03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਸੇਵਾ ਮੁਕਤੀ 'ਤੇ ਵਿਸ਼ੇਸ਼-ਲੈਕਚਰਾਰ ਪਰਮਿੰਦਰ ਸਿੰਘ

Ad Position 21
No active advertisement
ਅਜੀਤ ਡੈਸਕ 01-06-2025
ਦਸੂਹਾ - ਲੈਕਚਰਾਰ ਪਰਮਿੰਦਰ ਸਿੰਘ ਦਾ ਜਨਮ ਪਿਤਾ ਗੁਰਬਚਨ ਸਿੰਘ ਅਤੇ ਮਾਤਾ ਜਸਵੰਤ ਕੌਰ 20 ਮਈ 1967 ਨੂੰ ਪਿੰਡ ਢੋਲੋਵਾਲ ਵਿਚ ਵਿਖੇ ਹੋਇਆ | ਮੁੱਢਲੀ ਪੜ੍ਹਾਈ ਸਰਕਾਰੀ ਪ੍ਰਾਇਮਰੀ ਸਕੂਲ ਢੋਲੋਵਾਲ ਤੋਂ ਕੀਤੀ ਤੇ ਦਸਵੀਂ ਦੀ ਪੜ੍ਹਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੇਲੀ ਚੱਕ ਵਿਖੇ ਕੀਤੀ | ਬੀ. ਏ. ਦੀ ਪੜ੍ਹਾਈ ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਕੀਤੀ | ਡੀ ਪੀ. ਐੱਡ ਅਤੇ ਐਮ. ਪੀ. ਐੱਡ ਦੀ ਪੜ੍ਹਾਈ ਗੁਰਸੇਵਕ ਫਿਜ਼ੀਕਲ ਐਜੂਕੇਸ਼ਨ ਕਾਲਜ ਪਟਿਆਲਾ ਤੋਂ ਕੀਤੀ | ਸਰਕਾਰੀ ਸੇਵਾ 'ਚ ਪਹਿਲੀ ਨਿਯੁਕਤੀ 18 ਫਰਵਰੀ 1997 ਨੂੰ ਸਰਕਾਰੀ ਹਾਈ ਸਕੂਲ ਮੈਸਮਪੁਰ ਜਲੰਧਰ ਵਿਖੇ ਹੋਈ | 11 ਜੂਨ 1997 ਨੂੰ ਸਰਕਾਰੀ ਹਾਈ ਸਕੂਲ ਮੈਸਮਪੁਰ ਤੋਂ ਸਰਕਾਰੀ ਹਾਈ ਸਕੂਲ ਪਲਾਹੜ ਵਿਖੇ ਸੇਵਾ ਸ਼ੁਰੂ ਕੀਤੀ | 7 ਜੁਲਾਈ 2007 ਨੂੰ ਸਰਕਾਰੀ ਹਾਈ ਸਕੂਲ ਪਲਾਹੜ ਤੋਂ ਸਰਕਾਰੀ ਹਾਈ ਸਕੂਲ ਪੱਸੀ ਕੰਡੀ ਤਬਾਦਲਾ ਹੋ ਕੇ ਸੇਵਾ ਨਿਭਾਈ | 19 ਮਈ 2012 ਨੂੰ ਪ੍ਰਮੋਸ਼ਨ ਬਤੌਰ ਲੈਕਚਰਾਰ ਫਿਜ਼ੀਕਲ ਐਜੂਕੇਸ਼ਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁੱਢਾਵੜ ਵਿਖੇ ਹੋਈ | 1 ਜੁਲਾਈ 2015 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁੱਢਾਵੜ ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛਾਂਗਲਾ ਵਿਚ ਸੇਵਾ ਨਿਭਾਈ, ਉਪਰੰਤ 31 ਮਈ 2025 ਨੂੰ ਸੇਵਾ ਮੁਕਤ ਹੋ ਰਹੇ ਹਨ | -ਕੌਸ਼ਲ
Ad Position 22
No active advertisement
ਪਿਛਲੀ ਖ਼ਬਰ ਸੀ.ਐਚ.ਸੀ. ਹਾਰਟਾ ਬੱਡਲਾ 'ਚ ਵਿਸ਼ਵ ਨੋ ਤੰਬਾਕੂ ਦਿਵਸ ਮਨਾਇਆ ਅਗਲੀ ਖ਼ਬਰ ਪ੍ਰਵਾਸੀ ਭਾਰਤੀਆਂ ਦੀਆਂ ਬੰਦ ਪਈਆਂ 2 ਕੋਠੀਆਂ 'ਚ ਚੋਰੀ
Ad Position 24