ਪ੍ਰਵਾਸੀ ਭਾਰਤੀਆਂ ਦੀਆਂ ਬੰਦ ਪਈਆਂ 2 ਕੋਠੀਆਂ 'ਚ ਚੋਰੀ
ਅਜੀਤ ਡੈਸਕ
01-06-2025
ਉਨ੍ਹਾਂ ਦੱਸਿਆ ਕਿ ਇਸ ਘਰ ਦੀ ਇੱਕ ਚਾਬੀ ਮੇਰੇ ਕੋਲ ਹੋਣ ਕਰਕੇ ਜਦੋਂ ਮੈਂ ਅੰਦਰ ਜਾ ਕੇ ਵੇਖਿਆ ਤਾਂ ਅਣਪਛਾਤੇ ਚੋਰਾਂ ਵਲੋਂ ਘਰ ਦੀ ਚਾਰ ਦੀਵਾਰੀ ਟੱਪ ਕੇ ਅੰਦਰੋਂ ਸਾਰੇ ਬਾਥਰੂਮਾਂ ਦੀਆਂ ਮਹਿੰਗੀਆਂ ਟੂਟੀਆਂ ਖੋਲ੍ਹ ਕੇ ਲੈ ਕੇ ਗਏ ਅਤੇ ਸ਼ੈਂਕਾਂ ਦੀ ਬਹੁਤ ਭੰਨਤੋੜ ਕੀਤੀ | ਉਨ੍ਹਾਂ ਦੱਸਿਆ ਕਿ ਉਹ ਹੋਰ ਘਰ ਦਾ ਸਾਮਾਨ ਵੀ ਲੈ ਗਏ ਜਿਸ ਬਾਰੇ ਦਲਜੀਤ ਕੌਰ ਹੀ ਭਾਰਤ ਆ ਕੇ ਦੱਸ ਸਕਦੀ ਹੈ |
ਉਨ੍ਹਾਂ ਦੱਸਿਆ ਇਸੇ ਤਰ੍ਹਾਂ ਨਾਲ ਲੱਗੇ ਇੱਕ ਹੋਰ ਘਰ ਜਿਸ ਮਾਲਕ ਰੇਸ਼ਮ ਕੌਰ ਜੋ ਇੰਗਲੈਂਡ ਰਹਿੰਦੀ ਉਸ ਦੀਆਂ ਵੀ ਚੋਰ ਟੂਟੀਆਂ ਤੇ ਹੋਰ ਸਮਾਨ ਚੋਰੀ ਕਰ ਕੇ ਲੈ ਗਏ | ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਥਾਣਾ ਮਾਹਿਲਪੁਰ ਨੂੰ ਸੁਚਿਤ ਕਰ ਦਿੱਤਾ ਗਿਆ |