ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਭਾਰਤ ਵਲੋਂ ਕੇ.-4 ਬੈਲਿਸਟਿਕ ਮਿਜ਼ਾਈਲ ਦਾ ਸਫਲਤਾਪੂਰਵਕ ਪ੍ਰੀਖਣ

Ad Position 21
No active advertisement
ਅਜੀਤ ਡੈਸਕ 26-12-2025
ਵਿਜੇਵਾੜਾ, 25 ਦਸੰਬਰ (ਇੰਟ.)-ਭਾਰਤ ਨੇ ਬੰਗਾਲ ਦੀ ਖਾੜੀ 'ਚ ਪ੍ਰਮਾਣੂ-ਸ਼ਕਤੀਸ਼ਾਲੀ ਪਣਡੁੱਬੀ ਆਈ. ਐਨ. ਐਸ. ਅਰੀਘਾਟ ਤੋਂ 3500 ਕਿਲੋਮੀਟਰ ਦੀ ਰੇਂਜ ਵਾਲੀ ਕੇ.-4 ਬੈਲਿਸਟਿਕ ਮਿਜ਼ਾਈਲ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ | ਰੱਖਿਆ ਸੂਤਰਾਂ ਦੇ ਹਵਾਲੇ ਨਾਲ ਮੀਡੀਆ ਰਿਪੋਰਟਾਂ 'ਚ ਕਿਹਾ ਗਿਆ ਕਿ ਇਹ ਪ੍ਰੀਖਣ ਮੰਗਲਵਾਰ ਨੂੰ ਵਿਸ਼ਾਖਾਪਟਨਮ ਤੱਟ ਤੋਂ ਕੀਤਾ ਗਿਆ | ਭਾਰਤ ਹੁਣ ਜ਼ਮੀਨ ਤੇ ਹਵਾ ਦੇ ਨਾਲ-ਨਾਲ ਸਮੁੰਦਰ ਤੋਂ ਵੀ ਪ੍ਰਮਾਣੂ ਹਥਿਆਰ ਲਾਂਚ ਕਰਨ ਦੇ ਯੋਗ ਹੋਵੇਗਾ | ਇਹ ਮਿਜ਼ਾਈਲ 2 ਟਨ ਤੱਕ ਦੇ ਪ੍ਰਮਾਣੂ ਹਥਿਆਰ ਲਿਜਾਣ ਦੇ ਸਮਰੱਥ ਹੈ | ਕੇ. ਲੜੀ ਦੀਆਂ ਮਿਜ਼ਾਈਲਾਂ 'ਚ 'ਕੇ' ਅੱਖਰ ਡਾ. ਏ.ਪੀ.ਜੇ. ਅਬਦੁਲ ਕਲਾਮ ਨੂੰ ਸਮਰਪਿਤ ਹੈ, ਜਿਨ੍ਹਾਂ ਨੇ ਭਾਰਤ ਦੇ ਮਿਜ਼ਾਈਲ ਪ੍ਰੋਗਰਾਮ 'ਚ ਮੁੱਖ ਭੂਮਿਕਾ ਨਿਭਾਈ | ਇਸ ਨੂੰ ਪਣਡੁੱਬੀ ਤੋਂ ਲਾਂਚ ਕਰਨ ਲਈ ਤਿਆਰ ਕੀਤਾ ਗਿਆ ਹੈ | ਇਸ ਨੂੰ ਅਰਿਹੰਤ-ਸ਼੍ਰੇਣੀ ਦੀਆਂ ਪਣਡੁੱਬੀਆਂ ਤੋਂ ਵੀ ਲਾਂਚ ਕੀਤਾ ਜਾ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਰਾਜਨੀਤਕ ਪਾਰਟੀਆਂ ਨੂੰ ਇਲੈੱਕਟੋਲਰ ਟਰੱਸਟ ਤੋਂ ਮਿਲਿਆ 3811 ਕਰੋੜ ਦਾ ਚੰਦਾ ਅਗਲੀ ਖ਼ਬਰ ਐਮ. ਡੀ. ਦਯਾਨੰਦ ਮਾਡਲ ਸਕੂਲ ਨਕੋਦਰ 'ਚ ਕ੍ਰਿਸਮਸ ਦਾ ਤਿਉਹਾਰ ਮਨਾਇਆ
Ad Position 24
No active advertisement