11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਜੀ. ਐੱਸ. ਟੀ. ਸੁਧਾਰ ਜਾਰੀ ਰਹਿਣਗੇ, ਅਰਥ ਵਿਵਸਥਾ ਦੇ ਮਜ਼ਬੂਤ ਹੋਣ ਨਾਲ ਟੈਕਸ ਬੋਝ ਹੋਰ ਘੱਟ ਹੋਵੇਗਾ-ਮੋਦੀ

Ad Position 21
No active advertisement
ਅਜੀਤ ਡੈਸਕ 26-09-2025

ਗ੍ਰੇਟਰ ਨੋਇਡਾ, 25 ਸਤੰਬਰ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਜੀ. ਐੱਸ. ਟੀ. 'ਚ ਸੁਧਾਰ ਜਾਰੀ ਰਹਿਣਗੇ ਅਤੇ ਅਰਥ ਵਿਵਸਥਾ ਦੇ ਹੋਰ ਮਜ਼ਬੂਤ ਹੋਣ 'ਤੇ ਨਾਗਰਿਕਾਂ 'ਤੇ ਟੈਕਸ ਦਾ ਬੋਝ ਹੋਰ ਘੱਟ ਹੋਵੇਗਾ | ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਦੇਸ਼ 'ਚ ਮੌਜੂਦਾ ਸੁਧਾਰਾਂ ਲਈ ਦਿ੍ੜ੍ਹ ਇੱਛਾ ਸ਼ਕਤੀ ਹੈ, ਜੋ ਲੋਕਤੰਤਰਿਕ ਅਤੇ ਰਾਜਨੀਤਕ ਸਥਿਰਤਾ ਦੇ ਨਾਲ-ਨਾਲ ਨੀਤੀਗਤ ਭਵਿੱਖਬਾਣੀ 'ਤੇ ਅਧਾਰਿਤ ਹੈ | ਇਸ ਮਹੀਨੇ ਦੀ ਸ਼ੁਰੂਆਤ 'ਚ, ਭਾਰਤ ਨੇ ਜੀ. ਐੱਸ. ਟੀ. ਦੀ ਅਗਲੀ ਪੀੜ੍ਹੀ ਦੇ ਸੁਧਾਰ ਲਾਗੂ ਕੀਤੇ ਹਨ | ਮੋਦੀ ਨੇ ਕਿਹਾ ਕਿ ਵਸਤੂ ਅਤੇ ਸੇਵਾ ਕਰ (ਜੀ ਐੱਸ ਟੀ) 'ਚ ਢਾਂਚਾਗਤ ਸੁਧਾਰ ਦੇਸ਼ ਦੀ ਵਿਕਾਸ ਕਹਾਣੀ ਨੂੰ ਨਵੀਂਾ ਉਡਾਣ ਦੇਣਗੇ | ਇਥੇ ਉੱਤਰ ਪ੍ਰਦੇਸ਼ ਅੰਤਰਰਾਸ਼ਟਰੀ ਵਪਾਰ ਪ੍ਰਦਰਸ਼ਨ 2025 ਦਾ ਉਦਘਾਟਨ ਕਰਨ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦੇ ਹੋਏ, ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਟੈਕਸਾਂ 'ਚ ਕਾਫ਼ੀ ਕਮੀ ਕੀਤੀ ਹੈ, ਮਹਿੰਗਾਈ ਨੂੰ ਰੋਕਿਆ ਹੈ ਅਤੇ ਲੋਕਾਂ ਲਈ ਆਮਦਨ ਅਤੇ ਬੱਚਤ ਦੋਵਾਂ 'ਚ ਵਾਧਾ ਕੀਤਾ ਹੈ |
ਭਾਰਤ ਫੂਡ ਪ੍ਰੋਸੈਸਿੰਗ ਸੈਕਟਰ 'ਚ ਗਲੋਬਲ ਨਿਵੇਸ਼ ਲਈ ਤਿਆਰ-ਪ੍ਰਧਾਨ ਮੰਤਰੀ

ਨਵੀਂ ਦਿੱਲੀ, (ਪੀ.ਟੀ.ਆਈ.) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਭਾਰਤ ਦੇ ਫੂਡ ਪ੍ਰੋਸੈਸਿੰਗ ਸੈਕਟਰ ਵਿੱਚ ਗਲੋਬਲ ਨਿਵੇਸ਼ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਦੇਸ਼ ਵਿੱਚ ਵਿਭਿੰਨਤਾ, ਮੰਗ ਅਤੇ ਪੈਮਾਨੇ ਦੀ ਤਿੰਨ ਗੁਣਾ ਤਾਕਤ ਹੈ¢ਉਨ੍ਹਾਂ ਨੇ ਉਦਯੋਗ ਨੂੰ ਬਾਇਓਡੀਗ੍ਰੇਡੇਬਲ ਪੈਕੇਜਿੰਗ ਵਿੱਚ ਨਵੀਨਤਾਵਾਂ ਵਿੱਚ ਨਿਵੇਸ਼ ਕਰਨ ਅਤੇ ਵਾਤਾਵਰਨ ਅਨੁਕੂਲ ਪੈਕੇਜਿੰਗ ਸਮੱਗਰੀ ਅਪਣਾਉਣ ਦੀ ਅਪੀਲ ਵੀ ਕੀਤੀ¢ ਇੱਥੇ ਵਰਲਡ ਫੂਡ ਇੰਡੀਆ ਦੇ ਚÏਥੇ ਐਡੀਸ਼ਨ ਨੂੰ ਸੰਬੋਧਨ ਕਰਦੇ ਹੋਏ, ਮੋਦੀ ਨੇ ਕਿਹਾ ਕਿ ਭਾਰਤ ਨੇ ਫੂਡ ਪ੍ਰੋਸੈਸਿੰਗ ਸੈਕਟਰ ਵਿੱਚ ਨਿਵੇਸ਼ ਅਤੇ ਸਹਿਯੋਗ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ |

Ad Position 22
No active advertisement
ਪਿਛਲੀ ਖ਼ਬਰ ਦਿਲਜੀਤ ਅੰਤਰਰਾਸ਼ਟਰੀ 'ਐਮੀ ਐਵਾਰਡ' ਲਈ ਨਾਮਜ਼ਦ ਅਗਲੀ ਖ਼ਬਰ ਸੁਪਰੀਮ ਕੋਰਟ 'ਚ ਸੱਜਣ ਕੁਮਾਰ ਦੀ ਅਪੀਲ 'ਤੇ ਦੀਵਾਲੀ ਦੀਆਂ ਛੁੱਟੀਆਂ ਤੋਂ ਬਾਅਦ ਹੋਏਗੀ ਸੁਣਵਾਈ
Ad Position 24