ਲੇਹ, 25 ਸਤੰਬਰ (ਏਜੰਸੀ)- ਸਮਾਜਿਕ ਕਾਰਕੁੰਨ ਸੋਨਮ ਵਾਂਗਚੁਕ ਨੇ ਗ੍ਰਹਿ ਮੰਤਰਾਲੇ ਵਲੋਂ ਲਗਾਏ ਦੋਸ਼ ਨੂੰ 'ਬਲੀ ਦੇ ਬੱਕਰੇ ਵਾਲੀ ਸਿਆਸਤ' ਕਰਾਰ ਦਿੱਤਾ | ਗ੍ਰਹਿ ਮੰਤਰਾਲੇ ਦੇ ਇਸ ਬਿਆਨ 'ਤੇ ਪ੍ਰਤੀਕਿਰਿਆ ਦਿੰਦਿਆਂ, ਜਿਸ 'ਚ ਉਸ ਨੂੰ ਹਿੰਸਾ ਭੜਕਾਉਣ ਲਈ ਜ਼ਿੰਮੇਵਾਰ ਠਹਿਰਾਇਆ ਗਿਆ, ਵਾਂਗਚੁਕ ਨੇ ਕਿਹਾ ਕਿ ਉਹ ਸਖ਼ਤ ਪਬਲਿਕ ਸੇਫ਼ਟੀ ਐਕਟ (ਪੀ.ਐਸ.ਏ.) ਤਹਿਤ ਗਿ੍ਫਤਾਰ ਹੋਣ ਲਈ ਤਿਆਰ ਹੈ | ਵਾਂਗਚੁਕ ਨੇ ਕਿਹਾ ਕਿ ਉਹ ਕਿਸੇ ਹੋਰ ਨੂੰ ਬਲੀ ਦਾ ਬੱਕਰਾ ਬਣਾਉਣ ਲਈ ਚਲਾਕੀ ਕਰ ਸਕਦੇ ਹਨ, ਪਰ ਉਹ ਸਿਆਣੇ ਨਹੀਂ ਹਨ | ਇਸ ਸਮੇਂ ਸਾਨੂੰ ਸਾਰਿਆਂ ਨੂੰ 'ਚਲਾਕ' ਹੋਣ ਦੀ ਬਜਾਏ ਬੁੱਧੀ ਦੀ ਲੋੜ ਹੈ ਕਿਉਂਕਿ ਨੌਜਵਾਨ ਪਹਿਲਾਂ ਹੀ ਨਿਰਾਸ਼ ਹਨ |