ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਪਾਕਿ 'ਚ ਅੱਤਵਾਦੀ ਸੰਗਠਨ ਟੀ.ਟੀ.ਪੀ. ਬਣਾਏਗਾ ਆਪਣੀ ਹਵਾਈ ਫ਼ੌਜ

Ad Position 21
No active advertisement
ਅਜੀਤ ਡੈਸਕ 27-12-2025

ਨਵੇਂ ਕਮਾਂਡ ਸਿਸਟਮ ਅਤੇ ਸ਼ੈਡੋ ਪ੍ਰਾਂਤਾਂ ਦੀਆਂ ਜਾਰੀ ਕੀਤੀਆਂ ਸੂਚੀਆਂ
ਅੰਮਿ੍ਤਸਰ, 26 ਦਸੰਬਰ (ਸੁਰਿੰਦਰ ਕੋਛੜ)-ਅੱਤਵਾਦੀ ਸਮੂਹ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਦੇ ਮੁਖੀ ਨੂਰ ਵਲੀ ਮਹਿਸੂਦ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਲੀਮ ਹੱਕਾਨੀ ਦੀ ਅਗਵਾਈ ਹੇਠ ਸਮੂਹ ਨੇ ਆਪਣੀ ਵੱਖਰੀ ਹਵਾਈ ਸੈਨਾ ਬਣਾਉਣ ਦਾ ਐਲਾਨ ਕੀਤਾ ਹੈ | ਹਾਲਾਂਕਿ, ਇਸ ਬਾਰੇ ਅਧਿਕਾਰਤ ਤੌਰ 'ਤੇ ਵਧੇਰੇ ਵੇਰਵੇ ਸਾਂਝੇ ਨਹੀਂ ਕੀਤੇ ਗਏ ਹਨ, ਪਰ ਇਸ ਦੇ ਮੁੱਖ ਤੌਰ 'ਤੇ ਕਵਾਡਕਾਪਟਰ ਡਰੋਨ ਆਪ੍ਰੇਸ਼ਨਾਂ 'ਤੇ ਕੇਂਦਿ੍ਤ ਹੋਣ ਦੀ ਉਮੀਦ ਹੈ | ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਟੀ. ਟੀ. ਪੀ. ਨੇ ਆਪਣੀ ਹਵਾਈ ਸੈਨਾ ਦੀ ਸੂਚੀ ਜਾਰੀ ਕਰਕੇ ਦਾਅਵਾ ਕੀਤਾ ਹੈ ਕਿ ਸਾਲ 2026 'ਚ ਨਵੇਂ ਸੰਗਠਨਾਤਮਕ ਢਾਂਚੇ ਦਾ ਐਲਾਨ ਕੀਤਾ ਜਾਵੇਗਾ | ਇਸ 'ਚ ਇਕ ਨਵਾਂ ਕਮਾਂਡ ਢਾਂਚਾ, ਖੇਤਰੀ ਪੁਨਰਵੰਡਨ ਅਤੇ ਇਕ ਏਅਰ ਫੋਰਸ ਯੂਨਿਟ ਦੀ ਸਥਾਪਨਾ ਸ਼ਾਮਿਲ ਹੈ | ਅੱਤਵਾਦੀ ਸੰਗਠਨ ਨੇ ਕਸ਼ਮੀਰ ਅਤੇ ਗਿਲਗਿਤ-ਬਾਲਟਿਸਤਾਨ ਨੂੰ ਆਪਣੇ ਅਖੌਤੀ ਸ਼ੈਡੋ ਪ੍ਰਾਂਤਾਂ ਦੀ ਸੂਚੀ 'ਚ ਸ਼ਾਮਿਲ ਕਰਕੇ ਪ੍ਰਸ਼ਾਸਕੀ ਵਿਸਥਾਰ ਦਾ ਦਾਅਵਾ ਵੀ ਕੀਤਾ ਹੈ | ਟੀ. ਟੀ. ਪੀ. ਹਵਾਈ ਫ਼ੌਜ 'ਚ ਅਹਿਸਾਨਉੱਲਾ ਆਈ. ਪੀ. ਨੂੰ ਦੱਖਣੀ ਫ਼ੌਜੀ ਜ਼ੋਨ ਦਾ ਮੁਖੀ, ਹਿਲਾਲ ਗਾਜ਼ੀ ਨੂੰ ਕੇਂਦਰੀ ਫ਼ੌਜੀ ਜ਼ੋਨ ਦਾ ਡਿਪਟੀ ਚੀਫ਼, ਅਜ਼ਮਤਉੱਲਾ ਮਹਿਸੂਦ ਨੂੰ ਰਾਜਨੀਤਿਕ ਕਮਿਸ਼ਨ ਦਾ ਮੁਖੀ, ਮੌਲਾਨਾ ਫ਼ਕੀਰ ਮੁਹੰਮਦ ਅਤੇ ਸਰਬਕਫ਼ ਮੁਹੰਮਦ ਨੂੰ ਪ੍ਰਬੰਧਕੀ ਮੈਂਬਰ ਵਜੋਂ ਨਿਯੁਕਤ ਕੀਤਾ ਗਿਆ ਹੈ | ਇਸ ਸਮੂਹ ਨੇ ਇਸ ਸਾਲ ਦੌਰਾਨ ਅਜੇ ਤਕ ਖ਼ੈਬਰ ਪਖਤੂਨਖਵਾ ਅਤੇ ਬਲੋਚਿਸਤਾਨ ਸੂਬਿਆਂ 'ਚ 600 ਤੋਂ ਵੱਧ ਹਮਲੇ ਕੀਤੇ ਹਨ | ਪਾਕਿ ਸਰਕਾਰ ਨੇ ਇਸ ਨੂੰ ਫ਼ਿਤਨਾ ਅਲ-ਖਵਾਰੀਜ ਦਾ ਨਾਂਅ ਦਿੱਤਾ ਹੈ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਮੰਤਰੀ ਮੰਡਲ ਦੀ ਬੈਠਕ 29 ਨੂੰ ਅਗਲੀ ਖ਼ਬਰ ਨਗਰ ਕੌਂਸਲ ਆਦਮਪੁਰ ਦੀ ਮੀਟਿੰਗ
Ad Position 24
No active advertisement