12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਅਰੁਣਾਚਲ ਤੇ ਅਸਾਮ 'ਚ ਹੜ੍ਹਾਂ ਤੇ ਜ਼ਮੀਨ ਖਿਸਕਣ ਕਾਰਨ 17 ਮੌਤਾਂ <br/>

Ad Position 21
No active advertisement
ਅਜੀਤ ਡੈਸਕ 01-06-2025
ਈਟਾਨਗਰ/ਗੁਹਾਟੀ, 31 ਮਈ (ਪੀ.ਟੀ.ਆਈ.)-ਪਿਛਲੇ ਕੁਝ ਦਿਨਾਂ ਤੋਂ ਭਾਰੀ ਮੀਂਹ ਕਾਰਨ ਅਰੁਣਾਚਲ ਪ੍ਰਦੇਸ਼ 'ਚ ਅਚਾਨਕ ਹੜ੍ਹ ਤੇ ਜ਼ਮੀਨ ਖਿਸਕਣ ਦੀਆਂ ਵਾਪਰੀਆਂ ਘਟਨਾਵਾਂ ਕਾਰਨ ਕਰੀਬ 9 ਲੋਕਾਂ ਦੀ ਮੌਤ ਹੋ ਗਈ ਤੇ ਪਿਛਲੇ 24 ਘੰਟਿਆਂ 'ਚ ਅਸਾਮ 'ਚ 8 ਮੌਤਾਂ ਰਿਪੋਰਟ ਕੀਤੀਆਂ ਗਈਆਂ | ਅਧਿਕਾਰੀਆਂ ਨੇ ਕਿਹਾ ਕਿ ਸ਼ੁੱਕਰਵਾਰ ਦੇਰ ਰਾਤ ਅਰੁਣਾਚਲ ਪ੍ਰਦੇਸ਼ ਦੇ ਪੂਰਬੀ ਕਾਮੇਂਗ ਜ਼ਿਲ੍ਹੇ 'ਚ ਰਾਸ਼ਟਰੀ ਰਾਜਮਾਰਗ 13 ਦੇ ਬਾਨਾ-ਸੇਪਾ ਹਿੱਸੇ 'ਤੇ ਜ਼ਮੀਨ ਖਿਸਕਣ ਕਾਰਨ ਇਕ ਵਾਹਨ ਸੜਕ ਤੋਂ ਹੇਠਾਂ ਵਹਿ ਗਿਆ, ਜਿਸ ਕਾਰਨ 2 ਪਰਿਵਾਰਾਂ ਦੇ 7 ਮੈਂਬਰਾਂ ਦੀ ਮੌਤ ਹੋ ਗਈ | ਬਚਾਅ ਕਾਰਜ ਤੁਰੰਤ ਸ਼ੁਰੂ ਹੋ ਗਏ ਪਰ ਤੇਜ਼ ਮੀਂਹ, ਤਾਜ਼ਾ ਜ਼ਮੀਨ ਖਿਸਕਣ ਅਤੇ ਰਾਤ ਭਰ ਬਹੁਤ ਘੱਟ ਦਿ੍ਸ਼ਟੀ ਕਾਰਨ ਬਚਾਅ ਕਾਰਜਾਂ 'ਚ ਰੁਕਾਵਟ ਆਈ | ਇਸੇ ਤਰਾਂ ਲੋਅਰ ਸੁਬਨਸਿਰੀ ਜ਼ਿਲ੍ਹੇ 'ਚ ਇਕ ਗੋਭੀ ਦੇ ਫਾਰਮ 'ਚ ਜ਼ਮੀਨ ਖਿਸਕਣ ਤੋਂ ਬਾਅਦ 2 ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ ਦੋ ਹੋਰਾਂ ਨੂੰ ਬਚਾ ਲਿਆ ਗਿਆ | ਖ਼ਰਾਬ ਮੌਸਮ ਕਾਰਨ ਜ਼ਿਲ੍ਹੇ ਦੇ ਕਈ ਮਹੱਤਵਪੂਰਨ ਬੁਨਿਆਦੀ ਢਾਂਚੇ ਦੇ ਨਾਲ-ਨਾਲ ਘੱਟੋ-ਘੱਟ 117 ਘਰ ਪ੍ਰਭਾਵਿਤ ਹੋਏ | ਇਸੇ ਤਰਾਂ ਇਕ ਅਸਾਮ 'ਚ ਲਗਾਤਾਰ ਮੀਂਹ ਕਾਰਨ 17 ਜ਼ਿਲਿ੍ਹਆਂ 'ਚ ਹੜ੍ਹ ਆ ਗਏ ਹਨ, ਜਿਸ ਨਾਲ 78,000 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ | ਅਸਾਮ ਰਾਜ ਆਫ਼ਤ ਪ੍ਰਬੰਧਨ ਅਥਾਰਟੀ (ਏ.ਐਸ.ਡੀ.ਐਮ.ਏ.) ਨੇ ਕਿਹਾ ਕਿ ਕਾਮਰੂਪ ਮੈਟਰੋਪੋਲੀਟਨ ਜ਼ਿਲ੍ਹੇ ਤੋਂ 8 ਮੌਤਾਂ ਦੀ ਰਿਪੋਰਟ ਕੀਤੀ ਗਈ ਹੈ, ਇਨ੍ਹਾਂ 'ਚ 3 ਔਰਤਾਂ ਸ਼ਾਮਿਲ ਹਨ |

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਵਲੋਂ ਇੰਦੌਰ 'ਚ ਮੈਟਰੋ ਰੇਲ ਦਾ ਵਰਚੁਅਲੀ ਉਦਘਾਟਨ <br/> ਅਗਲੀ ਖ਼ਬਰ ਪੰਜਾਬ ਸਮੇਤ 6 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਮੌਕ ਡਰਿੱਲ ਤੇ ਬਲੈਕਆਊਟ ਅਭਿਆਸ <br/>
Ad Position 24