6 ਵਿਕਟਾਂ ਨਾਲ ਹਰਾਇਆ • ਅਭਿਸ਼ੇਕ ਨੇ ਬਣਾਇਆ ਰਿਕਾਰਡ
ਦੁਬਈ, 21 ਸਤੰਬਰ (ਪੀ.ਟੀ.ਆਈ.)-ਏਸ਼ੀਆ ਕੱਪ ਦੇ ਸੁਪਰ-4 ਦੇ ਦੂਜੇ ਮੈਚ 'ਚ ਭਾਰਤ ਨੇ ਪਾਕਿ ਨੂੰ 6 ਵਿਕਟਾਂ ਨਾਲ ਹਰਾ ਦਿੱਤਾ | ਅਭਿਸ਼ੇਕ ਸ਼ਰਮਾ ਨੂੰ ਸ਼ਾਨਦਾਰ ਬੱਲੇਬਾਜ਼ੀ ਲਈ 'ਪਲੇਅਰ ਆਫ਼ ਦ ਮੈਚ' ਐਲਾਨਿਆ ਗਿਆ | ਇਥੋਂ ਦੇ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ | ਜਿਸ ਤੋਂ ਬਾਅਦ ਪਾਕਿ ਟੀਮ ਨੇ 20 ਓਵਰਾਂ 'ਚ 5 ਵਿਕਟਾਂ 'ਤੇ 171 ਦÏੜਾਂ ਬਣਾਈਆਂ | ਪਾਕਿਸਤਾਨ ਲਈ ਸਲਾਮੀ ਬੱਲੇਬਾਜ਼ ਸਾਹਿਬਜ਼ਾਦਾ ਫਰਹਾਨ ਨੇ 58 ਦÏੜਾਂ ਬਣਾਈਆਂ | ਭਾਰਤ ਲਈ ਸ਼ਿਵਮ ਦੂਬੇ ਨੇ 2 ਵਿਕਟਾਂ ਲਈਆਂ, ਜਦੋਂ ਕਿ ਹਾਰਦਿਕ ਪੰਡਯਾ ਤੇ ਕੁਲਦੀਪ ਯਾਦਵ ਨੇ ਇਕ-ਇਕ ਵਿਕਟ ਲਈ | 172 ਦੌੜਾਂ ਦਾ ਟੀਚਾ ਹਾਸਿਲ ਕਰਨ ਲਈ ਮੈਦਾਨ 'ਚ ਆਈ ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ (74) ਤੇ ਉਪ-ਕਪਤਾਨ ਸ਼ੁਭਮਨ ਗਿੱਲ (47) ਨੇ 105 ਦੌੜਾਂ ਦੀ ਸਾਂਝੇਦਾਰੀ ਕੀਤੀ | ਅਭਿਸ਼ੇਕ ਨੇ 24 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ | ਇਸ ਵਾਰ ਕਪਤਾਨ ਸੂਰਿਆਕੁਮਾਰ ਯਾਦਵ ਆਪਣੀ ਬੱਲੇਬਾਜ਼ੀ ਦਾ ਜਾਦੂ ਬਿਖੇਰਨ 'ਚ ਨਾਕਾਮ ਰਹੇ ਤੇ ਤਿੰਨ ਗੇਂਦਾਂ 'ਤੇ ਬਿਨਾਂ ਕੋਈ ਦੌੜ ਬਣਾਏ ਆਊਟ ਹੋ ਗਏ |
ਅਭਿਸ਼ੇਕ ਤੇ ਸ਼ੁਭਮਨ ਦੀ ਦਮਦਾਰ ਬੱਲੇਬਾਜ਼ੀ ਸਦਕਾ ਭਾਰਤ ਨੇ 18.5 ਓਵਰਾਂ 'ਚ 4 ਵਿਕਟਾਂ 'ਤੇ 174 ਦੌੜਾਂ ਬਣਾਉਂਦੇ ਹੋਏ ਪਾਕਿਸਤਾਨ 'ਤੇ ਜਿੱਤ ਦਰਜ ਕੀਤੀ | ਹੁਣ 23 ਸਤੰਬਰ ਨੂੰ ਸੁਪਰ-4 ਦੇ ਤੀਜੇ ਮੈਚ 'ਚ ਪਾਕਿ ਦਾ ਮੁਕਾਬਲਾ ਸ੍ਰੀਲੰਕਾ ਨਾਲ ਹੋਵੇਗਾ |
ਅੱਜ ਵੀ ਨਹੀਂ ਮਿਲਾਇਆ ਹੱਥ
ਅੱਜ ਇਸ ਤੋਂ ਪਹਿਲਾਂ ਟਾਸ ਦੌਰਾਨ ਜਿਵੇਂ ਕਿ ਦੋਵਾਂ ਟੀਮਾਂ ਵਿਚਕਾਰ ਲੀਗ ਮੈਚ 'ਚ ਹੋਇਆ ਸੀ, ਸੂਰਿਆਕੁਮਾਰ ਤੇ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਸਲਮਾਨ ਆਘਾ ਵਿਚਕਾਰ ਟਾਸ ਸਮੇਂ ਕੋਈ ਹੱਥ ਨਹੀਂ ਮਿਲਾਇਆ ਗਿਆ | ਅੱਜ ਵੀ ਭਾਰਤੀ ਕਪਤਾਨ ਵਲੋਂ ਆਘਾ ਨੂੰ ਨਜ਼ਰਅੰਦਾਜ਼ ਕੀਤਾ ਗਿਆ | ਪਾਕਿ ਵਲੋਂ ਇਤਰਾਜ਼ ਜਿਤਾਉਣ ਦੇ ਬਾਵਜੂਦ ਅੱਜ ਮੁੜ ਐਂਡੀ ਪਾਈਕ੍ਰਾਫਟ ਹੀ ਮੈਚ ਰੈਫਰੀ ਬਣੇ ਰਹੇ |
ਏਸ਼ੀਆ ਕੱਪ: ਭਾਰਤ ਦੀ ਪਾਕਿ 'ਤੇ ਸ਼ਾਨਦਾਰ ਜਿੱਤ
ਅਜੀਤ ਡੈਸਕ
22-09-2025