ਇੰਦੌਰ, 31 ਮਈ (ਰਤਨਜੀਤ ਸਿੰਘ ਸ਼ੈਰੀ)-ਮੱਧ ਪ੍ਰਦੇਸ਼ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭੋਪਾਲ 'ਚ ਮਹਾਰਾਣੀ ਅਹਿੱਲਿਆਬਾਈ ਹੋਲਕਰ ਦੀ 300ਵੀਂ ਜੈਅੰਤੀ 'ਤੇ ਮਹਿਲਾ ਸਸ਼ਕਤੀਕਰਨ ਮਹਾਂ ਸੰਮੇਲਨ ਤੋਂ ਇੰਦੌਰ ਮੈਟਰੋ ਦਾ ਵਰਚੁਅਲ ਉਦਘਾਟਨ ਕੀਤਾ | ਅੱਜ ਪਹਿਲੇ ਦਿਨ ਸਿਰਫ਼ ਔਰਤਾਂ ਨੇ ਮੈਟਰੋ 'ਚ ਯਾਤਰਾ ਕੀਤੀ | ਇੰਦੌਰ ਵਲੋਂ ਸਫ਼ਾਈ ਅਤੇ ਭਿਖਿਆ ਮੁਕਤੀ ਤੋਂ ਬਾਅਦ ਵਿਕਾਸ 'ਚ ਇਕ ਪੁਲਾਂਘ ਹੋਰ ਪੁੱਟ ਲਈ ਗਈ ਹੈ ¢ ਇੰਦੌਰ ਮੇਅਰ ਸ੍ਰੀ ਪੁਸ਼ਯ ਮਿੱਤਰ ਭਾਰਗਵ ਨੇ ਅਜੀਤ ਨਾਲ ਗੱਲ ਕਰਦਿਆਂ ਕਿਹਾ ਹੈ ਕਿ ਸ਼ਹਿਰ ਦੇ ਪੱਛਮ ਇਲਾਕੇ ਤੋਂ ਸ਼ੁਰੂ ਹੋਈ ਇਹ ਮੈਟਰੋ ਰੇਲ ਸੇਵਾ ਹੌਲੀ-ਹੌਲੀ ਸਾਰੇ ਸ਼ਹਿਰ ਤੱਕ ਜਾਏਗੀ | ਮੈਟਰੋ ਰੇਲ ਸੇਵਾ ਸ਼ਰੂ ਹੋਣ ਨਾਲ ਜਿੱਥੇ ਟਰੈਫਿਕ ਘੱਟ ਹੋਵੇਗਾ ਉੱਥੇ ਲੋਕਾਂ ਦਾ ਸਮਾਂ ਵੀ ਬਚੇਗਾ | ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸਫਾਈ ਤੋਂ ਬਾਅਦ ਅਸੀਂ ਰੇਨ ਹਾਰਵੈਸਟਰ ਤੇ ਟਰੈਫਿਕ ਕੰਟਰੋਲ 'ਚ ਵੀ ਸ਼ਹਿਰ ਨੂੰ ਨੰਬਰ ਇਕ ਬਣਾਵਾਂਗੇ | ਮੈਟਰੋ ਰੇਲ ਦੀ ਆਰੰਭਤਾ ਤੇ ਭਾਜਪਾ ਨੇਤਾ ਤੇ ਸੰਸਥਾ ਸੇਵਾਦਾਰ ਦੇ ਮੁਖੀ ਸਤਵੀਰ ਸਿੰਘ ਸੰਨੀ ਟੁਟੇਜਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ ¢