ਹਰਿਆਣਾ, 31 ਮਈ (ਹਰਮੇਲ ਸਿੰਘ ਖੱਖ)-ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਜਥੇਬੰਦੀ ਵਲੋਂ ਗੁਰਦੁਆਰਾ ਬਾਬਾ ਮੰਝ ਜੀ ਸਮਾਧਾਂ (ਕੰਗਮਾਈ) ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸੰਬੰਧੀ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ 'ਚ ਪੰਥ ਪ੍ਰਸਿੱਧ ਕੀਰਤਨੀ ਜਥਿਆਂ ਨੇ ਆਈ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ | ਗੁਰਦੁਆਰਾ ਬਾਬਾ ਮੰਝ ਜੀ (ਸਮਾਧਾਂ) ਕੰਗਮਾਈ ਵਿਖੇ ਜਿੰਦਾ ਸ਼ਹੀਦ ਸਿੰਘ ਸਾਹਿਬ ਬਾਬਾ ਨਿਹਾਲ ਸਿੰਘ ਜਥੇਦਾਰ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦੇ ਪ੍ਰਬੰਧਾਂ ਹੇਠ ਕਰਵਾਏ ਗਏ ਗੁਰਮਤਿ ਸਮਾਗਮ ਮੌਕੇ ਆਈ ਸੰਗਤ ਨੂੰ ਗਿਆਨੀ ਜੀਵਾ ਸਿੰਘ ਦਮਦਮੀ ਟਕਸਾਲ ਕਥਾ ਵਾਚਕ, ਗਿਆਨੀ ਗੁਰਪ੍ਰੀਤ ਸਿੰਘ ਲਾਂਡਰਾ ਢਾਡੀ ਜਥਾ, ਭਾਈ ਅੰਮਿ੍ਤਪਾਲ ਸਿੰਘ ਢੱਪਈ, ਭਾਈ ਕੁਲਵਿੰਦਰ ਸਿੰਘ ਕੰਗਮਾਈ ਨੇ ਗੁਰਬਾਣੀ ਨਾਲ ਜੋੜਿਆ | ਇਸ ਮੌਕੇ ਸਮਾਗਮ 'ਚ ਮਾਤਾ ਯਸ਼ਪਾਲ ਕੌਰ ਹਰੀਆਂ ਵੇਲਾਂ, ਐਡ. ਕਰਮਵੀਰ ਸਿੰਘ ਘੁੰਮਣ ਵਿਧਾਇਕ ਹਲਕਾ ਦਸੂਹਾ, ਜਸਵੀਰ ਸਿੰਘ ਰਾਜਾ ਵਿਧਾਇਕ ਹਲਕਾ ਟਾਂਡਾ, ਪਵਨ ਕੁਮਾਰ ਆਦੀਆ ਸਾਬਕਾ ਵਿਧਾਇਕ ਹਲਕਾ ਸ਼ਾਮਚੁਰਾਸੀ, ਸੰਦੀਪ ਸਿੰਘ ਸੀਕਰੀ ਇੰਚਾਰਜ ਹਲਕਾ ਸ਼ਾਮਚੁਰਾਸੀ, ਮਨਜੋਤ ਸਿੰਘ ਤਲਵੰਡੀ, ਵਿਸ਼ਵਾਨਾਥ ਬੰਟੀ, ਗੁਰਵੀਰ ਸਿੰਘ ਚੌਟਾਲਾ ਤੇ ਹੋਰ ਆਈਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਮਾਤਾ ਯਸ਼ਪਾਲ ਕੌਰ ਹਰੀਆਂ ਵੇਲਾਂ, ਭਾਈ ਹਰਪ੍ਰੀਤ ਸਿੰਘ ਸੇਵਾਦਾਰ ਗੁਰਦੁਆਰਾ ਭਾਈ ਮੰਝ ਜੀ ਸਮਾਧਾਂ, ਭਾਈ ਕੁਲਦੀਪ ਸਿੰਘ ਸੇਵਾਦਾਰ ਗੁਰਦੁਆਰਾ ਟਾਹਲੀ ਸਾਹਿਬ, ਭਾਈ ਹਰਅਵਤਾਰ ਸਿੰਘ, ਸੰਤ ਬਾਬਾ ਬਲਵੀਰ ਸਿੰਘ ਖ਼ਾਲਸਾ, ਸੁਆਮੀ ਚੰਦਰ ਸ਼ੇਖਰ, ਜਥੇ. ਪਰਮਜੀਤ ਸਿੰਘ ਪੰਮੀ ਭੂੰਗਾ, ਮਨਿੰਦਰ ਸਿੰਘ ਟਿੰਮੀ ਸ਼ਾਹੀ, ਅਮਰਜੀਤ ਸਿੰਘ ਕੰਗ, ਹਰਮਿੰਦਰ ਸਿੰਘ ਕੰਗ, ਸੁਖਵਿੰਦਰ ਸਿੰਘ ਰਿਆੜ, ਹਰਜੀਤ ਸਿੰਘ ਨੰਗਲ, ਸਰਬਜੀਤ ਸਿੰਘ ਕੰਗ, ਸੁਖਜਿੰਦਰ ਸਿੰਘ ਪਨੂੰ, ਜੰਗਵੀਰ ਸਿੰਘ ਚੌਹਾਲ ਪ੍ਰਧਾਨ ਭਾਕਿਯੂ, ਸੇਵਾ ਸਿੰਘ ਨੂਰਪੁਰ, ਸ਼ਿਵਦੇਵ ਸਿੰਘ ਮਾਛੀਆਂ, ਜਗਦੀਪ ਸਿੰਘ, ਜਸਵਿੰਦਰ ਸਿੰਘ ਧੁੱਗਾ, ਚਰਨਜੀਤ ਸਿੰਘ ਲਾਲੀ, ਜਥੇਦਾਰ ਗੁਰਮਾਨ ਸਿੰਘ, ਉਪਕਾਰ ਸਿੰਘ ਭੱਕਲਾ, ਉਕਾਰ ਸਿੰਘ ਧਾਮੀ, ਸਰਬਜੀਤ ਸਿੰਘ ਪੱਪੂ, ਵਰਿੰਦਰ ਸਿੰਘ ਨਿਮਾਣਾ, ਕੁਲਵੰਤ ਸਿੰਘ ਪਨੂੰ, ਮਨਜੀਤ ਸਿੰਘ ਟਾਂਡਾ, ਇੰਦਰਜੀਤ ਸਿੰਘ ਸੀਕਰੀ, ਮਾ: ਸੁਖਵਿੰਦਰ ਸਿੰਘ ਤੇ ਹੋਰ ਹਾਜ਼ਰ ਸਨ |