02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਪੰਜਾਬ 'ਚ ਭਾਰੀ ਮੀਂਹ ਨਾਲ ਹੜ੍ਹਾਂ ਦੀ ਸਥਿਤੀ ਹੋਰ ਵਿਗੜੀ

Ad Position 21
No active advertisement
01-09-2025

1988 ਤੋਂ ਵੀ ਮਾੜੇ ਹਾਲਾਤ
14 ਲੱਖ ਕਿਊਸਿਕ ਪਾਣੀ ਨਾਲ ਦਹਿਲਿਆ ਸੂਬਾ
• 1300 ਤੋਂ ਵੱਧ ਪਿੰਡ ਪ੍ਰਭਾਵਿਤ
• 2 ਹੋਰ ਮੌਤਾਂ • ਅੱਜ ਫਿਰ 'ਰੈੱਡ ਅਲਰਟ'
ਹਰਕਵਲਜੀਤ ਸਿੰਘ

ਚੰਡੀਗੜ੍ਹ, 31 ਅਗਸਤ-ਹਿਮਾਚਲ ਪ੍ਰਦੇਸ਼ 'ਚ ਅੱਜ ਪਏ ਭਾਰੀ ਮੀਂਹ ਤੇ ਅਗਲੇ ਦੋ ਦਿਨਾਂ ਲਈ ਵੀ ਭਾਰੀ ਮੀਂਹ ਤੇ ਬੱਦਲ ਫਟਣ ਸਬੰਧੀ ਰੈੱਡ ਅਲਰਟ ਕਾਰਨ ਪੰਜਾਬ ਲਈ ਅਗਲੇ 3-4 ਦਿਨ ਚਿੰਤਾਜਨਕ ਹੋ ਸਕਦੇ ਹਨ | ਰਾਜ ਦੇ ਤਕਰੀਬਨ ਸਾਰੇ ਡੈਮਾਂ, ਜੋ ਜਾਂ ਤਾਂ ਖਤਰੇ ਦੇ ਨਿਸ਼ਾਨ ਤੱਕ ਪੁੱਜੇ ਹੋਏ ਹਨ ਜਾਂ ਪਾਰ ਕਰ ਚੁੱਕੇ ਹੋਏ ਹਨ, 'ਚ ਪੁੱਜ ਰਹੇ ਪਾਣੀ ਦਾ ਅੰਦਾਜ਼ਾ ਲਗਾਉਣ ਤੋਂ ਬਾਅਦ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐਮ.ਬੀ.) ਵਲੋਂ ਚੰਡੀਗੜ੍ਹ 'ਚ ਰੱਖੀ ਗਈ ਮੀਟਿੰਗ 'ਚ ਹਾਲਾਤ ਅਨੁਸਾਰ ਵਾਧੂ ਪਾਣੀ ਛੱਡਣ ਸਬੰਧੀ ਫੈਸਲਾ ਲਏ ਜਾਣ ਦੀ ਸੰਭਾਵਨਾ ਹੈ | ਰਾਜ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਭਾਵੇਂ ਕੁਝ ਥਾਵਾਂ ਤੋਂ ਪਾਣੀ ਵਧਣ ਦੀਆਂ ਰਿਪੋਰਟਾਂ ਜ਼ਰੂਰ ਮਿਲੀਆਂ, ਪਰ ਛੱਡੇ ਜਾਣ ਵਾਲੇ ਪਾਣੀ ਨੂੰ ਕਾਬੂ ਹੇਠ ਰੱਖਣ ਕਾਰਨ ਅੱਜ ਸੂਬੇ 'ਚ ਹੜ੍ਹਾਂ ਦੀ ਸਥਿਤੀ ਸਥਿਰ ਬਣੀ ਰਹੀ ਤੇ ਜੇਕਰ ਕੱਲ੍ਹ ਸਵੇਰ ਤੋਂ ਡੈਮਾਂ ਤੋਂ ਵਾਧੂ ਪਾਣੀ ਛੱਡਣਾ ਪਿਆ ਤਾਂ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵਧ ਸਕਦੀਆਂ ਹਨ | ਭਾਖੜਾ, ਜੋ ਅੱਜ 1673 ਫੁੱਟ 'ਤੇ ਸੀ ਤੇ ਖ਼ਤਰੇ ਦੇ ਨਿਸ਼ਾਨ ਤੋਂ 7 ਫੁੱਟ ਹੇਠਾਂ ਸੀ, 'ਚ ਵੀ ਪਾਣੀ ਦਾ ਪੱਧਰ ਤੇਜ਼ੀ ਨਾਲ ਵਧ ਰਿਹਾ ਹੈ | ਪੋਂਗ ਡੈਮ ਪਹਿਲਾਂ ਹੀ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਹੈ | ਉਧਰ ਹਰਿਆਣਾ ਤੇ ਰਾਜਸਥਾਨ ਵੀ ਪਾਣੀ ਦਾ ਆਪਣਾ ਬਣਦਾ ਹਿੱਸਾ ਨਹੀਂ ਲੈ ਰਹੇ ਤੇ ਉਨ੍ਹਾਂ ਵਲੋਂ ਬੀ.