27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਪਾਕਿ ਫ਼ੌਜ ਨੇ ਕੀਤੀ ਸੀ ਜੰਗ ਰੋਕਣ ਦੀ ਅਪੀਲ-ਭਾਰਤ

Ad Position 21
No active advertisement
ਅਜੀਤ ਡੈਸਕ 28-09-2025

ਸੰਯੁਕਤ ਰਾਸ਼ਟਰ, 27 ਸਤੰਬਰ (ਪੀ.ਟੀ.ਆਈ.)-ਭਾਰਤ ਨੇ ਸੰਯੁਕਤ ਰਾਸ਼ਟਰ ਮਹਾਸਭਾ 'ਚ ਸਖ਼ਤ ਜਵਾਬ ਦਿੰਦਿਆਂ ਕਿਹਾ ਹੈ ਕਿ ਮਈ 'ਚ 'ਆਪ੍ਰੇਸ਼ਨ ਸੰਧੂਰ' ਦੇ ਦੌਰਾਨ ਪਾਕਿਸਤਾਨੀ ਫ਼ੌਜ ਨੇ ਲੜਾਈ ਰੋਕਣ ਦੀ ਅਪੀਲ ਕੀਤੀ ਸੀ | ਭਾਰਤ ਨੇ ਜ਼ੋਰ ਦੇ ਕੇ ਕਿਹਾ ਕਿ ਨਵੀਂ ਦਿੱਲੀ ਤੇ ਇਸਲਾਮਾਬਾਦ ਵਿਚਲੇ ਮੁੱਦਿਆਂ 'ਚ ਕਿਸੇ ਤੀਸਰੇ ਧਿਰ ਦੇ ਦਖ਼ਲ ਦੀ ਕੋਈ ਗੁੰਜਾਇਸ਼ ਨਹੀਂ ਹੈ | ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਮਿਸ਼ਨ ਦੀ ਪਹਿਲੀ ਸਕੱਤਰ ਪੇਟਲ ਗਹਿਲੋਤ ਨੇ ਸੰਯੁਕਤ ਰਾਸ਼ਟਰ ਮਹਾਸਭਾ 'ਚ ਭਾਰਤ ਦੇ ਉੱਤਰ ਦੇਣ ਦੇ ਅਧਿਕਾਰ ਦਾ ਇਸਤੇਮਾਲ ਕਰਦਿਆਂ ਕਿਹਾ ਕਿ ਇਸ ਸਭਾ 'ਚ ਸਵੇਰੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਬੇਤੁਕਾ ਨਾਟਕ ਵੇਖਣ ਨੂੰ ਮਿਲਿਆ, ਜਿਨ੍ਹਾਂ ਇਕ ਵਾਰ ਫਿਰ ਅੱਤਵਾਦ ਦੀ ਵਡਿਆਈ ਕੀਤੀ, ਜੋ ਉਨ੍ਹਾਂ ਦੀ ਵਿਦੇਸ਼ ਨੀਤੀ ਦਾ ਕੇਂਦਰ ਹੈ | ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਤਾਜ਼ਾ ਟਕਰਾਅ ਦਾ ਇਕ 'ਵਚਿੱਤਰ' ਖੁਲਾਸਾ ਕੀਤਾ, ਜਦੋਂ ਭਾਰਤ ਨੇ 22 ਅਪ੍ਰੈਲ ਨੂੰ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ, ਜਿਸ ਵਿਚ 26 ਨਾਗਰਿਕ ਮਾਰੇ ਗਏ ਸਨ, ਦੇ ਬਦਲੇ 'ਚ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਅੱਤਵਾਦੀ ਢਾਂਚਿਆਂ ਨੂੰ ਨਿਸ਼ਾਨਾ ਬਣਾ ਕੇ 'ਆਪ੍ਰੇਸ਼ਨ ਸੰਧੂਰ' ਸ਼ੁਰੂ ਕੀਤਾ ਸੀ | ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਦੀ ਇਕ ਸ਼ਾਖਾ, ਦਾ ਰੈਜ਼ੀਡੈਂਟ ਫਰੰਟ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ | ਭਾਰਤ ਨੇ ਕਿਹਾ,'ਇਕ ਮਈ ਤੱਕ ਪਾਕਿਸਤਾਨ ਭਾਰਤ 'ਤੇ ਹੋਰ ਹਮਲਿਆਂ ਦੀ ਧਮਕੀ ਦੇ ਰਿਹਾ ਸੀ, ਪ੍ਰੰਤੂ 10 ਮਈ ਨੂੰ , ਉਸ ਦੀ ਫ਼ੌਜ ਨੇ ਸਾਨੂੰ ਸਿੱਧੇ ਹੀ ਲੜਾਈ ਰੋਕਣ ਦੀ ਅਪੀਲ ਕੀਤੀ | ਇਸ ਦੌਰਾਨ ਭਾਰਤੀ ਫੌਜ ਵਲੋਂ ਕਈ ਪਾਕਿਸਤਾਨੀ ਹਵਾਈ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਗਿਆ | ਉਸ ਨੁਕਸਾਨ ਦੀਆਂ ਤਸਵੀਰਾਂ ਜ਼ਾਹਰ ਹਨ, ਜਨਤਕ ਤੌਰ 'ਤੇ ਉਪਲਬਧ ਹਨ |' ਸ਼ਰੀਫ ਵਲੋਂ ਭਾਰਤ ਦੇ ਨਾਲ ਤਾਜ਼ਾ ਟਕਰਾਅ ਦੇ ਦੌਰਾਨ 'ਯੁੱਧ ਜਿੱਤਣ' ਦੀ ਗੱਲ ਕਹਿਣ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਕੀਤੀ ਗਈ 'ਜੰਗਬੰਦੀ' ਦਾ ਹਵਾਲਾ ਦੇਣ ਅਤੇ ਸ਼ੁੱਕਰਵਾਰ ਸਵੇਰੇ ਸੰਯੁਕਤ ਰਾਸ਼ਟਰ ਮਹਾਸਭਾ 'ਚ ਆਪਣੇ ਸੰਬੋਧਨ 'ਚ ਕਸ਼ਮੀਰ ਦਾ ਮੁੱਦਾ ਉਠਾਉਣ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਦੀ ਸਖ਼ਤ ਆਲੋਚਨਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਸ਼੍ਰੀਲੰਕਾ ਦੀ ਜਲ ਸੈਨਾ ਦਾ ਭਾਰਤੀ ਮਛੇਰਿਆਂ ‘ਤੇ ਵੱਡਾ ਐਕਸ਼ਨ ! ਅਗਲੀ ਖ਼ਬਰ ਸਰਕਾਰੀ ਹਾਈ ਸਕੂਲ ਅੱਪਰਾ 'ਚ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਕਰਵਾਇਆ <br/>
Ad Position 24