02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਐਸ.ਓ.ਡੀ. ਸੰਸਥਾ ਨੇ ਕੰਢੀ ਖੇਤਰ ਦੇ ਵਿਦਿਆਰਥੀ ਦੀ ਕੀਤੀ ਮਦਦ

Ad Position 21
No active advertisement
ਅਜੀਤ ਡੈਸਕ 01-06-2025
ਪੱਸੀ ਕੰਢੀ, 31 ਮਈ (ਜਗਤਾਰ ਸਿੰਘ ਰਜਪਾਲਮਾ)-ਸਟੂਡੈਂਟ ਵੈੱਲਫੇਅਰ ਸੁਸਾਇਟੀ ਰਜਿਸਟਰ ਆਫ ਦਸੂਹਾ (ਐਸ.ਓ.ਡੀ.) ਵਲੋਂ ਕੰਢੀ ਖੇਤਰ ਦੇ ਸਕੂਲ 'ਚ ਪੜ੍ਹ ਰਹੇ ਹੋਣਹਾਰ ਤੇ ਲੋੜਵੰਦ ਵਿਦਿਆਰਥੀ ਦੀ ਫੀਸ ਦੇ ਕੇ ਮਦਦ ਕੀਤੀ ਗਈ | ਐਸ.ਓ.ਡੀ. ਸੰਸਥਾ ਦੇ ਪ੍ਰਧਾਨ ਸਰਦਾਰ ਹਰਜੋਤ ਸਿੰਘ ਸਹੋਤਾ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵਲੋਂ ਵਿਦਿਆਰਥੀ ਵਰਗ ਦੀ ਭਲਾਈ ਲਈ ਨਿਰੰਤਰ ਕਾਰਜ ਕੀਤੇ ਜਾ ਰਹੇ ਹਨ ਤੇ ਹੁਣ ਇਸੇ ਤਹਿਤ ਇੱਕ ਹੋਰ ਲੋੜਵੰਦ ਵਿਦਿਆਰਥੀ ਦੀ ਮਦਦ ਕੀਤੀ ਜੋ ਕਿ ਕੰਢੀ ਖੇਤਰ ਦੇ ਸੰਤ ਬਾਬਾ ਭੋਲਾ ਗਿਰ ਜੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਰਾਜਪੁਰ ਦਾ ਵਿਦਿਆਰਥੀ ਹੈ ਪਰ ਉਸ ਦੀ ਮਾਤਾ ਦਾ ਤਲਾਕ ਹੋਣ ਕਾਰਨ ਉਹ ਆਰਥਿਕ ਪੱਖੋਂ ਕਮਜ਼ੋਰ ਹੈ ਜਿਸ ਕਰਕੇ ਉਹ ਆਪਣੇ ਬੱਚੇ ਨੂੰ ਪੜ੍ਹਾਉਣ ਦੇ ਲਈ ਅਸਮਰੱਥ ਹੈ | ਇਸ ਕਰਕੇ ਇਸ ਵਿਦਿਆਰਥੀ ਦੀ ਸਕੂਲ ਵਿੱਚ ਜਾ ਕੇ ਸਾਰੇ ਸਾਲ ਦੀ ਐਡਮਿਸ਼ਨ ਫੀਸ ਤੇ ਕਿਤਾਬਾਂ ਦਾ ਸਾਰਾ ਖਰਚ ਐਸ.ਓ.ਡੀ. ਸੰਸਥਾ ਦੇ ਬੈਨਰ ਹੇਠ ਜਮਾ ਕਰਵਾ ਦਿੱਤੀ ਹੈ | ਪਿ੍ੰਸੀਪਲ ਗੁਰਦੀਪ ਸਿੰਘ ਨੇ ਅਤੇ ਸਟਾਫ ਵਲੋਂ ਐਸ.ਓ.ਡੀ. ਸੰਸਥਾ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਇਸ ਮੌਕੇ ਮਨਦੀਪ ਸਿੰਘਪੁਰ, ਬਲਰਾਮ ਬਲੱਗਣ, ਹਰਪ੍ਰੀਤ ਸਿੰਘ ਸਹੋਤਾ, ਸ਼ਹਿਯਾਦ ਖਾਨ, ਗੁਰਪ੍ਰੀਤ ਸਿੰਘ, ਗੋਪੀ ਖੁਰਦਾ, ਜਗਦੀਪ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹੁਸ਼ਿਆਰਪੁਰ 'ਚ ਮੁੜ ਵੱਜੇ ਸਾਇਰਨ, 8 ਵਜੇ ਹੋਇਆ ਪੂਰਨ ਬਲੈਕ ਆਊਟ ਅਗਲੀ ਖ਼ਬਰ ਪਿੰਡ ਪਿੱਪਲੀਵਾਲ 'ਚ 7 ਦਿਨਾ ਸ੍ਰੀਮਦ ਭਾਗਵਤ ਕਥਾ ਸਮਾਗਮ ਕਰਵਾਇਆ
Ad Position 24