ਬੀ.ਐਮ.ਬੀ. ਨੂੰ ਕਿਹਾ ਜਾ ਰਿਹਾ ਹੈ ਕਿ ਸਾਨੂੰ ਪਾਣੀ ਨਾ ਦਿੱਤਾ ਜਾਵੇ, ਜਿਸ ਕਾਰਨ ਇਹ ਪਾਣੀ ਵੀ ਪੰਜਾਬ ਦੇ ਹੜ੍ਹਾਂ 'ਚ ਵਾਧਾ ਕਰ ਰਿਹਾ ਹੈ | ਸੂਬਾ ਸਰਕਾਰ ਵਲੋਂ ਲੋਕਾਂ ਦੀ ਮਦਦ ਲਈ ਅੱਜ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਕੁਝ ਹੋਰ ਨਵੇਂ ਰਾਹਤ ਕੈਂਪ ਵੀ ਸਥਾਪਿਤ ਕੀਤੇ ਗਏ | ਰਾਜ ਸਰਕਾਰ ਵਲੋਂ ਇਕੱਤਰ ਜਾਣਕਾਰੀ ਅਨੁਸਾਰ 378 ਪਸ਼ੂਆਂ ਦੇ ਮਾਰੇ ਜਾਣ ਤੇ 944 ਪੱਕੇ ਘਰਾਂ ਦੇ ਨੁਕਸਾਨੇ ਜਾਣ ਦੀ ਰਿਪੋਰਟ ਹੈ | ਰਾਜ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਖੇਤੀ ਤੇ ਜਾਇਦਾਦ ਦੇ ਨੁਕਸਾਨ ਦਾ ਅੰਦਾਜ਼ਾ ਲਗਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਨੇ ਕੰਮ ਸ਼ੁਰੂ ਕਰ ਦਿੱਤਾ ਹੈ, ਪਰ ਨੁਕਸਾਨ ਦੇ ਅਸਲ ਅੰਕੜੇ ਕੁਝ ਦਿਨਾਂ ਤੱਕ ਹੀ ਸਪਸ਼ਟ ਹੋ ਸਕਣਗੇ | ਬੁਲਾਰੇ ਨੇ ਕਿਹਾ ਕਿ ਮੁੱਖ ਮੰਤਰੀ ਵਲੋਂ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਭਰਪਾਈ ਕਰਨ ਲਈ ਕੇਂਦਰ ਤੋਂ ਵਿਸ਼ੇਸ਼ ਗਰਾਂਟ ਲਈ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਹੈ | ਇਹ ਵੀ ਜਾਣਕਾਰੀ ਹੈ ਕਿ ਕੇਂਦਰ ਸਰਕਾਰ ਦੀ ਇਕ ਟੀਮ ਅਗਲੇ ਹਫ਼ਤੇ ਪੰਜਾਬ ਆ ਰਹੀ ਹੈ, ਜਿਸ ਦੀ ਰਿਪੋਰਟ ਤੋਂ ਬਾਅਦ ਕੇਂਦਰ ਸਰਕਾਰ ਪੰਜਾਬ ਨੂੰ ਵਿਸ਼ੇਸ਼ ਰਾਹਤ ਦੇਣ ਦਾ ਫੈਸਲਾ ਲਵੇਗੀ |

Ad Position 22
No active advertisement
ਪਿਛਲੀ ਖ਼ਬਰ ਬਿਆਸ ਦਰਿਆ 'ਚ ਪਾਣੀ ਦਾ ਪੱਧਰ ਹੋਰ ਵਧਿਆ ਅਗਲੀ ਖ਼ਬਰ ਗੁਰਦਾਸਪੁਰ 'ਚ ਬੰਨ੍ਹ ਟੁੱਟਾ-80 ਪਿੰਡ ਡੁੱਬੇ
Ad Position 24
No active advertisement