ਕਾਠਮੰਡੂ, 3 ਨਵੰਬਰ (ਪੀ.ਟੀ.ਆਈ.)-ਨਿਪਾਲ ਦੇ ਯਾਲੁੰਗ ਰੀ ਚੋਟੀ 'ਤੇ ਬਰਫ਼ ਦੇ ਤੋਦੇ ਡਿੱਗਣ ਕਾਰਨ ਇਕ ਵਿਦੇਸ਼ੀ ਪਰਬਤਾਰੋਹੀ ਸਮੇਤ ਘੱਟੋ-ਘੱਟ 3 ਲੋਕਾਂ ਦੀ ਮÏਤ ਹੋ ਗਈ ਤੇ ਚਾਰ ਹੋਰ ਲਾਪਤਾ ਹੋ ਗਏ | ਕਾਠਮੰਡੂ ਪੋਸਟ ਅਖਬਾਰ ਦੀ ਰਿਪੋਰਟ ਅਨੁਸਾਰ, 5,630 ਮੀਟਰ ਉੱਚੀ ਚੋਟੀ ਦੇ ਬੇਸ ਕੈਂਪ 'ਚੋਂ ਬਰਫ਼ ਦੇ ਤੋਦੇ ਡਿੱਗਣ ਕਾਰਨ ਵਾਪਰੇ ਇਸ ਹਾਦਸੇ 'ਚ 5 ਹੋਰ ਜ਼ਖ਼ਮੀ ਹੋ ਗਏ ਹਨ | ਇਹ ਚੋਟੀ ਬਾਗਮਤੀ ਸੂਬੇ ਦੇ ਦੋਲਖਾ ਜ਼ਿਲ੍ਹੇ ਦੀ ਰੋਲਵਾਲਿੰਗ ਘਾਟੀ 'ਚ ਸਥਿਤ ਹੈ | ਡਿਪਟੀ ਸੁਪਰਡੈਂਟ ਆਫ਼ ਪੁਲਿਸ ਗਿਆਨ ਕੁਮਾਰ ਮਹਾਤੋ ਨੇ ਕਿਹਾ ਕਿ ਸਵੇਰੇ 10:00 ਵਜੇ ਦੇ ਕਰੀਬ ਬਰਫ਼ ਖਿਸਕਣ ਕਾਰਨ ਇਕ ਮੁਹਿੰਮ ਦÏਰਾਨ ਇਕ ਫਰਾਂਸੀਸੀ ਪਰਬਤਾਰੋਹੀ ਅਤੇ 2 ਨਿਪਾਲੀ ਗਾਈਡਾਂ ਦੀ ਮÏਤ ਹੋ ਗਈ | ਮੁਹਿੰਮ ਟੀਮ 'ਚ 12 ਲੋਕ, 7 ਨੇਪਾਲੀ ਗਾਈਡ ਤੇ 5 ਵਿਦੇਸ਼ੀ ਪਰਬਤਾਰੋਹੀ ਸ਼ਾਮਿਲ ਸਨ | ਘਟਨਾ ਤੋਂ ਬਾਅਦ ਕੈਨੇਡਾ, ਜਰਮਨੀ ਅਤੇ ਇਟਲੀ ਦੇ 4 ਵਿਦੇਸ਼ੀ ਨਾਗਰਿਕ ਲਾਪਤਾ ਹਨ |