ਨਵੀਂ ਦਿੱਲੀ, 25 ਸਤੰਬਰ (ਪੀ. ਟੀ. ਆਈ.)-ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਨੂੰ ਉਨ੍ਹਾਂ ਦੀ ਫ਼ਿਲਮ 'ਅਮਰ ਸਿੰਘ ਚਮਕੀਲਾ' ਲਈ 'ਅੰਤਰਰਾਸ਼ਟਰੀ ਐਮੀ ਪੁਰਸਕਾਰ 2025' 'ਚ 'ਇਕ ਅਦਾਕਾਰ ਵਜੋਂ ਸਰਬੋਤਮ ਪ੍ਰਦਰਸ਼ਨ ਲਈ' ਨਾਮਜ਼ਦ ਕੀਤਾ ਗਿਆ ਹੈ | ਇੰਟਰਨੈਸ਼ਨਲ ਅਕੈਡਮੀ ਆਫ਼ ਟੈਲੀਵਿਜ਼ਨ ਆਰਟਸ ਐਂਡ ਸਾਇੰਸਜ਼ ਨੇ ਨਿਊਯਾਰਕ 'ਚ ਨਾਮਜ਼ਦਗੀਆਂ ਦਾ ਐਲਾਨ ਕੀਤਾ, ਜਿਸ 'ਚ ਇਹ ਫ਼ਿਲਮ ਇਕਲÏਤੀ ਭਾਰਤੀ ਫ਼ਿਲਮ ਵਜੋਂ ਉਭਰੀ | ਇਸ ਫਿਲਮ 'ਚ ਦੋਸਾਂਝ ਨੂੰ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੀ ਮੁੱਖ ਭੂਮਿਕਾ 'ਚ ਦਿਖਾਇਆ ਗਿਆ ਸੀ ਜਿਸ ਦੀ 1988 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ |