11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਸਾਊਦੀ ਅਰਬ ਦੇ ਰਿਆਦ ਹਵਾਈ ਅੱਡੇ ’ਤੇ ਹੂਤੀਆਂ ਵਲੋਂ ਹਮਲਾ-ਭਾਰਤੀ ਸਮੇਤ 13 ਮੌਤਾਂ

ਸਾਊਦੀ ਅਰਬ ਦੇ ਰਿਆਦ ਹਵਾਈ ਅੱਡੇ ’ਤੇ ਹੂਤੀਆਂ ਵਲੋਂ ਹਮਲਾ-ਭਾਰਤੀ ਸਮੇਤ 13 ਮੌਤਾਂ

Ad Position 21
No active advertisement
ਅਜੀਤ ਡੈਸਕ 12-10-2026

300 ਤੋਂ ਵੱਧ ਜ਼ਖ਼ਮੀ-225 ਉਡਾਣਾਂ ਰੱਦ
ਰਿਆਦ, 11 ਅਕਤੂਬਰ (ਏਜੰਸੀ)-ਸਾਊਦੀ ਅਰਬ ਦੀ ਰਾਜਧਾਨੀ ਰਿਆਦ ਦੇ ਕਿੰਗ ਖਾਲਿਦ ਕੌਮਾਂਤਰੀ ਹਵਾਈ ਅੱਡੇ ’ਤੇ ਹੂਤੀ ਬਾਗ਼ੀਆਂ ਵਲੋਂ ਕੀਤੇ ਤਾਜ਼ਾ ਹਮਲੇ ’ਚ ਭਾਰਤੀ ਸਮੇਤ 13 ਲੋਕਾਂ ਦੀ ਮੌਤ ਹੋ ਗਈ ਜਦਕਿ 10 ਭਾਰਤੀਆਂ ਸਮੇਤ 300 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਕੁਝ ਜ਼ਖ਼ਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮ੍ਰਿਤਕਾਂ ’ਚ ਸਾਊਦੀ ਅਰਬ ਦੇ ਚਾਰ, ਬੰਗਲਾਦੇਸ਼ ਦੇ ਦੋ ਤੇ ਅਮਰੀਕਾ, ਫਲਸਤੀਨ, ਮਿਸਰ, ਜਾਰਡਨ, ਸੀਰੀਆ ਤੇ ਸੂਡਾਨ ਦੇ ਇਕ-ਇਕ ਨਾਗਰਿਕ ਸ਼ਾਮਿਲ ਹਨ। ਹਮਲੇ ਤੋਂ ਬਾਅਦ ਹਵਾਈ ਅੱਡੇ ਨੂੰ ਖਾਲੀ ਕਰਵਾਇਆ ਗਿਆ ਤੇ ਉਡਾਣਾਂ ਰੋਕ ਦਿੱਤੀਆਂ ਗਈਆਂ। ਪਿਛਲੇ 24 ਘੰਟਿਆਂ ਦੌਰਾਨ ਘੱਟੋ-ਘੱਟ 225 ਉਡਾਣਾਂ ਰੱਦ ਹੋਣ ਦੀ ਗੱਲ ਕਹੀ ਗਈ ਹੈ। ਪਿਛਲੇ 20 ਦਿਨਾਂ ’ਚ ਰਿਆਦ ਹਵਾਈ ਅੱਡੇ ’ਤੇ ਇਹ ਚੌਥਾ ਹਮਲਾ ਦੱਸਿਆ ਜਾ ਰਿਹਾ ਹੈ। ਹੂਤੀ ਬਾਗ਼ੀਆਂ ਨੇ ਇਸ ਹਫ਼ਤੇ ਕੌਮਾਂਤਰੀ ਹਵਾਈ ਕੰਪਨੀਆਂ ਨੂੰ ਚਿਤਾਵਨੀ ਦਿੱਤੀ ਸੀ ਕਿ ਸਾਊਦੀ ਅਰਬ ਦੇ ਹਵਾਈ ਖੇਤਰ ’ਚ ਉਡਾਣਾਂ ਚਲਾਉਣ ਦੇ ਗੰਭੀਰ ਨਤੀਜੇ ਹੋ ਸਕਦੇ ਹਨ। ਇਕ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਸਨਿੱਚਰਵਾਰ ਨੂੰ ਯਾਤਰੀ ਟਰਮੀਨਲ ਨਾਲ ਇਕ ਮਿਜ਼ਾਈਲ ਟਕਰਾਈ, ਜਿਸ ਕਾਰਨ ਕਈ ਲੋਕ ਜ਼ਖ਼ਮੀ ਹੋ ਗਏ। ਘਟਨਾ ਤੋਂ ਬਾਅਦ ਐਂਬੂਲੈਂਸਾਂ ਨੂੰ ਤੇਜ਼ੀ ਨਾਲ ਹਵਾਈ ਅੱਡੇ ਵੱਲ ਜਾਂਦੇ ਦੇਖਿਆ ਗਿਆ।
