ਹੁਸ਼ਿਆਰਪੁਰ, 31 ਮਈ (ਬਲਜਿੰਦਰਪਾਲ ਸਿੰਘ)-ਵਾਸਲ ਐਜੂਕੇਸ਼ਨ ਗਰੁੱਪ ਵਲੋਂ ਚਲਾਏ ਜਾ ਰਹੇ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ ਦੇ ਚਾਰ ਕੈਡਿਟਾਂ ਨੂੰ ਫ਼ੌਜ ਦੇ ਆਉਣ ਵਾਲੇ ਫਾਇਰਿੰਗ ਕੈਂਪ ਲਈ ਚੁਣਿਆ ਗਿਆ ਹੈ | 12 ਪੰਜਾਬ ਐਨ.ਸੀ.ਸੀ. ਬਟਾਲੀਅਨ ਦੇ ਹੁਸ਼ਿਆਰਪੁਰ ਖੇਤਰ ਦੇ ਕੈਡਿਟਾਂ ਦੇ ਸ਼ੂਟਿੰਗ ਟਰਾਇਲ ਸਰਕਾਰੀ ਕਾਲਜ, ਹੁਸ਼ਿਆਰਪੁਰ ਦੀ ਸ਼ੂਟਿੰਗ ਰੇਂਜ ਵਿਖੇ ਕਰਵਾਏ ਗਏ | 12 ਪੰਜਾਬ ਐਨ.ਸੀ.ਸੀ. ਇਨ੍ਹਾਂ ਕੈਡਿਟਾਂ ਦੀ ਚੋਣ ਬਟਾਲੀਅਨ ਕਮਾਂਡਰ ਕਰਨਲ ਲਵਦੀਪ ਸਿੰਘ ਸੈਣੀ ਦੀ ਅਗਵਾਈ ਹੇਠ ਕੀਤੀ ਗਈ ਸੀ ਅਤੇ ਆਉਣ ਵਾਲੀ ਸਿਖਲਾਈ 2 ਜੂਨ 2025 ਤੋਂ ਲਵਲੀ ਯੂਨੀਵਰਸਿਟੀ, ਜਲੰਧਰ ਵਿਖੇ ਹੋਵੇਗੀ | ਸਕੂਲ ਦੇ ਐਨ.ਸੀ.ਸੀ. ਏ.ਐਨ.ਓ. ਸ੍ਰੀ ਗੁਰਮੀਤ ਸਿੰਘ ਸੈਣੀ ਨੇ ਕਿਹਾ ਕਿ ਇਸ 10 ਦਿਨਾਂ ਫਾਇਰਿੰਗ ਕੈਂਪ ਵਿਚ ਜਲੰਧਰ, ਕਪੂਰਥਲਾ, ਫਗਵਾੜਾ ਦੇ ਕੈਡਿਟ ਹਿੱਸਾ ਲੈਣਗੇ | ਇਸ ਕੈਂਪ ਵਿਚ ਕੈਡਿਟ ਵਿਧੀ ਵਾਸੂਦੇਵਾ, ਕੈਡਿਟ ਸਿਧਾਰਥ ਰਾਜਪੂਤ, ਕੈਡਿਟ ਜਸਵਿੰਦਰਪਾਲ ਸਿੰਘ ਅਤੇ ਕੈਡਿਟ ਪਵਨੀ ਸੂਦ ਭਾਗ ਲੈਣਗੇ | ਵਿਦਿਆਰਥੀਆਂ 'ਚ ਐਨ.ਸੀ.ਸੀ. 'ਚ ਦਾਖਲਾ ਲੈਣ ਲਈ ਬਹੁਤ ਉਤਸ਼ਾਹ ਹੈ | ਉਨ੍ਹਾਂ ਦੱਸਿਆ ਕਿ ਸਾਡਾ ਸੰਸਥਾਨ ਹਮੇਸ਼ਾ ਵਿਦਿਆਰਥੀਆਂ ਨੂੰ ਐਨ.ਸੀ.ਸੀ. ਸਿਖਲਾਈ ਪ੍ਰਦਾਨ ਕਰਨ ਉਤਸ਼ਾਹਿਤ ਕਰਦਾ ਹੈ | ਪਿ੍ੰ: ਸ਼ਰਤ ਕੁਮਾਰ ਸਿੰਘ ਨੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਉਨ੍ਹਾਂ ਦੀ ਚੋਣ 'ਤੇ ਵਧਾਈ ਦਿੱਤੀ | ਇਸ ਮੌਕੇ ਵਾਸਲ ਐਜੂਕੇਸ਼ਨ ਗਰੁੱਪ ਦੇ ਸੀ.ਈ.ਓ. ਰਾਘਵ ਵਾਸਲ ਨੇ ਦੱਸਿਆ ਕਿ ਵਾਸਲ ਗਰੁੱਪ ਦੇ ਸਾਰੇ ਸਿੱਖਿਆ ਸੰਸਥਾਨਾਂ 'ਚ ਐਨ.ਸੀ.ਸੀ. ਸ਼ਾਮਿਲ ਹੈ | ਇਸ ਮੌਕੇ ਵਾਸਲ ਐਜੂਕੇਸ਼ਨ ਗਰੁੱਪ ਦੇ ਚੇਅਰਮੈਨ ਸੰਜੀਵ ਵਾਸਲ ਨੇ ਫਾਇਰਿੰਗ ਕੈਂਪ ਲਈ ਚੁਣੇ ਗਏ ਕੈਡਿਟਾਂ ਨੂੰ ਵਧਾਈ ਦਿੱਤੀਆਂ ਕਿਹਾ ਕਿ ਸਕੂਲ ਹਮੇਸ਼ਾਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ |