03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਪੰਜਾਬ ਨੈਸ਼ਨਲ ਬੈਂਕ ਤਲਵਾੜਾ ਰੋਡ ਮੁਕੇਰੀਆਂ ਵਿਖੇ ਐਗਰੀਕਲਚਰ ਆਊਟਰੀਚ ਪ੍ਰੋਗਰਾਮ ਭਲਕੇ

Ad Position 21
No active advertisement
ਅਜੀਤ ਡੈਸਕ 01-06-2025
ਮੁਕੇਰੀਆਂ, 31 ਮਈ (ਰਾਮਗੜ੍ਹੀਆ)-ਪੀ.ਐਨ.ਬੀ. ਬੈਂਕ ਦੁਆਰਾ ਦੇਸ਼ ਭਰ ਵਿਚ ਆਊਟਰੀਚ ਰਿਸ਼ੀ ਕਰਜ਼ਾ ਮੁਹਿੰਮ ਬਾਰੇ ਪੰਜਾਬ ਨੈਸ਼ਨਲ ਬੈਂਕ ਤਲਵਾੜਾ ਰੋਡ ਮੁਕੇਰੀਆਂ ਦੇ ਬਰਾਂਚ ਮੈਨੇਜਰ ਸੁਭੀਤ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨਾਂ ਨੂੰ ਬਿਹਤਰੀਨ ਸਹੂਲਤਾਂ ਦੇਣ ਲਈ 2 ਜੂਨ ਨੂੰ ਬਰਾਂਚ ਵਿਚ ਐਗਰੀਕਲਚਰ ਆਉਟਰੀਚ ਪ੍ਰੋਗਰਾਮ ਰੱਖਿਆ ਗਿਆ ਹੈ ਜਿਸ ਵਿਚ ਕਿਸਾਨਾਂ ਨੂੰ ਖੇਤੀਬਾੜੀ ਨਾਲ ਸੰਬੰਧਿਤ ਕਰਜ਼ਾ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਬੈਂਕ ਆਪਣੇ ਗ੍ਰਾਹਕਾਂ ਦੀਆਂ ਸਹੂਲਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਕਈ ਕਿਸਮ ਦੇ ਕਰਜ਼ੇ ਵੀ ਪ੍ਰਦਾਨ ਕਰ ਰਿਹਾ ਹੈ | ਐਗਰੀਕਲਚਰ ਆਉਟਰੀਚ ਪ੍ਰੋਗਰਾਮ ਦੌਰਾਨ ਜੇ ਕਿਸੇ ਵਿਅਕਤੀ ਨੂੰ ਖੇਤੀਬਾੜੀ ਲਈ ਕਰਜ਼ੇ ਦੀ ਲੋੜ ਹੋਵੇ ਤਾਂ ਉਹ ਬੈਂਕ ਨਾਲ ਸੰਪਰਕ ਕਰ ਸਕਦਾ ਹੈ, ਜਿਸ ਵਿਚ ਦਸਤਾਵੇਜ਼ਾਂ ਦੀ ਲਾਗਤ ਵੀ ਘੱਟ ਹੋਵੇਗੀ | ਜੇ ਵਿਅਕਤੀ ਪੈੱਨ ਕਾਰਡ, ਆਧਾਰ ਕਾਰਡ ਅਤੇ ਫ਼ਰਦ ਲੈ ਕੇ ਆਉਂਦਾ ਹੈ ਤਾਂ ਉਸ ਨੂੰ ਮੌਕੇ 'ਤੇ ਹੀ ਪ੍ਰੀ-ਸੈਂਕਸ਼ਨ ਮਨਜ਼ੂਰ ਕਰ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਬੈਂਕ ਨੇ ਸੇਵਿੰਗ ਖਾਤਿਆਂ ਲਈ ਵੱਖ-ਵੱਖ ਸਕੀਮਾਂ ਚਲਾਈਆਂ ਹਨ ਜੋ 15 ਜੂਨ ਤੱਕ ਜਾਰੀ ਰਹਿਣਗੀਆਂ | ਇਸ ਮੌਕੇ 'ਤੇ ਬੈਂਕ ਅਧਿਕਾਰੀ ਮਨਜੀਤ ਸਿੰਘ, ਕਾਰਤਿਕ ਮਹਾਜਨ, ਆਦਿਤਯਾ ਗੋਇਲ, ਅੰਜੂ ਬਾਲਾ, ਵਿਕਾਸ ਕੁਮਾਰ, ਸ਼ਵੇਤਾ ਸ਼ੌਕਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਅੱਖਾਂ ਦਾ ਜਾਂਚ ਕੈਂਪ ਅੱਜ ਅਗਲੀ ਖ਼ਬਰ ਪੀਰ ਬਾਬਾ ਰਹਿਮਤ ਸ਼ਾਹ ਅਲੀ ਦਾ ਸਾਲਾਨਾ ਮੇਲਾ ਕਰਵਾਇਆ
Ad Position 24