ ਖ਼ਬਰ ਪ੍ਰਧਾਨ ਮੰਤਰੀ ਵਲੋਂ ਇੰਦੌਰ 'ਚ ਮੈਟਰੋ ਰੇਲ ਦਾ ਵਰਚੁਅਲੀ ਉਦਘਾਟਨ <br/>
Ad Position 24