ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਅਮਰੀਕਾ ਨਾਲ ਵਪਾਰਕ ਗੱਲਬਾਤ ਦੋਸਤਾਨਾ ਮਾਹੌਲ 'ਚ, ਕਿਸਾਨਾਂ ਦੇ ਹਿਤਾਂ ਦੀ ਕੀਤੀ ਜਾਵੇਗੀ ਰੱਖਿਆ-ਗੋਇਲ

Ad Position 21
No active advertisement
ਅਜੀਤ ਡੈਸਕ 19-10-2025
ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਭਾਰਤ ਤੇ ਅਮਰੀਕਾ ਵਿਚਕਾਰ ਪ੍ਰਸਤਾਵਿਤ ਦੁਵੱਲੇ ਵਪਾਰ ਸਮਝੌਤੇ 'ਤੇ ਗੱਲਬਾਤ ਦੋਸਤਾਨਾ ਮਾਹੌਲ 'ਚ ਅੱਗੇ ਵਧ ਰਹੀ ਹੈ ਤੇ ਨਵੀਂ ਦਿੱਲੀ ਕਿਸਾਨਾਂ, ਮਛੇਰਿਆਂ ਤੇ ਐਮ.ਐਸ.ਐਮ.ਈ. ਖੇਤਰਾਂ ਦੇ ਹਿੱਤਾਂ ਦੀ ਰੱਖਿਆ ਕਰੇਗੀ | ਉਨ੍ਹਾਂ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਜਦੋਂ ਤੱਕ ਅਸੀਂ ਭਾਰਤ ਦੇ ਕਿਸਾਨਾਂ, ਮਛੇਰਿਆਂ ਤੇ ਐਮ.ਐਸ.ਐਮ.ਈ. ਖੇਤਰ ਦੇ ਹਿੱਤਾਂ ਦਾ ਧਿਆਨ ਨਹੀਂ ਰੱਖਦੇ, ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ | ਉਹ ਪ੍ਰਸਤਾਵਿਤ ਸਮਝੌਤੇ 'ਤੇ ਦੋਵਾਂ ਦੇਸ਼ਾਂ ਵਿਚਕਾਰ ਗੱਲਬਾਤ ਦੀ ਪ੍ਰਗਤੀ ਤੇ ਇਹ ਕਦੋਂ ਤੱਕ ਪੂਰਾ ਹੋਵੇਗਾ, ਬਾਰੇ ਇਕ ਸਵਾਲ ਦਾ ਜਵਾਬ ਦੇ ਰਹੇ ਸਨ | ਉਨ੍ਹਾਂ ਕਿਹਾ ਕਿ ਗੱਲਬਾਤ ਇਕ ਦੋਸਤਾਨਾ ਮਾਹੌਲ 'ਚ ਚੱਲ ਰਹੀ ਹੈ | ਇਹ ਟਿੱਪਣੀਆਂ ਮਹੱਤਵਪੂਰਨ ਹਨ, ਕਿਉਂਕਿ ਅਮਰੀਕਾ ਭਾਰਤ ਦੇ ਖੇਤੀਬਾੜੀ ਖੇਤਰ 'ਚ ਰਿਆਇਤਾਂ ਦੀ ਮੰਗ ਕਰ ਰਿਹਾ ਹੈ | ਵਣਜ ਸਕੱਤਰ ਰਾਜੇਸ਼ ਅਗਰਵਾਲ ਦੀ ਅਗਵਾਈ ਵਾਲੀ ਭਾਰਤੀ ਅਧਿਕਾਰਤ ਟੀਮ ਇਸ ਹਫ਼ਤੇ ਆਪਣੇ ਅਮਰੀਕੀ ਹਮਰੁਤਬਾ ਨਾਲ ਵਪਾਰਕ ਗੱਲਬਾਤ ਕਰਨ ਲਈ ਵਾਸ਼ਿੰਗਟਨ ਵਿੱਚ ਸੀ | ਤਿੰਨ ਦਿਨਾਂ ਗੱਲਬਾਤ 17 ਅਕਤੂਬਰ ਨੂੰ ਸਮਾਪਤ ਹੋਈ | ਟੀਮ ਅਮਰੀਕਾ ਤੋਂ ਵਾਪਸ ਆ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਪਾਕਿ ਹਵਾਈ ਹਮਲੇ 'ਚ ਤਿੰਨ ਅਫ਼ਗਾਨ ਕਿ੍ਕਟਰਾਂ ਸਮੇਤ 17 ਮੌਤਾਂ ਅਗਲੀ ਖ਼ਬਰ ਮੁਨੀਰ ਵਲੋਂ ਅਫ਼ਗਾਨਿਸਤਾਨ ਨੂੰ ਸਖ਼ਤ ਚਿਤਾਵਨੀ
Ad Position 24
No active advertisement