ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਰਾਜਨੀਤਕ ਪਾਰਟੀਆਂ ਨੂੰ ਇਲੈੱਕਟੋਲਰ ਟਰੱਸਟ ਤੋਂ ਮਿਲਿਆ 3811 ਕਰੋੜ ਦਾ ਚੰਦਾ

Ad Position 21
No active advertisement
ਅਜੀਤ ਡੈਸਕ 26-12-2025
ਭਾਜਪਾ ਨੂੰ ਸਭ ਤੋਂ ਵੱਧ 3112 ਕਰੋੜ, ਕਾਂਗਰਸ ਨੂੰ ਸਿਰਫ 299 ਕਰੋੜ ਮਿਲੇ
ਨਵੀਂ ਦਿੱਲੀ, 25 ਦਸੰਬਰ (ਏਜੰਸੀ)-ਇਲੈਕਟੋਰਲ ਬਾਂਡ 'ਤੇ ਸੁਪਰੀਮ ਕੋਰਟ ਦੀ ਪਾਬੰਦੀ ਤੋਂ ਬਾਅਦ ਪਹਿਲੇ ਵਿੱਤੀ ਵਰ੍ਹੇ 2024-25 'ਚ ਰਾਜਨੀਤਕ ਪਾਰਟੀਆਂ ਨੂੰ 9 ਇਲੈਕਟੋਰਲ ਟਰੱਸਟਾਂ ਦੇ ਜ਼ਰੀਏ 3811 ਕਰੋੜ ਰੁਪਏ ਦਾ ਚੰਦਾ ਮਿਲਿਆ ਹੈ | ਇਸ ਵਿਚ ਸੱਤਾਧਾਰੀ ਭਾਜਪਾ ਨੂੰ 3112 ਕਰੋੜ ਮਿਲੇ ਹਨ | ਇਹ ਕੁੱਲ ਫੰਡ ਦਾ ਕਰੀਬ 82 ਫ਼ੀਸਦੀ ਹੈ | ਇਹ ਜਾਣਕਾਰੀ ਇਲੈਕਟੋਰਲ ਟਰੱਸਟ ਵਲੋਂ ਚੋਣ ਕਮਿਸ਼ਨ ਨੂੰ ਸੌਂਪੀ ਗਈ ਇਕ ਰਿਪੋਰਟ 'ਚ ਸਾਹਮਣੇ ਆਈ ਹੈ | ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ ਅਪਲੋਡ ਇਨ੍ਹਾਂ ਰਿਪੋਰਟਾਂ ਅਨੁਸਾਰ ਬਾਕੀ ਸਾਰੀਆਂ ਪਾਰਟੀਆਂ ਨੂੰ ਮਿਲਾ ਕੇ ਕਰੀਬ 400 ਕਰੋੜ ਰੁਪਏ (10 ਫ਼ੀਸਦੀ) ਫੰਡ ਮਿਲਿਆ ਹੈ | ਇਸ ਵਿਚੋਂ ਕਾਂਗਰਸ ਨੂੰ 299 ਕਰੋੜ ਰੁਪਏ ਮਿਲੇ ਹਨ, ਜੋ ਕਿ ਕੁਲ ਚੰਦੇ ਦਾ 8 ਫ਼ੀਸਦੀ ਤੋਂ ਵੀ ਘੱਟ ਹੈ | 20 ਦਸੰਬਰ ਤੱਕ ਦੇ ਅੰਕੜਿਆਂ ਅਨੁਸਾਰ ਚੋਣ ਕਮਿਸ਼ਨ ਦੇ ਕੋਲ 19 'ਚੋਂ 13 ਇਲੈਕਟੋਰਲ ਟਰੱਸਟਾਂ ਦੀ ਰਿਪੋਰਟ ਮੌਜੂਦ ਸੀ | ਇਸ ਵਿਚੋਂ 9 ਟਰੱਸਟਾਂ ਨੇ 2024-25 'ਚ ਕੁੱਲ 3811 ਕਰੋੜ ਰੁਪਏ ਦਾ ਚੰਦਾ ਦਿੱਤਾ, ਜੋ 2023-24 'ਚ 1218 ਕਰੋੜ ਦੇ ਮੁਕਾਬਲੇ 200 ਫ਼ੀਸਦੀ ਤੋਂ ਜ਼ਿਆਦਾ ਅਤੇ ਤਿੰਨ ਗੁਣਾ ਹੈ |

Ad Position 22
No active advertisement
ਪਿਛਲੀ ਖ਼ਬਰ ਬੰਗਲਾਦੇਸ਼ 'ਚ ਭੀੜ ਵਲੋਂ ਇਕ ਹੋਰ ਹਿੰਦੂ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ <br/> ਅਗਲੀ ਖ਼ਬਰ ਭਾਰਤ ਵਲੋਂ ਕੇ.-4 ਬੈਲਿਸਟਿਕ ਮਿਜ਼ਾਈਲ ਦਾ ਸਫਲਤਾਪੂਰਵਕ ਪ੍ਰੀਖਣ
Ad Position 24
No active advertisement