ਕੋਟਫ਼ਤੂਹੀ, 31 ਮਈ (ਅਟਵਾਲ)-ਲਕਸੀਹਾਂ ਦੇ ਸਰਕਾਰੀ ਹਾਈ ਸਕੂਲ 'ਚ ਸਕੂਲ ਇੰਚਾਰਜ ਜਸਵੰਤ ਰਾਏ ਦੀ ਅਗਵਾਈ ਹੇਠ ਸਾਲਾਨਾ ਪ੍ਰੀਖਿਆਵਾਂ 'ਚੋਂ ਅੱਵਲ ਆਉਣ ਵਾਲੇ ਵਿਦਿਆਰਥੀਆਂ ਦਾ ਸਕੂਲ 'ਚ ਚੱਲ ਰਹੇ ਸਵ: ਬੀਬੀ ਅਜੀਤ ਕੌਰ ਯਾਦਗਾਰੀ ਟਰੱਸਟ ਤਹਿਤ ਨਕਦ ਇਨਾਮ ਦਿੱਤੇ ਗਏ | ਇਸ ਟਰੱਸਟ ਅਨੁਸਾਰ ਪੰਜਵੀਂ, ਅੱਠਵੀਂ ਅਤੇ ਦਸਵੀਂ ਜਮਾਤ ਦੇ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਉੱਪਰ ਆਉਣ ਵਾਲੇ ਵਿਦਿਆਰਥੀਆਂ ਡੋਲੀ ਸਿੰਘ ਮਹਿਮੀ, ਸੋਨੀਆ ਅਤੇ ਹਰਮਨਦੀਪ ਨੂੰ ਨਗਦ ਇਨਾਮ ਵੰਡੇ ਗਏ | ਇਸੇ ਤਰ੍ਹਾਂ 5 ਵੀਂ ਦੇ ਜਸ਼ਨ ਕੁਮਾਰ, ਪ੍ਰਭਦੀਪ ਕੌਰ, ਯਾਨਵੀ ਅਤੇ 8 ਵੀਂ ਦੇ ਅੰਜਲੀ, ਸੋਨੀਆ ਅਤੇ ਹਰਮਨਦੀਪ ਨੂੰ ਸਮੂਹ ਸਟਾਫ਼ ਵੱਲੋਂ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ | ਇਸ ਖ਼ੁਸ਼ੀ ਮੌਕੇ ਵਿਦਿਆਰਥੀਆਂ ਦੇ ਮਾਪੇ ਸਾਹਿਬਾਨ ਵੀ ਹਾਜ਼ਰ ਸਨ | ਸਕੂਲ ਇੰਚਾਰਜ ਜਸਵੰਤ ਰਾਏ ਦੁਆਰਾ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸੁਰਿੰਦਰ ਸਿੰਘ, ਜਗਜੀਤ ਸਿੰਘ ਗਣੇਸ਼ਪੁਰ, ਸਾਰਿਤਾ ਸ਼ਰਮਾ, ਰਚਨਾ ਬਿਰਲਾ, ਤਰਲੋਚਨ ਸਿੰਘ, ਮੋਹਣ ਸਿੰਘ, ਨਵਜੋਤ ਸਿੰਘ, ਇਕਬਾਲ ਸਿੰਘ, ਅਮਰਬੀਰ ਕੌਰ, ਜੀਵਨ ਅਤੇ ਬਲਵਿੰਦਰ ਕੌਰ ਆਦਿ ਹਾਜ਼ਰ ਸਨ |