25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਪੱਤਰਕਾਰ ਓਂਕਾਰ ਸਿੰਘ ਰਠੌਰ ਦੇ ਮਾਤਾ ਕੁਲਵੰਤ ਕੌਰ ਦਾ ਦਿਹਾਂਤ

ਉਸਮਾਨਪੁਰ (ਨਵਾਂਸ਼ਹਿਰ), 25 ਨਵੰਬਰ (ਸੰਦੀਪ ਮਝੂਰ) ਕਸਬਾ ਰਾਹੋ (ਨਵਾਂਸ਼ਹਿਰ) ਤੋਂ ਰੋਜ਼ਾਨਾ " ਅਜੀਤ" ਦੇ ਪੱਤਰਕਾਰ ਉਂਕਾਰ ਸਿੰਘ ਰਠੌਰ ਦੇ...

Ad Position 21
No active advertisement
ਅਜੀਤ ਡੈਸਕ 25-11-2026

ਉਸਮਾਨਪੁਰ (ਨਵਾਂਸ਼ਹਿਰ), 25  ਨਵੰਬਰ (ਸੰਦੀਪ ਮਝੂਰ) ਕਸਬਾ ਰਾਹੋ (ਨਵਾਂਸ਼ਹਿਰ) ਤੋਂ  ਰੋਜ਼ਾਨਾ " ਅਜੀਤ" ਦੇ  ਪੱਤਰਕਾਰ ਉਂਕਾਰ ਸਿੰਘ ਰਠੌਰ ਦੇ ਮਾਤਾ ਕੁਲਵੰਤ ਕੌਰ ਰਠੌਰ ਦਾ ਅੱਜ ਦੇਰ ਸ਼ਾਮ ਸੰਖੇਪ ਬਿਮਾਰੀ ਮਗਰੋਂ ਦਿਹਾਂਤ ਹੋ ਗਿਆ । ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਬ੍ਰੇਨ ਅਟੈਕ ਆਇਆ ਸੀ । ਉਪਰੰਤ ਉਹ ਇਕ ਨਿੱਜੀ ਹਸਪਤਾਲ ਵਿਚ ਜੇਰੇ ਇਲਾਜ ਸਨ । ਅੱਜ ਦੇਰ ਸ਼ਾਮ ਉਹ ਅਕਾਲ ਚਲਾਣਾ ਕਰ ਗਏ ਹਨ । ਓਂਕਾਰ ਸਿੰਘ ਰਠੌਰ ਨੇ ਦੱਸਿਆ ਕਿ  ਮਾਤਾ ਕੁਲਵੰਤ ਕੌਰ ਦੀ  ਮ੍ਰਿਤਕ ਦੇਹ ਦਾ  ਅੰਤਿਮ ਸੰਸਕਾਰ 26 ਨਵੰਬਰ ਦਿਨ ਵੀਰਵਾਰ ਨੂੰ ਦੁਪਹਿਰ 1 ਵਜੇ ਮਾਛੀਵਾੜਾ ਰੋਡ ਰਾਹੋ ਸਥਿਤ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ। ਇਸ ਮੌਕੇ ਸਮੂਹ ਪੱਤਰਕਾਰ ਭਾਈਚਾਰੇ, ਵੱਖ ਵੱਖ ਸਿਆਸੀ, ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਪ੍ਰਤੀਨਿਧੀਆਂ , ਰਿਸ਼ਤੇਦਾਰਾਂ ਅਤੇ ਸਾਕ ਸਬੰਧੀਆਂ ਵਲੋਂ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।

Ad Position 22
No active advertisement
ਅਗਲੀ ਖ਼ਬਰ ਐੱਸ.ਡੀ.ਐੱਮ. ਹਰਦੀਪ ਸਿੰਘ ਵਲੋਂ ਸਵੈ-ਜਨਗਣਨਾ ਮੁਕੰਮਲ, ਲੋਕਾਂ ਨੂੰ 30 ਨਵੰਬਰ ਤੋਂ ਪਹਿਲਾਂ ਵੇਰਵੇ ਦਰਜ ਕਰਵਾਉਣ ਦੀ ਅਪੀ...
Ad Position 24