08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਚੰਬਾ ਵਿਖੇ ਕਾਰ ਰਾਵੀ ਨਦੀ 'ਚ ਡਿਗੀ-1 ਮੌਤ, 1 ਰੁੜਿ੍ਹਆ

Ad Position 21
No active advertisement
ਅਜੀਤ ਡੈਸਕ 22-09-2025
ਸ਼ਿਮਲਾ, 21 ਸਤੰਬਰ (ਪੀ.ਟੀ.ਆਈ.)-ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ 'ਚ ਐਤਵਾਰ ਤੜਕੇ 2:30 ਵਜੇ ਦੇ ਕਰੀਬ ਇਕ ਕਾਰ ਰਾਵੀ ਨਦੀ 'ਚ ਡਿਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੋ ਜ਼ਖ਼ਮੀ ਹੋਏ ਅਤੇ ਇਕ ਨਦੀ 'ਚ ਰੁੜ੍ਹ ਗਿਆ | ਪੁਲਿਸ ਨੇ ਦੱਸਿਆ ਕਿ ਹਮੀਰਪੁਰ ਦੇ ਅਖਿਲੇਸ਼, ਸ਼ਿਮਲਾ ਦੇ ਰਿਸ਼ਾਂਤ ਤੇ ਇਸ਼ਿਕਾ ਅਤੇ ਸੋਲਨ ਦੇ ਦਿਵਯਾਂਸ਼ ਸਾਰੇ ਚੰਬਾ ਦੇ ਪੰਡਿਤ ਜਵਾਹਰ ਲਾਲ ਨਹਿਰੂ ਸਰਕਾਰੀ ਮੈਡੀਕਲ ਕਾਲਜ ਦੇ ਵਿਦਿਆਰਥੀ, ਇਕੱਠੇ ਯਾਤਰਾ ਕਰ ਰਹੇ ਸਨ | ਇਸ ਦੌਰਾਨ ਡਰਾਈਵਰ ਨੇ ਗੱਡੀ ਤੋਂ ਸੰਤੁਲਨ ਗੁਆ ਦਿੱਤਾ ਤੇ ਕਾਰ ਰਾਵੀ ਨਦੀ 'ਚ ਜਾ ਡਿੱਗੀ | ਇਸ ਦੌਰਾਨ ਅਖਿਲੇਸ਼ ਦੀ ਮੌਤ ਹੋ ਗਈ ਤੇ ਇਸ਼ਿਕਾ ਨਦੀ 'ਚ ਰੁੜ੍ਹ ਗਈ ਅਤੇ ਰਿਸ਼ਾਂਤ ਤੇ ਦਿਵਯਾਂਸ਼ ਜ਼ਖ਼ਮੀ ਹੋਏ | ਪੁਲਿਸ ਨੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਇਸ਼ੀਕਾ ਲਈ ਭਾਲ ਸ਼ੁਰੂ ਕਰ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਉਰਦੂ ਦੀ ਵਰਤੋਂ ਨੂੰ ਲੈ ਕੇ ਹਿੰਦੀ ਚੈਨਲਾਂ ਨੂੰ ਐੱਮ.ਆਈ.ਬੀ. ਵਲੋਂ ਕੋਈ ਨੋਟਿਸ ਨਹੀਂ ਦਿੱਤਾ-ਪੀ.ਆਈ.ਬੀ. ਅਗਲੀ ਖ਼ਬਰ ਕਿਸੇ ਸਮੇਂ ਦਹਿਸ਼ਤ ਦਾ ਦੂਜਾ ਨਾਂਅ ਸੀ ਇੰਸਪੈਕਟਰ ਸੂਬਾ ਸਿੰਘ
Ad Position 24