ਏਅਰ ਇੰਡੀਆ ਸਮੇਤ ਕਈ ਹਵਾਈ ਕੰਪਨੀਆਂ ਨੇ ਉਡਾਣਾਂ ਰੋਕੀਆਂ
ਸਾਊਦੀ ਅਰਬ ’ਤੇ ਵਧਦੇ ਹਮਲਿਆਂ ਦੇ ਮੱਦੇਨਜ਼ਰ ਕਈ ਕੌਮਾਂਤਰੀ ਹਵਾਈ ਕੰਪਨੀਆਂ ਨੇ ਰਿਆਦ ਤੇ ਸਾਊਦੀ ਅਰਬ ਦੇ ਹੋਰ ਹਵਾਈ ਅੱਡਿਆਂ ਲਈ ਆਪਣੀਆਂ ਉਡਾਣਾਂ ਰੋਕ ਦਿੱਤੀਆਂ ਹਨ। ਇਨ੍ਹਾਂ ’ਚ ਏਅਰ ਇੰਡੀਆ, ਫਲਾਈਦੁਬਈ, ਲੁਫ਼ਥਾਂਸਾ ਗਰੁੱਪ ਤੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਸ਼ਾਮਿਲ ਹਨ। ਯੂਰਪੀ ਸੰਘ ਦੀ ਹਵਾਬਾਜ਼ੀ ਸੁਰੱਖਿਆ ਏਜੰਸੀ ਨੇ ਵੀ ਸਾਊਦੀ ਅਰਬ ਦੇ ਹਵਾਈ ਖੇਤਰ ਬਾਰੇ ਆਪਣੀ ਚਿਤਾਵਨੀ ਵਧਾ ਦਿੱਤੀ ਹੈ। ਏਜੰਸੀ ਅਨੁਸਾਰ ਹੂਤੀ ਬਾਗ਼ੀ ਹੁਣ ਸਾਊਦੀ ਅਰਬ ਦੇ ਅੰਦਰ ਤੱਕ ਹਮਲੇ ਕਰਨ ਦੇ ਸਮਰੱਥ ਹਨ ਤੇ ਹਵਾਈ ਅੱਡਿਆਂ ਵਰਗੇ ਹਵਾਬਾਜ਼ੀ ਟਿਕਾਣੇ ਵੀ ਉਨ੍ਹਾਂ ਦੇ ਨਿਸ਼ਾਨੇ ’ਤੇ ਹਨ।
ਹੈਦਰਾਬਾਦ ਨਾਲ ਸੰਬੰਧਿਤ ਸੀ ਮ੍ਰਿਤਕ
ਭਾਰਤੀ ਦੂਤਾਵਾਸ ਨੇ ਮ੍ਰਿਤਕ ਦੇ ਪਰਿਵਾਰ ਨਾਲ ਦਿਲੀ ਹਮਦਰਦੀ ਪ੍ਰਗਟ ਕਰਦੇ ਹੋਏ ਕਿਹਾ ਕਿ ਅਸੀਂ ਪਰਿਵਾਰ ਦੇ ਸੰਪਰਕ ’ਚ ਹਾਂ ਤੇ ਮ੍ਰਿਤਕ ਦੇਹਾਂ ਦੀ ਜਲਦੀ ਵਾਪਸੀ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰਾਂਗੇ। ਏ.ਆਈ.ਐਮ.ਆਈ.ਐਮ. ਦੇ ਪ੍ਰਧਾਨ ਅਸਦੁਦੀਨ ਓਵੈਸੀ ਨੇ ਜਾਣਕਾਰੀ ਦਿੱਤੀ ਕਿ ਮ੍ਰਿਤਕ ਹੈਦਰਾਬਾਦ ਤੋਂ ਸੰਬੰਧਿਤ ਸੀ, ਉਸਦੇ ਪਰਿਵਾਰ ਦੇ ਤਿੰਨ ਮੈਂਬਰ ਜ਼ਖਮੀ ਹੋ ਗਏ ਹਨ।  ਪਰਿਵਾਰ ਹੈਦਰਾਬਾਦ ਦੇ ਮੇਹਦੀਪਟਨਮ ਦਾ ਰਹਿਣ ਵਾਲਾ ਹੈ।

Ad Position 22
No active advertisement
ਪਿਛਲੀ ਖ਼ਬਰ ਪਾਕਿਸਤਾਨ ਸਰਕਾਰ ਨੇ ਖ਼ੈਬਰ ਪਖਤੂਨਖਵਾ ’ਚ ਐਮਰਜੈਂਸੀ ਐਲਾਨੀ ਅਗਲੀ ਖ਼ਬਰ ਮੀਂਹ ਕਾਰਨ ਮੰਡੀਆਂ ’ਚ ਭਰਿਆ ਪਾਣੀ-ਝੋਨੇ ਦੀ ਖ਼ਰੀਦ ਪ੍ਰਭਾਵਿਤ
Ad Position 24