ਸਤਪਾਲ ਸਿੰਘ ਜੌਹਲ
ਟੋਰਾਂਟੋ, 27 ਸਤੰਬਰਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਦੇ ਅੰਕੜੇ ਦੇਖੇ ਜਾਣ ਤਾਂ ਦੁਨੀਆ 'ਚ ਇਹ ਚੋਟੀ ਦਾ ਦੇਸ਼ ਅਜੇ ਵੀ ਵਿਦੇਸ਼ੀਆਂ ਦੀ ਪਹਿਲੀ ਪਸੰਦ ਜਾਪਦਾ ਹੈ | ਸਰਕਾਰ ਵਲੋਂ ਜਾਰੀ ਜਾਣਕਾਰੀ ਅਨੁਸਾਰ 31 ਅਗਸਤ 2025 ਤੱਕ ਲਗਭਗ 22 ਲੱਖ ਅਰਜ਼ੀਕਰਤਾ ਅਪਲਾਈ ਕਰਨ ਤੋਂ ਬਾਅਦ ਆਪਣੇ ਵੀਜ਼ੇ ਦੀ ਉਡੀਕ ਕਰ ਰਹੇ ਸਨ, ਜਿਨ੍ਹਾਂ 'ਚ 9 ਲੱਖ ਤੋਂ ਵੱਧ ਅਰਜ਼ੀਆਂ ਪੱਕੀ ਇਮੀਗ੍ਰੇਸ਼ਨ ਦੀਆਂ ਸਨ ¢ ਬੀਤੇ ਕੁਝ ਸਾਲਾਂ ਦੌਰਾਨ ਸਰਕਾਰ ਵਲੋਂ ਸਟੱਡੀ, ਵਰਕ ਤੇ ਵਿਜ਼ਟਰ ਵੀਜ਼ਾ ਦੀ ਰੱਖੀ ਗਈ ਬੇਲਗਾਮ ਨੀਤੀ ਕਾਰਨ ਦੇਸ਼ 'ਚ ਸਮਾਜਿਕ ਤੇ ਆਰਥਿਕ ਹਾਲਾਤ ਤੇਜ਼ੀ ਨਾਲ ਨਿਘਾਰ ਵੱਲ ਗਏ¢ 2021 ਤੋਂ 2024 ਤੱਕ ਵਿਦੇਸ਼ੀਆਂ ਦੀ ਧੜਾਧੜ ਆਮਦ ਨਾਲ ਕੈਨੇਡਾ ਦੀ ਆਬਾਦੀ 'ਚ ਹਰੇਕ ਸਾਲ ਤੇਜ਼ੀ ਨਾਲ ਵਾਧਾ ਹੁੰਦਾ ਰਿਹਾ, ਜੋ ਦੇਸ਼ ਵਿਚ ਬੱਚਿਆਂ ਦੀ ਜਨਮ ਦਰ 'ਤੇ ਆਧਾਰਿਤ ਨਹੀਂ ਸੀ ¢ ਪਿਛਲੇ ਸਾਲਾਂ ਦੌਰਾਨ ਦੇਸ਼ 'ਚ ਜਨਮ ਦਰ ਨਾਲੋਂ ਮਰਨ ਦਰ ਵੱਧ ਹੋਣ ਬਾਰੇ ਖਬਰਾਂ ਵੀ ਮਿਲਦੀਆਂ ਰਹੀਆਂ¢ ਇਮੀਗ੍ਰੇਸ਼ਨ ਯੋਜਨਾਬੱਧ ਨਾ ਹੋਣ ਕਾਰਨ ਦੇਸ਼ ਅੰਦਰੋਂ ਲੋਕਾਂ ਦਾ ਦਬਾਅ ਵਧਣ ਕਰਕੇ ਸਰਕਾਰ ਨੇ ਬੀਤੇ ਸਾਲ ਤੋਂ ਵੀਜ਼ਾ, ਵਰਕ ਪਰਮਿਟ ਅਤੇ ਇਮੀਗ੍ਰੇਸ਼ਨ ਦੀਆਂ ਸਖ਼ਤ ਨੀਤੀਆਂ ਲਾਗੂ ਕੀਤੀਆਂ¢ ਹੇਰਾਫੇਰੀ ਨਾਲ ਵੀਜ਼ਾ ਲੈ ਕੇ ਕੈਨੇਡਾ ਪਹੁੰਚਣ ਵਾਲੇ ਵਿਦੇਸ਼ੀਆਂ ਦੇ ਵੀਜ਼ੇ ਰੱਦ ਕਰਕੇ ਉਨ੍ਹਾਂ ਨੂੰ ਵਾਪਸ ਭੇਜਣ ਦਾ ਅਧਿਕਾਰ ਇਮੀਗ੍ਰੇਸ਼ਨ ਅਫਸਰਾਂ ਨੂੰ ਦਿੱਤਾ ਗਿਆ¢ ਗੈਰ-ਕਾਨੂੰਨੀ (ਵਿਜ਼ਟਰ) ਕਾਮਿਆਂ ਦੀ ਫੜੋ-ਫੜੀ ਵਧੀ ਅਤੇ ਵਾਪਸ ਭੇਜਣ (ਡਿਪੋਰਟ) 'ਚ ਤੇਜ਼ੀ ਆਈ¢ ਅਜਿਹੇ 'ਚ ਦੇਸ਼ ਦੇ ਅੰਕੜਾ ਵਿਭਾਗ ਦੇ ਤਾਜ਼ਾ ਤੱਥਾਂ ਅਨੁਸਾਰ 2025 'ਚ ਜੂਨ ਦੇ ਅਖੀਰ ਤੱਕ ਬੀਤੇ ਛੇ ਮਹੀਨਿਆਂ ਦÏਰਾਨ ਕੈਨੇਡਾ ਦੀ ਆਬਾਦੀ 'ਚ ਲਗਭਗ 77000 ਲੋਕਾਂ ਦਾ ਮਾਮੂਲੀ ਵਾਧਾ ਹੋਇਆ ਜੋ ਕੁੱਲ ਆਬਾਦੀ ਦਾ ਸਿਰਫ਼ 0.1 ਪ੍ਰਤੀਸ਼ਤ ਹੈ ਜਦ ਕਿ 2022 'ਚ ਪਹਿਲੇ ਛੇ ਮਹੀਨਆਂ ਦÏਰਾਨ ਇਹੀ ਅੰਕੜਾ 4,45,000 ਦੇ ਕਰੀਬ ਸੀ¢ ਸਥਾਪਤੀ ਦੀਆਂ ਸੰਭਾਵਨਾਵਾਂ ਨਾ ਹੋਣ ਅਤੇ ਮਹਿੰਗਾਈ 'ਚ ਗੁਜ਼ਾਰਾ ਅÏਖਾ ਹੋਣ ਕਰਕੇ ਬੀਤੇ ਚਾਰ ਮਹੀਨਿਆਂ 'ਚ 58000 ਤੋਂ ਵੱਧ ਵਿਦੇਸ਼ੀ ਕੈਨੇਡਾ ਛੱਡ ਕੇ ਆਪਣੇ ਦੇਸ਼ਾਂ ਨੂੰ ਵੀ ਮੁੜੇ ਹਨ ¢ 2022 ਤੋਂ 2025 ਦੇ ਸ਼ੁਰੂ ਤੱਕ ਕੈਨੇਡਾ ਦੀ ਆਬਾਦੀ ਵਿਚ ਲਗਭਗ 10 ਲੱਖ ਲੋਕਾਂ ਦਾ ਵਾਧਾ ਦਰਜ ਕੀਤਾ ਗਿਆ ਸੀ, ਜਿਸ ਨੂੰ ਹੁਣ ਵੱਡੀ ਹੱਦ ਤੱਕ ਨੱਕਾ ਲੱਗ ਚੁੱਕਾ ਹੈ¢ ਅਜਿਹੇ 'ਚ ਦੇਸ਼ ਅੰਦਰ ਆਰਥਿਕ ਮਾਹਿਰ ਮਹਿਸੂਸ ਕਰ ਰਹੇ ਹਨ ਕਿ ਉਪਭੋਗਤਾਵਾਂ ਦੀ ਗਿਣਤੀ ਵਿਚ ਵਾਧਾ ਨਾ ਹੋਣ ਕਰਕੇ ਵਸਤਾਂ ਦੀ ਮੰਗ ਘਟੇਗੀ ਅਤੇ ਇਹ ਸਥਿਤੀ ਆਰਥਿਕਤਾ 'ਚ ਖੜੋਤ ਆਉਣ ਦਾ ਕਾਰਨ ਬਣ ਸਕਦੀ ਹੈ ¢ ਪਰ ਦੇਸ਼ ਦੀ ਸਰਕਾਰ ਦੀ ਸਾਰੀ ਸ਼ਕਤੀ ਇਸ ਸਮੇਂ ਅਮਰੀਕਾ ਨਾਲ ਵਿਗੜੇ ਹੋਏ ਸੰਬੰਧ, ਬੇਰੁਜ਼ਗਾਰੀ, ਮਹਿੰਗਾਈ ਅਤੇ ਮਕਾਨਾਂ ਦੀ ਘਾਟ ਦੀ ਸਥਿਤੀ ਸੁਧਾਰਨ ਵੱਲ ਲੱਗੀ ਹੋਈ ਹੈ ਅਤੇ ਇਮੀਗ੍ਰੇਸ਼ਨ ਦੀ ਸਖ਼ਤਾਈ ਭਵਿੱਖ 'ਚ ਅਜੇ ਜਾਰੀ ਰੱਖਣਾ ਹੀ ਸਰਕਾਰ ਦੀ ਮਜਬੂਰੀ ਬਣੀ ਹੋਈ ਹੈ ¢
ਇਮੀਗ੍ਰੇਸ਼ਨ ਕਟੌਤੀ ਤੋਂ ਬਾਅਦ ਕੈਨੇਡਾ ਦੀ ਆਬਾਦੀ 'ਚ ਆਈ ਖੜੋਤ <br/>
ਅਜੀਤ ਡੈਸਕ
28-09-2025