16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਲੁਧਿਆਣਾ 'ਚ ਕਾਰੋਬਾਰੀ ਦੇ ਘਰ ਨੂੰ ਲੱਗੀ ਅੱਗ, ਦਾਦੀ-ਪੋਤੇ ਦੀ ਮੌਤ

Ad Position 21
No active advertisement
ਅਜੀਤ ਡੈਸਕ 25-09-2025
ਲੁਧਿਆਣਾ, 24 ਸਤੰਬਰ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਭਾਰਤ ਨਗਰ ਚੌਕ ਸਥਿਤ ਪੈਟਰੋਲ ਪੰਪ ਵਾਲੀ ਗਲੀ ਵਿਚ ਬੁੱਧਵਾਰ ਸਵੇਰੇ ਇਕ ਹੌਜ਼ਰੀ ਕਾਰੋਬਾਰੀ ਦੇ ਘਰ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ ਨਾਲ ਲੱਖਾਂ ਦਾ ਹੌਜ਼ਰੀ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਅਤੇ ਬਜ਼ੁਰਗ ਔਰਤ ਤੇ ਉਸ ਦੇ ਪੋਤੇ ਦੀ ਧੂੰਏਾ ਕਾਰਨ ਦਮ ਘੁੱਟਣ ਨਾਲ ਮੌਤ ਹੋ ਗਈ | ਮੌਕੇ 'ਤੇ ਫਾਇਰ ਬਿ੍ਗੇਡ ਅਮਲੇ ਦੀਆਂ ਪੁੱਜੀਆਂ ਗੱਡੀਆਂ ਨੇ ਸਖ਼ਤ ਮਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ | ਮੌਕੇ 'ਤੇ ਸੰਬੰਧਿਤ ਥਾਣੇ ਦੀ ਪੁਲਿਸ, ਨਗਰ ਨਿਗਮ ਜ਼ੋਨ ਡੀ. ਕਮਿਸ਼ਨਰ ਜਸਦੇਵ ਸਿੰਘ ਸੇਖੋਂ ਤੇ ਭਾਜਪਾ ਦੇ ਸੀਨੀਅਰ ਆਗੂ ਜੀਵਨ ਗੁਪਤਾ ਵੀ ਪੁੱਜੇ | ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਭਾਰਤ ਨਗਰ ਚੌਕ ਸਥਿਤ ਪੈਟਰੋਲ ਪੰਪ ਵਾਲੀ ਗਲੀ ਵਿਚ ਹੌਜ਼ਰੀ ਕਾਰੋਬਾਰੀ ਰਾਜਨ ਚੋਪੜਾ ਤੇ ਰਜਤ ਚੋਪੜਾ ਦਾ ਘਰ ਹੈ | ਉਨ੍ਹਾਂ ਦੱਸਿਆ ਕਿ ਜਦ ਉਕਤ ਘਰ ਦੇ ਸਾਰੇ ਲੋਕ ਸਵੇਰੇ ਸੁੱਤੇ ਪਏ ਸਨ ਤਾਂ ਤਕਰੀਬਨ ਸਾਢੇ ਅੱਠ ਵਜੇ ਘਰ ਵਿਚ ਸ਼ਾਰਟ ਸਰਕਟ ਹੋਇਆ ਤੇ ਦੇਖਦਿਆਂ ਹੀ ਦੇਖਦਿਆਂ ਸ਼ਾਰਟ ਸਰਕਟ ਨਾਲ ਲੱਗੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ | ਉਕਤ ਘਰ ਬਹੁਮੰਜ਼ਿਲਾਂ ਹੈ, ਪਰ ਅੱਗ ਘਰ ਦੇ ਹੇਠਾਂ ਬਣੇ ਗੁਦਾਮ ਵਿਚ ਲੱਗੀ, ਜਿੱਥੇ ਹੌਜ਼ਰੀ ਦੀ ਊਨ ਵੱਡੀ ਮਾਤਰਾ 'ਚ ਪਈ ਹੋਈ ਸੀ | ਅੱਗ ਦੇ ਗੰਧਲੇ ਧੂਏਾ ਨਾਲ ਸਾਰਾ ਘਰ ਭਰ ਗਿਆ | ਸੁੱਤੇ ਹੋਏ ਘਰ ਦੇ ਲੋਕਾਂ ਨੇ ਕੰਧ ਟੱਪ ਕੇ ਆਪਣੀ ਜਾਨ ਬਚਾਈ, ਪਰ ਪਹਿਲੀ ਮੰਜ਼ਿਲ 'ਤੇ ਮਹਿਲਾ ਬਜ਼ੁਰਗ ਤੇ ਦੂਜੀ ਮੰਜ਼ਿਲ 'ਤੇ ਸੁੱਤਾ ਪਿਆ 16 ਸਾਲਾ ਲੜਕਾ ਘਰ ਵਿਚੋਂ ਨਹੀਂ ਬਾਹਰ ਨਿਕਲ ਸਕੇ ਤੇ ਉਨ੍ਹਾਂ ਦੀ ਮੌਤ ਹੋ ਗਈ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਮੰਤਰੀ ਮੰਡਲ ਵਲੋਂ ਕਬਜ਼ਿਆਂ ਹੇਠਲੇ ਮੁਸ਼ਤਰਕਾ ਰਸਤਿਆਂ, ਪਗਡੰਡੀਆਂ ਤੇ ਖਾਲ਼ੇ ਵੇਚਣ ਦਾ ਫ਼ੈਸਲਾ ਅਗਲੀ ਖ਼ਬਰ ਸੀ.ਡੀ.ਐਸ. ਜਨਰਲ ਚੌਹਾਨ ਦੇ ਕਾਰਜਕਾਲ 'ਚ ਵਾਧਾ
Ad Position 24