ਜੈਸ਼ੰਕਰ ਵਲੋਂ ਮੁਤਾਕੀ ਨਾਲ ਗੱਲਬਾਤ
ਅਜੀਤ ਡੈਸਕ
04-11-2025
ਨਵੀਂ ਦਿੱਲੀ, 3 ਨਵੰਬਰ (ਪੀ.ਟੀ.ਆਈ.)-ਅਫਗਾਨਿਸਤਾਨ 'ਚ ਆਏ ਵੱਡੇ ਭੁਚਾਲ ਤੋਂ ਬਾਅਦ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਆਪਣੇ ਅਫਗਾਨ ਹਮਰੁਤਬਾ ਅਮੀਰ ਖਾਨ ਮੁੱਤਾਕੀ ਨਾਲ ਗੱਲ ਕੀਤੀ ਤੇ ਬਲਖ, ਸਮਾਨਗਨ ਤੇ ਬਗਲਾਨ ਪ੍ਰਾਂਤਾਂ 'ਚ ਹੋਏ ਜਾਨੀ ਨੁਕਸਾਨ 'ਤੇ ਸੰਵੇਦਨਾ ਪ੍ਰਗਟ ਕੀਤੀ | ਉਨ੍ਹਾਂ ਮੁਤਾਕੀ ਨੂੰ ਰਾਹਤ ਸਮੱਗਰੀ ਪਹੁੰਚਾਉਣ ਦਾ ਭਰੋਸਾ ਦਿੱਤਾ | ਉਨ੍ਹਾਂ ਦੱਸਿਆ ਕਿ ਭਾਰਤ ਨੇ ਰਾਹਤ ਸਮੱਗਰੀ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਹੈ | ਵਿਦੇਸ਼ ਮੰਤਰੀ ਨੇ ਸੋਸ਼ਲ ਮੀਡੀਆ 'ਤੇ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਭੁਚਾਲ ਪ੍ਰਭਾਵਿਤ ਭਾਈਚਾਰਿਆਂ ਲਈ ਭਾਰਤੀ ਰਾਹਤ ਸਮੱਗਰੀ ਅੱਜ ਸੌਂਪੀ ਜਾ ਰਹੀ ਹੈ | ਦਵਾਈਆਂ ਦੀ ਹੋਰ ਸਪਲਾਈ ਜਲਦੀ ਹੀ ਪਹੁੰਚੇਗੀ |