12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਪੰਜਾਬ ਸਮੇਤ 6 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਮੌਕ ਡਰਿੱਲ ਤੇ ਬਲੈਕਆਊਟ ਅਭਿਆਸ <br/>

Ad Position 21
No active advertisement
ਅਜੀਤ ਡੈਸਕ 01-06-2025
ਚੰਡੀਗੜ੍ਹ/ਸ੍ਰੀਨਗਰ/ਜੈਪੁਰ, 31 ਮਈ (ਏਜੰਸੀ)-'ਆਪ੍ਰੇਸ਼ਨ ਸੰਧੂਰ' ਦੇ ਮੱਦੇਨਜ਼ਰ ਜੰਗ ਸਮੇਂ ਦੀ ਹੰਗਾਮੀ ਤਿਆਰੀ ਅਤੇ ਪ੍ਰਤੀਕਿਰਿਆ ਸਮਰੱਥਾਵਾਂ ਨੂੰ ਵਧਾਉਣ ਲਈ ਜੰਮੂ-ਕਸ਼ਮੀਰ ਤੋਂ ਲੈ ਕੇ ਗੁਜਰਾਤ ਤੱਕ ਪੱਛਮੀ ਸਰਹੱਦ ਨਾਲ ਲੱਗਦੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਸਨਿਚਰਵਾਰ ਨੂੰ ਮੌਕ ਡਰਿੱਲ ਅਭਿਆਸ ਕੀਤੇ ਗਏ | ਪੰਜਾਬ, ਜੰਮੂ ਕਸ਼ਮੀਰ, ਰਾਜਸਥਾਨ, ਗੁਜਰਾਤ, ਹਰਿਆਣਾ ਅਤੇ ਚੰਡੀਗੜ੍ਹ 'ਚ 'ਆਪ੍ਰੇਸ਼ਨ ਸ਼ੀਲਡ' ਅਧੀਨ ਸਿਵਲ ਡਿਫੈਂਸ ਮੌਕ ਡਰਿੱਲ ਤਹਿਤ ਹਵਾਈ ਹਮਲਿਆਂ, ਡਰੋਨ ਹਮਲਿਆਂ ਅਤੇ ਹੋਰ ਯੁੱਧ ਸਮੇਂ ਦੇ ਦਿ੍ਸ਼ਾਂ ਦੀ ਨਕਲ ਕਰਨ ਵਾਲੇ ਅਭਿਆਸ ਕੀਤੇ ਗਏ, ਜਦੋਂ ਕਿ ਐਮਰਜੈਂਸੀ ਪ੍ਰਤੀਕਿਰਿਆ ਟੀਮਾਂ ਨੇ ਬਚਾਅ ਕਾਰਜਾਂ ਦਾ ਅਭਿਆਸ ਕੀਤਾ | ਇਹ ਅਭਿਆਸ ਪਹਿਲਾਂ 29 ਮਈ ਨੂੰ ਨਿਰਧਾਰਤ ਕੀਤਾ ਗਿਆ ਸੀ, ਪਰ ਕੇਂਦਰੀ ਗ੍ਰਹਿ ਮੰਤਰਾਲੇ ਦੁਆਰਾ ਮੁਲਤਵੀ ਕਰ ਦਿੱਤਾ ਗਿਆ ਸੀ | 7 ਮਈ ਨੂੰ ਸਰਕਾਰ ਨੇ ਦੇਸ਼ ਭਰ ਵਿਚ ਪਹਿਲਾ ਜਨਤਕ ਸੁਰੱਖਿਆ ਅਭਿਆਸ ਕੀਤਾ | ਸਨਿਚਰਵਾਰ ਨੂੰ ਪੰਜਾਬ ਅਤੇ ਗੁਆਂਢੀ ਸੂਬੇ ਹਰਿਆਣਾ ਦੇ ਸਾਰੇ ਜ਼ਿਲਿ੍ਹਆਂ 'ਚ ਮੌਕ ਡਰਿੱਲ ਕੀਤੇ ਗਏ, ਜਿਸ ਵਿਚ ਵਲੰਟੀਅਰਾਂ ਦੁਆਰਾ ਜ਼ਖਮੀਆਂ ਦੀ ਨਕਲ ਕਰਦੇ ਹੋਏ ਅਤੇ ਸਟ੍ਰੇਚਰ 'ਤੇ ਐਂਬੂਲੈਂਸਾਂ ਤੱਕ ਲਿਜਾਣ ਦੇ ਦਿ੍ਸ਼ ਦਿਖਾਏ ਗਏ, ਜਦੋਂ ਕਿ ਅੱਗ ਬੁਝਾਊ ਅਮਲਾ ਅੱਗ ਬੁਝਾਉਣ ਦਾ ਅਭਿਆਸ ਕਰ ਰਹੇ ਸਨ | ਦੋਵਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ 'ਚ ਬਲੈਕਆਉਟ ਰਿਹਰਸਲ ਵੀ ਕੀਤੀ ਗਈ, ਕਿਉਂਕਿ ਕਈ ਥਾਵਾਂ 'ਤੇ ਬਿਜਲੀ ਬੰਦ ਕਰ ਦਿੱਤੀ ਗਈ ਸੀ | ਇਕ ਅਧਿਕਾਰੀ ਅਨੁਸਾਰ ਇਨ੍ਹਾਂ ਅਭਿਆਸਾਂ 'ਚ ਅੱਗ-ਬੁਝਾਊ ਅਮਲਾ, ਪੁਲਿਸ, ਸਿਹਤ ਅਤੇ ਆਫ਼ਤ ਪ੍ਰਬੰਧਨ ਸਮੇਤ ਕਈ ਏਜੰਸੀਆਂ ਦੀ ਤਾਲਮੇਲ ਵਾਲੀ ਭਾਗੀਦਾਰੀ ਸੀ, ਜਦੋਂ ਕਿ ਸਿਵਲ ਡਿਫੈਂਸ, ਨੈਸ਼ਨਲ ਸਰਵਿਸ ਸਕੀਮ (ਐਨ.ਐਸ.ਐਸ.) ਅਤੇ ਨੈਸ਼ਨਲ ਕੈਡਿਟ ਕੋਰ (ਐਨ.ਸੀ.ਸੀ.) ਦੇ ਸਿਖਲਾਈ ਪ੍ਰਾਪਤ ਵਲੰਟੀਅਰਾਂ ਨੇ ਵੀ ਅਭਿਆਸ ਵਿਚ ਹਿੱਸਾ ਲਿਆ | ਬਲੈਕਆਊਟ ਰਿਹਰਸਲਾਂ ਰਾਤ 8 ਵਜੇ ਦੇ ਕਰੀਬ ਸ਼ੁਰੂ ਹੋਈਆਂ ਅਤੇ ਵੱਖ-ਵੱਖ ਸ਼ਹਿਰਾਂ ਵਿਚ 10 ਮਿੰਟ ਤੋਂ ਅੱਧੇ ਘੰਟੇ ਤੱਕ ਜਾਰੀ ਰਹੀਆਂ |

Ad Position 22
No active advertisement
ਪਿਛਲੀ ਖ਼ਬਰ ਅਰੁਣਾਚਲ ਤੇ ਅਸਾਮ 'ਚ ਹੜ੍ਹਾਂ ਤੇ ਜ਼ਮੀਨ ਖਿਸਕਣ ਕਾਰਨ 17 ਮੌਤਾਂ <br/> ਅਗਲੀ ਖ਼ਬਰ ਐਨ. ਆਈ. ਏ. ਵਲੋਂ ਪਾਕਿਸਤਾਨੀ ਜਾਸੂਸੀ ਮਾਮਲੇ 'ਚ 8 ਰਾਜਾਂ 'ਚ ਛਾਪੇਮਾਰੀ <br/>
Ad Position 24