ਸਰਵਿੰਦਰ ਕੌਰ ਲਗਾਤਾਰ 10ਵੀਂਾ ਵਾਰ ਬਣੇ ਐਗਜ਼ੈਕਟਿਵ ਮੈਂਬਰ
ਨਵੀਂ ਦਿੱਲੀ, 25 ਸਤੰਬਰ (ਅ. ਬ.)-ਇੰਡੀਅਨ ਨਿਊਜ਼ ਪੇਪਰ ਸੁਸਾਇਟੀ (ਆਈ. ਐਨ. ਐਸ.), ਜੋ ਦੇਸ਼ ਵਿਚ ਅਖ਼ਬਾਰਾਂ, ਮੈਗਜ਼ੀਨਾਂ ਤੇ ਰਸਾਲਿਆਂ ਦੇ ਪ੍ਰਕਾਸ਼ਕਾਂ ਦੀ ਸਰਬਉੱਚ ਸੰਸਥਾ ਹੈ, ਦੀ ਵੀਡੀਓ-ਕਾਨਫਰੰਸਿੰਗ ਜ਼ਰੀਏ ਹੋਈ 86ਵੀਂ ਸਾਲਾਨਾ ਬੈਠਕ ਦੌਰਾਨ ਇਸ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ | ਇਸ ਬੈਠਕ ਦੌਰਾਨ 'ਸਾਂਮਾਰਗ' ਦੇ ਵਿਵੇਕ ਗੁਪਤਾ ਨੂੰ ਸਾਲ 2025-2026 ਲਈ ਇੰਡੀਅਨ ਨਿਊਜ਼ ਪੇਪਰ ਸੁਸਾਇਟੀ ਦਾ ਪ੍ਰਧਾਨ ਚੁਣ ਲਿਆ ਗਿਆ ਹੈ | 'ਅਜੀਤ' ਪ੍ਰਕਾਸ਼ਨ ਸਮੂਹ ਦੇ ਚੀਫ਼ ਐਗਜ਼ੀਕਿਊਟਿਵ ਸਰਵਿੰਦਰ ਕੌਰ ਨੂੰ ਲਗਾਤਾਰ 10ਵੀਂ ਵਾਰ ਕਾਰਜਕਾਰੀ ਮੈਂਬਰ ਚੁਣਿਆ ਗਿਆ ਹੈ | 'ਲੋਕਮਤ' ਦੇ ਕਰਨ ਰਾਜਿੰਦਰ ਦਾਦਰਾ ਨੂੰ ਮੀਤ ਪ੍ਰਧਾਨ ਜਦੋਂ ਕਿ 'ਅਮਰ ਉਜਾਲਾ' ਦੇ ਤਨਮੇ ਮਹੇਸ਼ਵਰੀ ਨੂੰ ਉਪ ਪ੍ਰਧਾਨ ਚੁਣਿਆ ਗਿਆ ਹੈ ਅਤੇ 'ਗ੍ਰਹਿਸ਼ੋਭਿਕਾ' ਦੇ ਅਨੰਤਨਾਥ ਨੂੰ ਆਨਰੇਰੀ ਖਜ਼ਾਨਚੀ ਬਣਾਇਆ ਗਿਆ ਹੈ | ਇਸੇ ਤਰ੍ਹਾਂ ਮੈਰੀ ਪਾਲ ਸੁਸਾਇਟੀ ਦੇ ਸਕੱਤਰ ਜਨਰਲ ਹੋਣਗੇ |
ਵਿਵੇਕ ਗੁਪਤਾ ਬਣੇ ਇੰਡੀਅਨ ਨਿਊਜ਼ ਪੇਪਰ ਸੁਸਾਇਟੀ ਦੇ ਪ੍ਰਧਾਨ
ਅਜੀਤ ਡੈਸਕ
26-09-2025