ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਸਰਹਿੰਦ ਨੇੜੇ ਗ਼ਰੀਬ ਰੱਥ ਰੇਲਗੱਡੀ ਨੂੰ ਲੱਗੀ ਅੱਗ

Ad Position 21
No active advertisement
ਸਰਹਿੰਦ ਰੇਲਵੇ ਸਟੇਸ਼ਨ ਨੇੜੇ ਗ਼ਰੀਬ ਰੱਥ ਰੇਲਗੱਡੀ ਨੂੰ ਲੱਗੀ ਅੱਗ ਦਾ ਦਿ੍ਸ਼ | ਤਸਵੀਰ : ਕਰਨ <br/> 19-10-2025

ਮੁਸਾਫ਼ਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ
ਫ਼ਤਹਿਗੜ੍ਹ ਸਾਹਿਬ, 18 ਅਕਤੂਬਰ (ਬਲਜਿੰਦਰ ਸਿੰਘ, ਮਨਪ੍ਰੀਤ ਸਿੰਘ)-ਅੰਮਿ੍ਤਸਰ ਤੋਂ ਸਹਾਰਸਾ ਜਾ ਰਹੀ ਗ਼ਰੀਬ ਰੱਥ ਰੇਲਗੱਡੀ ਦੀਆਂ ਤਿੰਨ ਬੋਗੀਆਂ 'ਚ ਅੱਜ ਸਵੇਰੇ ਕਰੀਬ ਸਾਢੇ 7 ਵਜੇ ਉਦੋਂ ਅੱਗ ਲੱਗ ਗਈ, ਜਦੋਂ ਉਕਤ ਰੇਲਗੱਡੀ ਸਰਹਿੰਦ ਰੇਲਵੇ ਸਟੇਸ਼ਨ ਨੂੰ ਪਾਰ ਕਰਕੇ ਕਰੀਬ ਅੱਧਾ ਕਿਲੋਮੀਟਰ ਦੀ ਦੂਰੀ 'ਤੇ ਹੀ ਪਹੁੰਚੀ ਸੀ, ਜਿਸ ਦੌਰਾਨ ਡਰਾਈਵਰ ਨੇ ਰੇਲਗੱਡੀ ਦੀ ਬੋਗੀ 'ਚੋਂ ਧੂੰਆਂ ਨਿਕਲਣ ਦੀ ਸੂਚਨਾ ਮਿਲਣ ਮਗਰੋਂ ਤੁਰੰਤ ਰੇਲਗੱਡੀ ਰੋਕ ਦਿੱਤੀ | ਇਸ ਹਾਦਸੇ ਦੀ ਪੁਸ਼ਟੀ ਕਰਦਿਆਂ ਮੌਕੇ 'ਤੇ ਪਹੁੰਚੇ ਐਸ.ਐਸ.ਪੀ. ਸ਼ੁਭਮ ਅਗਰਵਾਲ ਨੇ ਦੱਸਿਆ ਕਿ ਗ਼ਰੀਬ ਰੱਥ ਰੇਲਗੱਡੀ ਨੰਬਰ 12204 ਦੀਆਂ ਤਿੰਨ ਬੋਗੀਆਂ 'ਚ ਅੱਗ ਲੱਗਣ ਦੀ ਸੂਚਨਾ ਕੰਟਰੋਲ ਰੂਮ 'ਤੇ 7 ਵੱਜ ਕੇ 22 ਮਿੰਟ 'ਤੇ ਪ੍ਰਾਪਤ ਹੋਈ ਸੀ | ਉਨ੍ਹਾਂ ਦੱਸਿਆ ਕਿ ਜਿਵੇਂ ਹੀ ਰੇਲਗੱਡੀ ਸਰਹਿੰਦ ਰੇਲਵੇ ਸਟੇਸ਼ਨ ਨੂੰ ਪਾਰ ਕਰਕੇ ਅੰਬਾਲਾ ਵੱਲ ਜਾ ਰਹੀ ਸੀ ਤਾਂ ਬ੍ਰਾਹਮਣ ਮਾਜਰਾ ਓਵਰ ਬਿ੍ਜ ਨੇੜੇ ਰੇਲਗੱਡੀ ਦੀ ਇਕ ਬੋਗੀ 'ਚੋਂ ਧੂੰਆਂ ਨਿਕਲਣ ਦੀ ਸੂਚਨਾ ਮਿਲਣ 'ਤੇ ਜੀ.ਆਰ.ਪੀ. ਦੇ ਡੀ.ਐਸ.ਪੀ. ਅਤੇ ਥਾਣਾ ਮੁਖੀ ਇੰਸਪੈਕਟਰ ਰਤਨ ਲਾਲ ਨੇ ਪੁਲਿਸ ਮੁਲਾਜ਼ਮਾਂ ਸਮੇਤ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਵਾਈ ਕਰਦੇ ਹੋਏ ਮੁਸਾਫ਼ਿਰਾਂ ਨੂੰ ਸਹੀ ਸਲਾਮਤ ਬੋਗੀਆਂ 'ਚੋਂ ਬਾਹਰ ਕੱਢ ਲਿਆ ਅਤੇ ਪੁਲਿਸ ਜਵਾਨਾਂ ਦੀ ਮੁਸਤੈਦੀ ਸਦਕਾ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ | ਇਸੇ ਦੌਰਾਨ ਮੌਕੇ 'ਤੇ ਪਹੁੰਚੀਆਂ ਫਾਇਰ ਬਿ੍ਗੇਡ ਦੀਆਂ ਟੀਮਾਂ ਨੇ ਅੱਗ 'ਤੇ ਕਾਬੂ ਪਾਇਆ | ਐਸ.