ਬੀਣੇਵਾਲ, 31 ਮਈ (ਬੈਜ ਚੌਧਰੀ)-ਸ੍ਰੀ ਰਾਧਾ ਕ੍ਰਿਸ਼ਨ ਮੰਡਲ ਅਤੇ ਮਾਂ ਜਵਾਲਾ ਜੀ ਜਾਗਰਣ ਕਮੇਟੀ ਪਿੰਡ ਪਿੱਪਲੀਵਾਲ (ਬੀਣੇਵਾਲ) ਵਲੋਂ ਸੰਗਤ ਦੇ ਸਹਿਯੋਗ ਨਾਲ ਕਰਵਾਈ ਗਈ ਸ੍ਰੀਮਦ ਭਾਗਵਤ ਕਥਾ ਦੇ ਪ੍ਰਵਾਹ ਨਾਲ ਪਿੰਡ ਪਿੱਪਲੀਵਾਲ ਭਗਵਾਨ ਸ੍ਰੀ ਕ੍ਰਿਸ਼ਨ ਦੇ ਰੰਗ ਵਿਚ ਰੰਗਿਆ ਗਿਆ | ਸਤ ਦਿਨਾਂ ਤੱਕ ਚਲੀ ਇਸ ਕਥਾ ਤੋਂ ਪਹਿਲਾਂ ਕਮੇਟੀ ਵਲੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ | ਇਹ ਸ਼ੋਭਾ ਯਾਤਰਾ ਪਿੰਡ ਪਿੱਪਲੀਵਾਲ ਤੋਂ ਸ਼ੁਰੂ ਹੋ ਕੇ ਬੀਣੇਵਾਲ, ਅੱਡਾ ਝੁੰਗੀਆਂ ਕੋਕੋਵਾਲ ਤੇ ਮਜਾਰੀ ਤੋਂ ਹੁੰਦੀ ਹੋਈ ਵਾਪਸ ਪਿੱਪਲੀਵਾਲ ਪਹੁੰਚੀ | ਰੋਜ਼ਾਨਾ ਸ਼ਾਮ ਅੱਠ ਵਜੇ ਸ਼ੁਰੂ ਹੋਣ ਵਾਲੀ ਸ਼੍ਰੀ ਮਦ ਭਾਗਵਤ ਕੱਥਾ ਵਿਚ ਦੂਰ ਦੁਰਾਡੇ ਪਿੰਡਾਂ ਤੋਂ ਸ਼ਰਧਾਲੂ ਵੱਡੀ ਗਿਣਤੀ ਵਿਚ ਹਰ ਰੋਜ ਕਥਾ ਸੁਣਨ ਲਈ ਪਹੁੰਚੇ | ਪੂਰਾ ਪੰਡਾਲ ਬਿ੍ੰਦਾਵਨ ਦਾ ਨਜ਼ਾਰਾ ਪੇਸ਼ ਕਰ ਰਿਹਾ ਸੀ | ਇਸ ਮੌਕੇ ਬਿਆਸ ਗੱਦੀ ਤੋਂ ਜਗਮੋਹਣ ਦੱਤ ਸ਼ਾਸਤਰੀ ਨੇ ਕੱਥਾ ਦਾ ਵਿਧੀ ਪੁਰਵਕ ਨਿਰਵਾਹ ਕਰਦਿਆਂ ਹਰ ਰੋਜ ਵੱਖ-ਵੱਖ ਪ੍ਰਸੰਗ ਸੁਣਾ ਕੇ ਸੰਗਤ ਨੂੰ ਨਿਹਾਲ ਕੀਤਾ |