ਦਿੱਲੀ, 11 ਅਕਤੂਬਰ- ਮਲਿਕਾ ਹਾਂਡਾ ਨੇ 'ਏਸ਼ੀਆ ਪੈਸੀਫਿਕ ਡੈਫ ਮਲਟੀ-ਸਪੋਰਟ ਚੈਂਪੀਅਨਸ਼ਿਪ 2026' ਵਿਚ ਕਲਾਸਿਕ ਵਿਅਕਤੀਗਤ ਸ਼ਤਰੰਜ ਮੁਕਾਬਲੇ ਵਿਚ ਕਾਂਸੀ ਦਾ ਤਗਮਾ ਜਿੱਤਿਆ ਹੈ।
2015 ਵਿਚ ਆਪਣਾ ਸ਼ਤਰੰਜ ਦਾ ਸਫ਼ਰ ਸ਼ੁਰੂ ਕਰਨ ਤੋਂ ਲੈ ਕੇ ਹੁਣ ਤੱਕ, ਮਲਿਕਾ ਹਾਂਡਾ ਨੇ 'ਏਸ਼ੀਆ ਪੈਸੀਫਿਕ ਡੈਫ ਗੇਮਜ਼' ਅਤੇ 'ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ' ਵਿਚ ਕੁੱਲ ਮਿਲਾ ਕੇ ਆਪਣਾ 9ਵਾਂ ਤਗਮਾ ਹਾਸਲ ਕੀਤਾ ਹੈ।
ਵਿਅਕਤੀਗਤ ਕਲਾਸਿਕ ਸ਼ਤਰੰਜ ਵਿਚ ਮਿਲੇ ਕਾਂਸੀ ਦੇ ਤਗਮੇ ਬਾਰੇ ਗੱਲ ਕਰਦਿਆਂ, ਉਨ੍ਹਾਂ ਨੇ 3-4 ਘੰਟੇ ਚੱਲਣ ਵਾਲੀਆਂ ਖੇਡਾਂ ਲਈ ਲੋੜੀਂਦੇ ਸਬਰ (ਧੀਰਜ) 'ਤੇ ਜ਼ੋਰ ਦਿੱਤਾ ਅਤੇ ਆਪਣੇ ਸਮਰਥਨ ਲਈ SAI, AISCD ਅਤੇ ਆਪਣੇ ਕੋਚਾਂ ਦਾ ਧੰਨਵਾਦ ਕੀਤਾ।