11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਅੱਤਵਾਦ ਵਿਕਾਸ ਲਈ 'ਨਿਰੰਤਰ ਖ਼ਤਰਾ'-ਜੈਸ਼ੰਕਰ

Ad Position 21
No active advertisement
ਅਜੀਤ ਡੈਸਕ 26-09-2025
ਸੰਯੁਕਤ ਰਾਸ਼ਟਰ, 25 ਸਤੰਬਰ (ਪੀ.ਟੀ.ਆਈ.)-ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਿਹਾ ਕਿ ਅੱਤਵਾਦ ਵਿਕਾਸ ਲਈ ਇਕ 'ਨਿਰੰਤਰ ਖ਼ਤਰਾ' ਬਣਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਦੁਨੀਆ ਨੂੰ ਅੱਤਵਾਦੀ ਗਤੀਵਿਧੀਆਂ ਪ੍ਰਤੀ ਸਹਿਣਸ਼ੀਲਤਾ ਨਹੀਂ ਦਿਖਾਉਣੀ ਚਾਹੀਦੀ | ਇੱਥੇ ਜੀ20 ਵਿਦੇਸ਼ ਮੰਤਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ, ਜੈਸ਼ੰਕਰ ਨੇ ਕਿਹਾ ਕਿ ਜੋ ਲੋਕ ਕਿਸੇ ਵੀ ਮੋਰਚੇ 'ਤੇ ਅੱਤਵਾਦੀਆਂ ਵਿਰੁੱਧ ਕਾਰਵਾਈ ਕਰਦੇ ਹਨ ਉਹ 'ਸਮੁੱਚੇ ਅੰਤਰਰਾਸ਼ਟਰੀ ਭਾਈਚਾਰੇ ਦੀ ਵੱਡੀ ਸੇਵਾ' ਕਰਦੇ ਹਨ | ਅੰਤਰਰਾਸ਼ਟਰੀ ਸ਼ਾਂਤੀ ਤੇ ਵਿਸ਼ਵ ਵਿਕਾਸ ਵਿਚਕਾਰ ਸਬੰਧ 'ਤੇ ਬੋਲਦੇ ਹੋਏ, ਉਨ੍ਹਾਂ ਕਿਹਾ ਕਿ ਹਾਲ ਹੀ ਦੇ ਸਮੇਂ 'ਚ ਅੱਤਵਾਦ ਕਾਰਨ ਇਹ ਦੋਵੇਂ ਇਕੱਠੇ ਵਿਗੜ ਰਹੇ ਹਨ | ਉਨ੍ਹਾਂ ਕਿਹਾ ਕਿ ਅੱਤਵਾਦ ਵਿਕਾਸ ਲਈ ਇਕ ਨਿਰੰਤਰ ਖ਼ਤਰਾ ਹੈ ਤੇ ਸ਼ਾਂਤੀ 'ਚ ਸਦੀਵੀ ਵਿਘਨ ਪਾਉਂਦਾ ਹੈ | ਵਿਦੇਸ਼ ਮੰਤਰੀ ਨੇ ਅੰਤਰਰਾਸ਼ਟਰੀ ਭਾਈਚਾਰੇ 'ਤੇ ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼ ਲਗਾਇਆ | ਉਨ੍ਹਾਂ ਕਿਹਾ ਕਿ ਜਦੋਂ ਇੱਕੋ ਸਥਿਤੀ 'ਤੇ ਵੱਖ-ਵੱਖ ਮਾਪਦੰਡ ਲਾਗੂ ਕੀਤੇ ਜਾਂਦੇ ਹਨ, ਤਾਂ ਸ਼ਾਂਤੀ ਦਾ ਰਸਤਾ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ | ਜੈਸ਼ੰਕਰ ਦੇ ਅਨੁਸਾਰ, ਕੂਟਨੀਤੀ ਤੇ ਗੱਲਬਾਤ ਹੀ ਟਕਰਾਅ ਦਾ ਇੱਕੋ ਇੱਕ ਹੱਲ ਹਨ, ਤਾਕਤ ਦਾ ਪ੍ਰਦਰਸ਼ਨ ਜਾਂ ਹਥਿਆਰਾਂ ਦੀ ਦÏੜ ਨਹੀਂ |

Ad Position 22
No active advertisement
ਪਿਛਲੀ ਖ਼ਬਰ ਸੁਪਰੀਮ ਕੋਰਟ ਵਲੋਂ ਮੋਗਾ ਬੇਅਦਬੀ ਕੇਸ ਨੂੰ ਚੰਡੀਗੜ੍ਹ ਤਬਦੀਲ ਕਰਨ ਤੋਂ ਇਨਕਾਰ ਅਗਲੀ ਖ਼ਬਰ ਲੱਦਾਖ ਹਿੰਸਾ ਦਾ ਦੋਸ਼ੀ ਠਹਿਰਾਉਣ ਲਈ ਮੈਨੂੰ 'ਬਲੀ ਦਾ ਬੱਕਰਾ' ਬਣਾਇਆ-ਵਾਂਗਚੁਕ
Ad Position 24