11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ ਨਾਨਾ ਪਾਟੇਕਰ ਦੀ ਮੌਤ-ਪੋਸਟਮਾਰਟਮ ਰਿਪੋਰਟ

ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ ਨਾਨਾ ਪਾਟੇਕਰ ਦੀ ਮੌਤ-ਪੋਸਟਮਾਰਟਮ ਰਿਪੋਰਟ

Ad Position 21
No active advertisement
ਅਜੀਤ ਡੈਸਕ 12-10-2026

ਪਣਜੀ, 11 ਅਕਤੂਬਰ (ਪੀ.ਟੀ.ਆਈ.)-ਉੱਘੇ ਅਦਾਕਾਰ ਨਾਨਾ ਪਾਟੇਕਰ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ। ਗੋਆ ਮੈਡੀਕਲ ਕਾਲਜ ਤੇ ਹਸਪਤਾਲ (ਜੀ. ਐੱਮ. ਸੀ. ਐੱਚ.) ਦੇ ਇਕ ਸੀਨੀਅਰ ਡਾਕਟਰ ਨੇ ਪੋਸਟਮਾਰਟਮ ਰਿਪੋਰਟ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਡਾਕਟਰ ਅਨੁਸਾਰ, 75 ਸਾਲਾ ਅਦਾਕਾਰ ਨੂੰ ਦਿਲ ਦਾ ਦੌਰਾ ਪਿਆ ਸੀ, ਜਿਸ ਦਾ ਕਾਰਨ ਦਿਲ ਦੇ ਵੱਡੇ ਹਿੱਸੇ ਤੱਕ ਖ਼ੂਨ ਪਹੁੰਚਾਉਣ ਵਾਲੀ ਖੱਬੇ ਪਾਸੇ ਦੀ ਮੁੱਖ ਕੋਰੋਨਰੀ ਧਮਣੀ ’ਚ ਖ਼ੂਨ ਦਾ ਥੱਕਾ ਜੰਮ ਕੇ ਰਸਤਾ ਬੰਦ ਹੋਣਾ ਸੀ। ਪੋਸਟਮਾਰਟਮ ਰਿਪੋਰਟ ’ਚ ਮੌਤ ਦਾ ਕਾਰਨ ਐਥੀਰੋਸਕਲੇਰੋਟਿਕ ਬਿਮਾਰੀ ਕਾਰਨ ਕੋਰੋਨਰੀ ਧਮਣੀਆਂ ’ਚ ਰੁਕਾਵਟ ਪੈਦਾ ਹੋਣ ਤੇ ਇਸ ਤੋਂ ਬਾਅਦ ਖੱਬੀ ਮੁੱਖ ਕੋਰੋਨਰੀ ਧਮਣੀ ’ਚ ਖ਼ੂਨ ਦਾ ਥੱਕਾ ਜੰਮਣ ਕਾਰਨ ਹੋਇਆ ਤੀਬਰ ਦਿਲ ਦਾ ਦੌਰਾ ਦੱਸਿਆ ਗਿਆ ਹੈ। ਰਿਪੋਰਟ ਮੁਤਾਬਕ ਇਹ ਕੁਦਰਤੀ ਮੌਤ ਸੀ। 

Ad Position 22
No active advertisement
ਪਿਛਲੀ ਖ਼ਬਰ ਸੰਸਦੀ ਕਮੇਟੀ ਨੇ ਐਨ.ਟੀ.ਏ. ’ਚ ਸੁਧਾਰਾਂ ਦੀ ਲੋੜ ਉਠਾਈ-ਕਾਂਗਰਸ ਨੇ ਕੇਂਦਰ ਸਰਕਾਰ ਘੇਰੀ ਅਗਲੀ ਖ਼ਬਰ ‘ਆਪ’ ਨੇ ਪੁਲਿਸ ਵਧੀਕੀਆਂ ਦਾ ਦੋਸ਼ ਲਗਾਇਆ
Ad Position 24