18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਟਰੰਪ ਵਲੋਂ ਦਵਾਈਆਂ 'ਤੇ 100% ਦਰਾਮਦ ਟੈਕਸ ਲਗਾਉਣ ਦਾ ਐਲਾਨ

Ad Position 21
No active advertisement
ਅਜੀਤ ਡੈਸਕ 27-09-2025
ਵਾਸ਼ਿੰਗਟਨ, 26 ਸਤੰਬਰ ( ਏ ਪੀ)-ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਇਕ ਅਕਤੂਬਰ ਤੋਂ ਫਾਰਮਾਸਿਊਟੀਕਲ ਦਵਾਈਆਂ 'ਤੇ 100 ਫ਼ੀਸਦੀ , ਕਿਚਨ ਕੈਬਨਿਟ ਅਤੇ ਬਾਥਰੂਮ ਵੈਨਿਟੀ 'ਤੇ 50 ਫੀਸਦੀ, ਅਸਬਾਬ ਵਾਲੇ ਫਰਨੀਚਰ 'ਤੇ 30 ਫੀਸਦੀ ਅਤੇ ਭਾਰੀ ਟਰੱਕਾਂ 'ਤੇ 25 ਫੀਸਦੀ ਦਰਾਮਦ ਟੈਕਸ ਲਗਾਉਣਗੇ | ਵੀਰਵਾਰ ਨੂੰ ਉਨ੍ਹਾਂ ਦੀ ਸੋਸ਼ਲ ਮੀਡੀਆ ਸਾਈਟ 'ਤੇ ਪੋਸਟ ਤੋਂ ਪਤਾ ਲੱਗਾ ਕਿ ਟਰੰਪ ਦਾ ਟੈਰਿਫ ਦੇ ਪ੍ਰਤੀ ਸਮਰਪਣ ਅਗਸਤ 'ਚ ਲਾਗੂ ਕੀਤੇ ਗਏ ਵਪਾਰ ਢਾਂਚੇ ਅਤੇ ਦਰਾਮਦ ਟੈਕਸਾਂ ਤੱਕ ਹੀ ਸੀਮਤ ਨਹੀਂ ਸੀ, ਜੋ ਰਾਸ਼ਟਰਪਤੀ ਦੇ ਇਸ ਵਿਸ਼ਵਾਸ ਨੂੰ ਦਰਸਾਉਂਦਾ ਹੈ ਕਿ ਇਹ ਟੈਕਸ ਸਰਕਾਰ ਦੇ ਬਜਟ ਘਾਟੇ ਨੂੰ ਘੱਟ ਕਰਨ 'ਚ ਮਦਦ ਕਰਨਗੇ ਅਤੇ ਨਾਲ ਹੀ ਘਰੇਲੂ ਨਿਰਮਾਣ ਨੂੰ ਉਤਸ਼ਾਹਿਤ ਕਰਨਗੇ | ਬੇਸ਼ੱਕ ਟਰੰਪ ਨੇ ਟੈਰਿਫ ਦੇ ਲਈ ਕੋਈ ਕਾਨੂੰਨੀ ਉੱਚਿਤਤਾ ਨਹੀਂ ਦਿੱਤੀ, ਪ੍ਰੰਤੂ ਉਨ੍ਹਾਂ ਨੇ ਟਰੁਥ ਸੋਸ਼ਲ 'ਤੇ ਇਹ ਕਹਿ ਕੇ ਕਮਾਂਡਰ-ਇਨ-ਚੀਫ਼ ਵਜੋਂ ਆਪਣੀ ਭੂਮਿਕਾ ਦੀਆਂ ਸੀਮਾਵਾਂ ਨੂੰ ਹੋਰ ਪਾਰ ਕਰ ਦਿੱਤਾ ਕਿ ਦਰਾਮਦ ਰਸੋਈ ਦੀਆਂ ਅਲਮਾਰੀਆਂ ਅਤੇ ਸੋਫ਼ਿਆਂ 'ਤੇ ਟੈਕਸ 'ਰਾਸ਼ਟਰੀ ਸੁਰੱਖਿਆ ਅਤੇ ਹੋਰ ਕਾਰਨਾਂ' ਕਰਕੇ ਜ਼ਰੂਰੀ ਸਨ¢

Ad Position 22
No active advertisement
ਪਿਛਲੀ ਖ਼ਬਰ ਹਵਾਈ ਫ਼ੌਜ ਦੇ ਫਾਈਟਰ ਮਿਗ-21 ਨੂੰ ਸ਼ਾਨਦਾਰ ਵਿਦਾਈ <br/> ਅਗਲੀ ਖ਼ਬਰ ਸੁਪਰੀਮ ਕੋਰਟ ਵਲੋਂ ਸ਼ਰਤਾਂ ਤਹਿਤ ਗ੍ਰੀਨ ਪਟਾਕੇ ਬਣਾਉਣ ਦੀ ਇਜਾਜ਼ਤ
Ad Position 24