ਐਸ.ਪੀ. ਨੇ ਦੱਸਿਆ ਕਿ ਇਕ ਔਰਤ ਦੇ ਅੱਗ ਦੀ ਲਪੇਟ 'ਚ ਆਉਣ ਕਾਰਨ ਉਸ ਨੂੰ ਸਰਕਾਰੀ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ਲਿਜਾਇਆ ਗਿਆ ਹੈ, ਜਿਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ | ਉਨ੍ਹਾਂ ਦੱਸਿਆ ਕਿ ਇਸ ਹਾਦਸੇ ਦੌਰਾਨ ਮੁਸਾਫ਼ਿਰਾਂ ਦਾ ਸਾਮਾਨ ਅੱਗ ਦੀ ਭੇਟ ਚੜ੍ਹ ਗਿਆ ਹੈ | ਅਗਰਵਾਲ ਨੇ ਦੱਸਿਆ ਕਿ ਮੁਢਲੀ ਜਾਂਚ ਦੌਰਾਨ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਬਾਰੇ ਪਤਾ ਲੱਗਾ ਹੈ | ਇਸ ਹਾਦਸੇ ਦੀ ਸੂਚਨਾ ਰੇਲਵੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ ਅਤੇ ਟੀਮਾਂ ਵਲੋਂ ਬੋਗੀਆਂ 'ਚ ਅੱਗ ਲੱਗਣ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਇਸ ਮੌਕੇ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ, ਭਾਜਪਾ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ, ਬਲਜੀਤ ਸਿੰਘ ਭੁੱਟਾ ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਭਾਜਪਾ ਆਗੂ ਕੁਲਦੀਪ ਸਿੰਘ ਸਿੱਧੂਪੁਰ ਸਮੇਤ ਸਆਸੀ ਆਗੂ ਵੀ ਮੌਕੇ 'ਤੇ ਪਹੁੰਚੇ ਅਤੇ ਯਾਤਰੀਆਂ ਦਾ ਹਾਲ-ਚਾਲ ਜਾਣਿਆ |

Ad Position 22
No active advertisement
ਪਿਛਲੀ ਖ਼ਬਰ ਜੀ.ਐਸ.ਟੀ. 'ਚ ਕਟੌਤੀ ਦਾ ਲਾਭ ਖਪਤਕਾਰਾਂ ਨੂੰ ਮਿਲ ਰਿਹੈ-ਸੀਤਾਰਮਨ ਅਗਲੀ ਖ਼ਬਰ ਸਵਾਮੀ ਸਰੂਪਾ ਨੰਦ ਦੀ ਯਾਦ 'ਚ ਸਾਲਾਨਾ ਬਰਸੀ ਪਿੰਡ ਨਵਾਂ ਬੱਲੜਵਾਲ ਵਿਖੇ 26 ਨੂੰ <br/>
Ad Position 24
No active advertisement