ਗੜ੍ਹਦੀਵਾਲਾ, 31 ਮਈ (ਚੱਗਰ)-ਸੰਤ ਬਾਬਾ ਹਰਨਾਮ ਸਿੰਘ ਦੇ ਤਪ ਅਸਥਾਨ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਮੁੱਖ ਸੇਵਾਦਾਰ ਸੰਤ ਸੇਵਾ ਸਿੰਘ ਦੀ ਰਹਿਨੁਮਾਈ ਹੇਠ ਚਲ ਰਹੇ 'ਸੰਤ ਬਾਬਾ ਹਰਨਾਮ ਸਿੰਘ ਯਾਦਗਾਰੀ ਅੱਖਾਂ ਦਾ ਚੈਰੀਟੇਬਲ ਹਸਪਤਾਲ' 'ਚ ਅੱਖਾਂ ਦੇ ਜਾਂਚ ਦੀ ਮੁਫ਼ਤ ਓ.ਪੀ.ਡੀ. 1 ਜੂਨ ਦਿਨ ਐਤਵਾਰ ਨੂੰ ਹੋਵੇਗੀ, ਜਿਸ ਦੌਰਾਨ ਅੱਖਾਂ ਦੇ ਮਾਹਿਰ ਡਾਕਟਰ ਮਰੀਜ਼ਾਂ ਦੀਆਂ ਅੱਖਾਂ ਦਾ ਮੁਫ਼ਤ ਮੁਆਇਨਾ ਕਰਨਗੇ ਅਤੇ ਜਿਨ੍ਹਾਂ ਮਰੀਜ਼ਾਂ ਦੇ ਅਪ੍ਰੇਸ਼ਨ ਹੋਣੇ ਹੋਏ ਉਨ੍ਹਾਂ ਦੇ ਅਗਲੇ ਹਫ਼ਤਿਆਂ ਦੌਰਾਨ ਮੁਫ਼ਤ ਆਪ੍ਰੇਸ਼ਨ ਕੀਤੇ ਜਾਣਗੇ | ਇਹ ਜਾਣਕਾਰੀ ਭਾਈ ਸੁਖਬੀਰ ਸਿੰਘ ਚੋਹਕਾ, ਭਾਈ ਕੁਲਦੀਪ ਸਿੰਘ ਮਿਰਜਾਪੁਰ ਅਤੇ ਪਰਮਜੀਤ ਸਿੰਘ ਬੈਂਸ ਨੰਬਰਦਾਰ ਵਲੋਂ ਦਿੱਤੀ ਗਈ |