02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਐਸ.ਟੀ.ਸੀ. ਬੀ.ਐਸ.ਐਫ. ਖੜ੍ਹਕਾਂ ਕੈਂਪ 'ਚ 40 ਮਹਿਲਾ ਕਾਂਸਟੇਬਲਾਂ ਦੀ ਪਾਸਿੰਗ ਆਊਟ ਪਰੇਡ

Ad Position 21
No active advertisement
ਅਜੀਤ ਡੈਸਕ 01-06-2025
ਹੁਸ਼ਿਆਰਪੁਰ, 31 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਹਾਇਕ ਸਿਖਲਾਈ ਕੇਂਦਰ ਸੀਮਾ ਸੁਰੱਖਿਆ ਬਲ ਖੜ੍ਹਕਾਂ ਕੈਂਪ ਵਿਖੇ ਬੈਚ ਨੰ: 64 ਦੀਆਂ ਨਵ-ਨਿਯੁਕਤ ਮਹਿਲਾ ਕਾਂਸਟੇਬਲਾਂ ਦੀ ਪਾਸਿੰਗ ਆਊਟ ਪਰੇਡ ਅਤੇ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਸਿੰਧੂ ਕੁਮਾਰ ਆਈ.ਜੀ. ਐਸ.ਟੀ.ਸੀ. ਬੀ.ਐਸ.ਐਫ. ਖੜ੍ਹਕਾਂ ਕੈਂਪ ਨੇ ਸ਼ਿਰਕਤ ਕੀਤੀ, ਜਿਨ੍ਹਾਂ ਦਾ ਕਮਾਂਡੈਂਟ (ਸਿਖਲਾਈ) ਰਤਨੇਸ਼ ਕੁਮਾਰ ਵਲੋਂ ਸਵਾਗਤ ਕੀਤਾ ਗਿਆ | ਜ਼ਿਕਰਯੋਗ ਹੈ ਕਿ ਮਹਿਲਾ ਕਾਂਸਟੇਬਲਾਂ ਨੇ 24 ਹਫ਼ਤਿਆਂ ਦੀ ਸ਼ਖਤ ਸਿਖਲਾਈ ਪੂਰੀ ਕੀਤੀ ਹੈ | ਇਸ ਮੌਕੇ ਆਈ.ਜੀ. ਸਿੰਧੂ ਕੁਮਾਰ ਨੇ ਪਰੇਡ ਤੋਂ ਸਲਾਮੀ ਲਈ ਅਤੇ ਨਵ-ਨਿਯੁਕਤ ਮਹਿਲਾ ਕਾਂਸਟੇਬਲਾਂ ਨੂੰ ਸੰਵਿਧਾਨ ਅਤੇ ਦੇਸ਼ ਪ੍ਰਤੀ ਵਫ਼ਾਦਾਰੀ ਦੀ ਸਹੁੰ ਚੁਕਾਈ | ਇਸ ਮੌਕੇ ਉਨ੍ਹਾਂ ਨਵ-ਨਿਯੁਕਤ ਮਹਿਲਾ ਕਾਂਸਟੇਬਲਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਆਤਮ-ਵਿਸ਼ਵਾਸ, ਹੁਨਰ ਅਤੇ ਤਾਲਮੇਲ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਦਿਲੋਂ ਸ਼ਲਾਘਾ ਕੀਤੀ ਜੋ ਕਿ ਪਰੇਡ ਦੀ ਵਿਸ਼ੇਸ਼ਤਾ ਸੀ | ਉਨ੍ਹਾਂ ਬੀ.ਐਸ.ਐਫ. ਨੂੰ ਕੈਰੀਅਰ ਵਿਕਲਪ ਵਜੋਂ ਚੁਣਨ ਲਈ ਰੰਗਰੂਟਾਂ ਦੀ ਸ਼ਲਾਘਾ ਕੀਤੀ ਅਤੇ ਰੰਗਰੂਟਾਂ ਨੂੰ ਹਿੰਮਤ ਅਤੇ ਉਤਸ਼ਾਹ ਨਾਲ ਦੇਸ਼ ਦੀ ਸੇਵਾ ਕਰਨ ਲਈ ਉਤਸ਼ਾਹਿਤ ਕੀਤਾ | ਉਨ੍ਹਾਂ ਰਤਨੇਸ਼ ਕੁਮਾਰ ਕਮਾਂਡੈਂਟ (ਸਿਖਲਾਈ) ਅਤੇ ਸਿਖਲਾਈ ਸਟਾਫ ਨੂੰ ਵੀ ਇਨ੍ਹਾਂ ਰੰਗਰੂਟਾਂ ਨੂੰ ਆਤਮ-ਵਿਸ਼ਵਾਸੀ, ਅਨੁਸ਼ਾਸਿਤ ਅਤੇ ਹੁਨਰਮੰਦ ਪ੍ਰਹਾਰੀਆਂ 'ਚ ਢਾਲਣ ਦੇ ਉਦੇਸ਼ ਨੂੰ ਪ੍ਰਾਪਤ ਕਰਨ 'ਚ ਸਫਲ ਯਤਨਾਂ ਲਈ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਕਰੀਮਪੁਰੀ ਨੇ ਪੰਜਾਬ ਸੰਭਾਲੋ ਮੁਹਿੰਮ ਤਹਿਤ ਵਰਕਰਾਂ ਨੂੰ ਕੀਤਾ ਲਾਮਬੰਦ ਅਗਲੀ ਖ਼ਬਰ ਹੁਸ਼ਿਆਰਪੁਰ 'ਚ ਮੁੜ ਵੱਜੇ ਸਾਇਰਨ, 8 ਵਜੇ ਹੋਇਆ ਪੂਰਨ ਬਲੈਕ ਆਊਟ
Ad Position 24