ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਲੇਹ 'ਚ ਮੌਨ ਮਾਰਚ ਨਾਕਾਮ, ਕਾਰਗਿਲ 'ਚ ਸ਼ਾਂਤੀਪੂਰਨ ਮੁਕੰਮਲ

Ad Position 21
No active advertisement
ਅਜੀਤ ਡੈਸਕ 19-10-2025
ਲੇਹ, 18 ਅਕਤੂਬਰ (ਪੀ. ਟੀ. ਆਈ.)-ਸੰਵਿਧਾਨ ਦੀ ਛੇਵੀਂ ਅਨੁਸੂਚੀ ਦੇ ਤਹਿਤ ਸੂਬੇ ਦਾ ਦਰਜਾ ਅਤੇ ਸੁਰੱਖਿਆ ਉਪਾਵਾਂ ਦੇ ਲਈ ਆਪਣੇ ਅੰਦੋਲਨ ਦੇ ਹਿੱਸੇ ਦੇ ਰੂਪ 'ਚ ਲੇਹ ਅਪੈਕਸ ਬਾਡੀ (ਐੱਲ ਏ ਬੀ) ਅਤੇ ਕਾਰਗਿਲ ਡੈਮੋਕਰੇਟਿਕ ਅਲਾਇੰਸ (ਕੇ ਡੀ ਏ) ਵਲੋਂ ਸਾਂਝੇ ਤੌਰ 'ਤੇ ਬੁਲਾਏ ਗਏ ਮੌਨ ਮਾਰਚ ਨੂੰ ਸਨਿਚਰਵਾਰ ਅਧਿਕਾਰੀਆਂ ਦੇ ਸਖ਼ਤ ਸੁਰੱਖਿਆ ਪ੍ਰਬੰਧ ਲਾਗੂ ਕਰਨ ਅਤੇ ਮੋਬਾਈਲ ਇੰਟਰਨੈੱਟ ਬੰਦ ਕਰਨ ਦੇ ਕਾਰਨ ਨਾਕਾਮ ਕਰ ਦਿੱਤਾ ਗਿਆ | ਬੇਸ਼ੱਕ, ਕਾਰਗਿਲ 'ਚ ਇਕ ਸ਼ਾਂਤੂਪਰਨ ਮੌਨ ਮਾਰਚ ਵੇਖਿਆ ਗਿਆ, ਜਿਸ ਵਿਚ ਕੇ.ਡੀ. ਏ ਆਗੂਆਂ ਨੇ ਲੇਹ 'ਚ ਪਾਬੰਦੀਆਂ ਦੀ ਨਿੰਦਾ ਕੀਤੀ, ਪ੍ਰੰਤੂ 24 ਸਤੰਬਰ ਦੀ ਗੋਲੀਬਾਰੀ ਦੀ ਘਟਨਾ ਦੀ ਨਿਆਇਕ ਜਾਂਚ ਦੇ ਐਲਾਨ ਦਾ ਸਵਾਗਤ ਕੀਤਾ, ਜਿਸ ਵਿਚ ਕਈ ਲੋਕ ਮਾਰੇ ਗਏ ਸਨ ਅਤੇ ਕਈ ਹੋਰ ਜ਼ਖ਼ਮੀ ਹੋ ਗਏ ਸਨ | ਅਧਿਕਾਰੀਆਂ ਨੇ ਕਿਹਾ ਕਿ 24 ਸਤੰਬਰ ਨੂੰ ਵਿਆਪਕ ਹਿੰਸਾ 'ਚ ਆਪਣੀ ਜਾਨ ਗੁਆਉਣ ਵਾਲੇ, ਜ਼ਖ਼ਮੀ ਹੋਣ ਜਾਂ ਗੈਰਕਾਨੂੰਨੀ ਰੂਪ ਨਾਲ ਹਿਰਾਸਤ 'ਚ ਲਏ ਗਏ ਲੋਕਾਂ ਦੇ ਪ੍ਰਤੀ ਇਕਜੁਟਤਾ ਪ੍ਰਗਟਾਉਣ ਦੇ ਲਈ ਦੋਵਾਂ ਅੰਦੋਲਨਕਾਰੀ ਸਮੂਹਾਂ ਵੱਲੋਂ ਸਵੇਰੇ 10 ਵਜੇ ਤੋਂ ਦੋ ਘੰਟਿਆਂ ਦੇ ਲਈ ਮੌਨ ਮਾਰਚ ਅਤੇ ਸ਼ਾਮ 6 ਵਜੇ ਤੋਂ ਪੂਰੇ ਲੱਦਾਖ 'ਚ ਤਿੰਨ ਘੰਟਿਆਂ ਦੇ ਲਈ ਬਲੈਕਆਊਟ ਦੇ ਸੱਦੇ ਦੌਰਾਨ ਲੇਹ ਅਤੇ ਆਸਾਪਸ ਦੇ ਇਲਾਕਿਆਂ 'ਚ ਪੁਲਿਸ ਅਤੇ ਅਰਧ ਸੈਨਿਕ ਬਲਾਂ ਵੱਡੀ ਗਿਣਤੀ 'ਚ ਤਾਇਨਾਤ ਕੀਤਾ ਗਿਆ ਸੀ |

Ad Position 22
No active advertisement
ਪਿਛਲੀ ਖ਼ਬਰ ਨੈਸ਼ਨਲ ਹੈਰਾਲਡ ਮਾਮਲੇ 'ਚ 29 ਨਵੰਬਰ ਨੂੰ ਹੋਵੇਗੀ ਮੁੜ ਸੁਣਵਾਈ ਅਗਲੀ ਖ਼ਬਰ ਭਾਜਪਾ ਨਾਲ ਗੱਠਜੋੜ ਨਹੀਂ ਕਰਾਂਗੇ-ਉਮਰ ਅਬਦੁੱਲਾ
Ad Position 24
No active advertisement