08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਵਪਾਰ ਜ਼ਰੀਏ ਰੋਕਿਆ ਭਾਰਤ-ਪਾਕਿ ਟਕਰਾਅ, 7 ਜੰਗਾਂ ਰੋਕਣ ਲਈ ਨੋਬਲ ਪੁਰਸਕਾਰ ਮਿਲਣਾ ਚਾਹੀਦੈ-ਟਰੰਪ

Ad Position 21
No active advertisement
ਅਜੀਤ ਡੈਸਕ 22-09-2025

ਨਿਊਯਾਰਕ/ਵਾਸ਼ਿੰਗਟਨ, 21 ਸਤੰਬਰ (ਪੀ.ਟੀ.ਆਈ.)-ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ-ਪਾਕਿਸਤਾਨ ਟਕਰਾਅ ਨੂੰ ਵਪਾਰ ਜ਼ਰੀਏ ਸੁਲਝਾਉਣ ਦਾ ਮੁੜ ਦਾਅਵਾ ਕਰਦਿਆਂ ਕਿਹਾ ਕਿ ਉਨ੍ਹਾਂ 'ਸੱਤ ਜੰਗਾਂ ਰੁਕਵਾਉਣ ਲਈ' ਨੋਬਲ ਸ਼ਾਂਤੀ ਪੁਰਸਕਾਰ ਮਿਲਣਾ ਚਾਹੀਦਾ ਹੈ¢ ਟਰੰਪ ਨੇ ਕਿਹਾ, ''ਆਲਮੀ ਮੰਚ 'ਤੇ ਅਸੀਂ ਇਕ ਵਾਰ ਫਿਰ ਅਜਿਹੇ ਕੰਮ ਕਰ ਰਹੇ ਹਾਂ, ਜਿਸ ਨਾਲ ਸਾਨੂੰ ਹਰ ਉਸ ਪੱਧਰ ਦਾ ਸਨਮਾਨ ਮਿਲ ਰਿਹਾ ਹੈ, ਜੋ ਪਹਿਲਾਂ ਕਦੇ ਨਹੀਂ ਮਿਲਿਆ¢'' ਟਰੰਪ ਨੇ ਸਨਿਚਰਵਾਰ ਨੂੰ 'ਅਮਰੀਕਨ ਕਾਰਨਰਸਟੋਨ ਇੰਸਟੀਚਿਊਟ ਫਾਊਾਡਰਜ਼ ਡਿਨਰ' ਦੇ ਸਾਲਾਨਾ ਪ੍ਰੋਗਰਾਮ ਵਿਚ ਕਿਹਾ, ''ਅਸੀਂ ਸ਼ਾਂਤੀ ਸਮਝÏਤਾ ਕਰਵਾ ਰਹੇ ਹਾਂ ਤੇ ਜੰਗ ਰੋਕ ਰਹੇ ਹਾਂ¢ ਅਸੀਂ ਭਾਰਤ-ਪਾਕਿਸਤਾਨ ਤੇ ਥਾਈਲੈਂਡ-ਕੰਬੋਡੀਆ ਦਰਮਿਆਨ ਜੰਗ ਰੋਕੀ¢'' ਉਨ੍ਹਾਂ ਕਿਹਾ, ''ਭਾਰਤ ਤੇ ਪਾਕਿਸਤਾਨ ਬਾਰੇ ਸੋਚੋ, ਕੀ ਤੁਸੀਂ ਜਾਣਦੇ ਹੋ ਕਿ ਮੈਂ ਇਸ ਨੂੰ ਕਿਵੇਂ ਰੋਕਿਆ- ਵਪਾਰ ਜ਼ਰੀਏ¢ ਉਹ ਵਪਾਰ ਕਰਨਾ ਚਾਹੁੰਦੇ ਹਨ ਤੇ ਮੈਂ ਦੋਵਾਂ ਆਗੂਆਂ ਦਾ ਬਹੁਤ ਸਨਮਾਨ ਕਰਦਾ ਹਾਂ¢'' ਅਮਰੀਕੀ ਰਾਸ਼ਟਰਪਤੀ ਨੇ ਦਾਅਵਾ ਕੀਤਾ, ''ਭਾਰਤ-ਪਾਕਿਸਤਾਨ, ਥਾਈਲੈਂਡ-ਕੰਬੋਡੀਆ, ਅਰਮੀਨੀਆ-ਅਜ਼ਰਬਾਈਜਾਨ, ਕੋਸੋਵੋ-ਸਰਬੀਆ, ਇਜ਼ਰਾਈਲ-ਇਰਾਨ, ਮਿਸਰ-ਇਥੋਪੀਆ, ਰਵਾਂਡਾ-ਕਾਂਗੋ ਵੱਲ ਦੇਖੋ - ਅਸੀਂ ਇਨ੍ਹਾਂ ਦੇਸ਼ਾਂ ਵਿਚਕਾਰ ਟਕਰਾਅ ਨੂੰ ਰੋਕਿਆ ਹੈ ਅਤੇ ਇਨ੍ਹਾਂ ਵਿਚੋਂ 60 ਪ੍ਰਤੀਸ਼ਤ ਵਪਾਰ ਕਾਰਨ ਰੋਕੇ ਗਏ ਸਨ¢'' ਟਰੰਪ ਨੇ ਕਿਹਾ, ''ਮੈਂ ਭਾਰਤ ਨੂੰ ਕਿਹਾ ਦੇਖੋ, ਤੁਹਾਡੇ ਦੋਵਾਂ ਕੋਲ ਪ੍ਰਮਾਣੂ ਹਥਿਆਰ ਹਨ¢ ਜੇਕਰ ਤੁਸੀਂ ਜੰਗ ਸ਼ੁਰੂ ਕੀਤੀ, ਤਾਂ ਅਸੀਂ ਤੁਹਾਡੇ ਨਾਲ ਕੋਈ ਵਪਾਰ ਨਹੀਂ ਕਰਾਂਗੇ¢ ਜਦੋਂ ਮੈਂ ਇਹ ਕਿਹਾ ਤਾਂ ਉਹ ਰੁਕ ਗਏ¢'' ਟਰੰਪ ਨੇ ਕਿਹਾ ਕਿ ਜੇਕਰ ਉਹ ਹੁਣ ਰੂਸ ਅਤੇ ਯੂਕਰੇਨ ਵਿਚਕਾਰ ਜੰਗਬੰਦੀ ਪ੍ਰਾਪਤ ਕਰਦਾ ਹੈ, ਤਾਂ ਉਸ ਨੂੰ ਨੋਬਲ ਪੁਰਸਕਾਰ ਮਿਲਣਾ ਚਾਹੀਦਾ ਹੈ¢

Ad Position 22
No active advertisement
ਪਿਛਲੀ ਖ਼ਬਰ ਏਸ਼ੀਆ ਕੱਪ: ਭਾਰਤ ਦੀ ਪਾਕਿ 'ਤੇ ਸ਼ਾਨਦਾਰ ਜਿੱਤ ਅਗਲੀ ਖ਼ਬਰ ਪ੍ਰਧਾਨ ਮੰਤਰੀ ਜੀ.ਐੱਸ.ਟੀ. ਸੁਧਾਰਾਂ ਦੀ 'ਇਕੱਲੀ ਮਾਲਕੀ' ਦਾ ਦਾਅਵਾ ਕਰ ਰਹੇ ਹਨ-ਕਾਂਗਰਸ
Ad Position 24