ਈ.ਡੀ. ਵਲੋਂ ਪੰਜਾਬ ਸਮੇਤ 5 ਰਾਜਾਂ ਵਿਚ 11 ਥਾਵਾਂ 'ਤੇ ਛਾਪੇਮਾਰੀ
ਅਜੀਤ ਡੈਸਕ
26-12-2025
ਨਵੀਂ ਦਿੱਲੀ, 25 ਦਸੰਬਰ (ਪੀ. ਟੀ. ਆਈ.)-ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਇਕ ਡਿਜੀਟਲ ਗਿ੍ਫ਼ਤਾਰੀ ਘੁਟਾਲੇ ਦੇ ਸੰਬੰਧ 'ਚ ਪੰਜਾਬ ਸਮੇਤ 5 ਰਾਜਾਂ ਵਿਚ 11 ਥਾਵਾਂ 'ਤੇ ਛਾਪੇਮਾਰੀ ਕੀਤੀ | ਲੁਧਿਆਣਾ ਤੋਂ ਉਦਯੋਗਪਤੀ ਐਸ.ਪੀ. ਓਸਵਾਲ ਇਸ ਡਿਜੀਟਲ ਗਿ੍ਫ਼ਤਾਰੀ ਦੇ ਸ਼ਿਕਾਰ ਹੋ ਗਏ ਸਨ, ਜਿਸ ਕਾਰਨ ਉਨ੍ਹਾਂ ਨੂੰ 7 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਝਲਣਾ ਪਿਆ ਸੀ | ਜ਼ਿਕਰਯੋਗ ਹੈ ਕਿ ਈ.ਡੀ. ਦੀ ਜਾਂਚ 'ਚ ਖ਼ੁੁਲਾਸਾ ਹੋਇਆ ਕਿ ਐਸ.ਪੀ. ਓਸਵਾਲ ਦੀ ਡਿਜੀਟਲ ਗਿ੍ਫਤਾਰੀ ਦੌਰਾਨ ਧੋਖਾਧੜੀ ਕਰਨ ਵਾਲਿਆਂ ਨੇ ਕੇਂਦਰੀ ਜਾਂਚ ਬਿਊਰੋ ਦੇ ਅਧਿਕਾਰੀਆਂ ਦੀ ਨਕਲ ਕੀਤੀ ਅਤੇ ਜਾਅਲੀ ਸਰਕਾਰੀ ਤੇ ਨਿਆਇਕ ਦਸਤਾਵੇਜ਼ਾਂ ਦੀ ਵਰਤੋਂ ਕਰ ਕੇ ਓਸਵਾਲ ਨੂੰ ਵੱਖ-ਵੱਖ ਖਾਤਿਆਂ 'ਚ 7 ਕਰੋੜ ਰੁਪਏ ਟ੍ਰਾਂਸਫਰ ਕਰਨ ਲਈ ਮਜਬੂਰ ਕੀਤਾ | ਹਵਾਲਾ ਰਾਸ਼ੀ ਰੋਕਥਾਮ ਐਕਟ, 2002 ਦੇ ਉਪਬੰਧਾਂ ਤਹਿਤ ਸੋਮਵਾਰ ਨੂੰ ਪੰਜਾਬ, ਹਰਿਆਣਾ, ਰਾਜਸਥਾਨ, ਗੁਜਰਾਤ ਤੇ ਅਸਾਮ 'ਚ 11 ਥਾਵਾਂ 'ਤੇ ਛਾਪੇਮਾਰੀ ਕੀਤੀ ਗਈ | ਇਸ ਦੌਰਾਨ ਕਈ ਤਰ੍ਹਾਂ ਦੇ ਅਪਰਾਧਕ ਦਸਤਾਵੇਜ਼ ਤੇ ਡਿਜੀਟਲ ਉਪਕਰਨ ਬਰਾਮਦ ਕੀਤੇ ਗਏ |