02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਹੁਸ਼ਿਆਰਪੁਰ 'ਚ ਮੁੜ ਵੱਜੇ ਸਾਇਰਨ, 8 ਵਜੇ ਹੋਇਆ ਪੂਰਨ ਬਲੈਕ ਆਊਟ

Ad Position 21
No active advertisement
ਅਜੀਤ ਡੈਸਕ 01-06-2025
ਹੁਸ਼ਿਆਰਪੁਰ, 31 ਮਈ (ਬਲਜਿੰਦਰਪਾਲ ਸਿੰਘ)-ਪੰਜਾਬ ਦੇ ਸਰਹੱਦੀ ਖੇਤਰਾਂ 'ਚ ਸਿਵਲ ਡਿਫੈਂਸ ਪਹਿਲਕਦਮੀ ਤਹਿਤ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਾਗਰਿਕ ਸੁਰੱਖਿਆ (ਸਿਵਲ ਡਿਫੈਂਸ) ਦੀਆਂ ਤਿਆਰੀਆਂ ਨੂੰ ਜਾਚਣਾ ਅਤੇ ਮਜ਼ਬੂਤ ਕਰਨ ਦੇ ਉਦੇਸ਼ ਨਾਲ ਹੁਸ਼ਿਆਰਪੁਰ ਵਿਖੇ ਸੰਭਾਵੀ ਹਮਲੇ ਅਤੇ ਬਲੈਕ ਆਊਟ ਦੀ ਮੌਕ ਡਰਿੱਲ ਕਰਵਾਈ ਗਈ | ਆਪ੍ਰੇਸ਼ਨ 'ਸ਼ੀਲਡ' ਤਹਿਤ ਸ਼ਾਮ 7:58 ਵਜੇ ਸਾਇਰਨ ਵਜਾਏ ਗਏ | ਇਸ ਮੌਕ ਡਰਿੱਲ ਦੀ ਤਿਆਰੀ ਲਈ ਦਿਨ ਭਰ ਸਿਵਲ ਡਿਫੈਂਸ ਪੁਲਿਸ ਅਤੇ ਹੋਰਨਾਂ ਵਿਭਾਗਾਂ ਦੀਆਂ ਟੀਮਾਂ ਲਗਾਤਾਰ ਜੁੱਟੀਆਂ ਰਹੀਆਂ | ਸਵੇਰੇ ਸਭ ਤੋਂ ਪਹਿਲਾਂ ਵੱਖ-ਵੱਖ ਥਾਵਾਂ 'ਤੇ ਲੱਗੇ ਚਿਤਾਵਨੀ ਸਾਇਰਨਾਂ ਦੀ ਪੜਤਾਲ ਕੀਤੀ ਗਈ ਅਤੇ ਇਹ ਸੁਨਿੱਚਤ ਬਣਾਇਆ ਗਿਆ ਕਿ ਸ਼ਾਮ ਦੀ ਮੌਕ ਡਰਿੱਲ ਲਈ ਉਹ ਚਾਲੂ ਹਾਲਤ 'ਚ ਹੋਣ | ਸ਼ਾਮ 7:58 ਵਜੇ ਜਿਵੇਂ ਹੀ ਸਾਇਰਨ ਵੱਜਿਆ ਤਾਂ ਵੱਖ-ਵੱਖ ਸੜਕਾਂ, ਬਾਜ਼ਾਰਾਂ, ਗਲੀਆਂ-ਮੁਹੱਲਿਆਂ 'ਚ ਸਾਰੀਆਂ ਗਤੀਵਿਧੀਆਂ ਕੁਝ ਪਲ ਲਈ ਰੋਕ ਦਿੱਤੀਆਂ ਗਈਆਂ | ਇਸ ਦੌਰਾਨ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਵਲੋਂ ਰਾਹਗੀਰਾਂ ਨੂੰ ਸੰਭਾਵੀ ਹਮਲੇ ਦੀ ਚਿਤਾਵਨੀ ਦਾ ਸਾਇਰਨ ਵੱਜਣ 'ਤੇ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਪ੍ਰਤੀ ਜਾਣੂ ਵੀ ਕਰਵਾਇਆ ਗਿਆ | ਇਸ ਤੋਂ ਬਾਅਦ ਰਾਤ 8 ਵਜੇ ਪੂਰਨ ਬਲੈਕ ਆਊਟ ਮੌਕ ਡਰਿੱਲ ਕਰਵਾਈ ਗਈ | ਜਿਸ ਦੌਰਾਨ ਇਲਾਕੇ 'ਚ ਬਿਜਲੀ ਦੀ ਸਪਲਾਈ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ |
ਬਲੈਕ ਆਊਟ ਦੌਰਾਨ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਅਤੇ ਕਿਸੇ ਵੀ ਤਰ੍ਹਾਂ ਦੀ ਰੌਸ਼ਨੀ ਦਾ ਇਸਤੇਮਾਲ ਨਾ ਕਰਨ ਪ੍ਰਤੀ ਹੁਸ਼ਿਆਰਪੁਰ ਵਾਸੀਆਂ ਨੂੰ ਚੇਤਾਇਆ ਗਿਆ | ਕਰੀਬ 15 ਮਿੰਟ ਤੱਕ ਚੱਲੇ ਇਸ ਬਲੈਕ ਆਊਟ ਤੋਂ ਬਾਅਦ ਜਨ-ਜੀਵਨ ਆਮ ਵਾਂਗ ਹੋ ਗਿਆ | ਇਸ ਸੰਬੰਧੀ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ ਨੇ ਮੌਕ ਡਰਿੱਲ ਨੂੰ ਸਫਲ ਬਣਾਉਣ ਲਈ ਜ਼ਿਲ੍ਹਾ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਮਹਿਜ਼ ਇਕ ਪੂਰਵ ਨਿਯੋਜਿਤ ਅਭਿਆਸ ਸੀ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮੌਕ ਡਰਿੱਲ ਨੂੰ ਲੈ ਕੇ ਉਹ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ਨਾ ਫੈਲਾਉਣ ਅਤੇ ਨਾ ਹੀ ਘਬਰਾਉਣ |
Ad Position 22
No active advertisement
ਪਿਛਲੀ ਖ਼ਬਰ ਐਸ.ਟੀ.ਸੀ. ਬੀ.ਐਸ.ਐਫ. ਖੜ੍ਹਕਾਂ ਕੈਂਪ 'ਚ 40 ਮਹਿਲਾ ਕਾਂਸਟੇਬਲਾਂ ਦੀ ਪਾਸਿੰਗ ਆਊਟ ਪਰੇਡ ਅਗਲੀ ਖ਼ਬਰ ਐਸ.ਓ.ਡੀ. ਸੰਸਥਾ ਨੇ ਕੰਢੀ ਖੇਤਰ ਦੇ ਵਿਦਿਆਰਥੀ ਦੀ ਕੀਤੀ ਮਦਦ
Ad Position 24