03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਹੈੱਡਮਾਸਟਰ ਜਸਵੰਤ ਸਿੰਘ ਬੈਂਚਾਂ ਨਹੀਂ ਰਹੇ, ਅੰਤਿਮ ਸਸਕਾਰ 4 ਨੂੰ

Ad Position 21
No active advertisement
ਅਜੀਤ ਡੈਸਕ 01-06-2025
ਅੱਡਾ ਸਰਾਂ, 31 ਮਈ (ਹਰਜਿੰਦਰ ਸਿੰਘ ਮਸੀਤੀ)-ਪ੍ਰਬੰਧਕ ਕਮੇਟੀ ਪਬਲਿਕ ਖ਼ਾਲਸਾ ਕਾਲਜ ਫ਼ਾਰ ਵੂਮੈਨ ਕੰਧਾਲਾ ਜੱਟਾਂ ਦੇ ਸਲਾਹਕਾਰ ਹੈੱਡਮਾਸਟਰ ਜਸਵੰਤ ਸਿੰਘ ਬੈਂਚਾਂ ਨਹੀਂ ਰਹੇ ਉਨ੍ਹਾਂ ਦਾ ਅੰਤਿਮ ਸੰਸਕਾਰ 4 ਜੂਨ ਨੂੰ ਸਵੇਰੇ 11 ਵਜੇ ਪਿੰਡ ਬੈਂਚ ਬਾਜਾ ਵਿਖੇ ਕੀਤਾ ਜਾਵੇਗਾ | ਸਾਬਕਾ ਚੇਅਰਮੈਨ ਕੋਆਪਰੇਟਿਵ ਬੈਂਕ ਹੁਸ਼ਿਆਰਪੁਰ ਬਲਦੇਵ ਸਿੰਘ ਦੇ ਭਰਾ ਜਸਵੰਤ ਸਿੰਘ ਨੇ ਜਿੱਥੇ ਸਿੱਖਿਆ ਦੇ ਖੇਤਰ 'ਚ ਵਡਮੁੱਲਾ ਯੋਗਦਾਨ ਪਾਇਆ ਉੱਥੇ ਪ੍ਰਬੰਧਕ ਕਮੇਟੀ ਅਧੀਨ ਚੱਲਦੇ ਵਿੱਦਿਅਕ ਅਦਾਰਿਆਂ ਨੂੰ ਵੀ ਉਨ੍ਹਾਂ ਦੀ ਵੱਡੀ ਦੇਣ ਸੀ | ਜਸਵੰਤ ਸਿੰਘ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਮੇਟੀ ਪ੍ਰਧਾਨ ਪਰਮਿੰਦਰ ਸਿੰਘ, ਅਵਤਾਰ ਸਿੰਘ ਕੰਧਾਲਾ ਜੱਟਾਂ, ਹਰਜਿੰਦਰ ਸਿੰਘ ਢਿੱਲੋਂ,ਬਿਕਰਮਜੀਤ ਸਿੰਘ ਲਾਲੀ, ਡਾ: ਕੁਲਦੀਪ ਸਿੰਘ ਘੋੜੇਵਾਹਾ,ਅਵਤਾਰ ਸਿੰਘ ਬੀਰਮਪੁਰ, ਹਰਭਜਨ ਸਿੰਘ ਢਿੱਲੋਂ, ਗੁਰਮੇਲ ਸਿੰਘ ਸੀਕਰੀ, ਡਾ. ਦਵਿੰਦਰ ਕੌਸ਼ਲ, ਗੁਰਕਮਲ ਸਿੰਘ ਸੋਢੀ, ਤਰਸੇਮ ਸਿੰਘ ਚੌਟਾਲਾ, ਸਤਨਾਮ ਸਿੰਘ ਢਿੱਲੋਂ, ਰਾਕੇਸ਼ ਵੋਹਰਾ, ਦਿਲਦੀਪ ਸਿੰਘ ਢਿੱਲੋਂ, ਬਲਰਾਜ ਸਿੰਘ ਚੌਹਾਨ,ਜੁਗਲ ਕਿਸ਼ੋਰ ਭਾਗੀਆਂ, ਮਨਜੀਤ ਸਿੰਘ ਕੰਧਾਲਾ ਜੱਟਾਂ, ਮਨਜੀਤ ਸਿੰਘ ਧਾਲੀਵਾਲ, ਐਡਵੋਕੇਟ ਗੁਰਵੀਰ ਸਿੰਘ ਚੌਟਾਲਾ, ਅਮਨਦੀਪ ਸਿੰਘ ਘੌੜੇਵਾਹਾ ਤੇ ਹੋਰ ਅਹੁਦੇਦਾਰਾਂ ਅਤੇ ਮੈਂਬਰਾਂ ਤੋਂ ਇਲਾਵਾ ਕਮੇਟੀ ਅਧੀਨ ਚਲਦੇ ਵਿੱਦਿਅਕ ਅਦਾਰਿਆਂ ਦੇ ਪਿ੍ੰਸੀਪਲਾਂ ਤੇ ਸਟਾਫ਼ ਮੈਂਬਰਾਂ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ |
Ad Position 22
No active advertisement
ਪਿਛਲੀ ਖ਼ਬਰ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ 4 ਕੈਡਿਟਾਂ ਦੀ ਆਰਮੀ ਫਾਇਰਿੰਗ ਕੈਂਪ ਲਈ ਚੋਣ ਅਗਲੀ ਖ਼ਬਰ ਨੌਜਵਾਨ ਦੀ ਕੁੱਟਮਾਰ, 3 ਖ਼ਿਲਾਫ਼ ਕੇਸ ਦਰਜ
Ad Position 24