ਮੁਕੇਰੀਆਂ - ਕਵਿਤਾ ਕਿਰਨ ਕੇਸ਼ਵ ਦਾ ਜਨਮ ਮਾਤਾ ਸ੍ਰੀਮਤੀ ਸੁਮਿਤਾ ਕੇਸ਼ਵ ਦੀ ਕੁੱਖੋਂ, ਪਿਤਾ ਅਨਿਲ ਕੇਸ਼ਵ ਦੇ ਘਰ 17-3-1983 ਨੂੰ ਤਲਵਾੜਾ ਵਿਖੇ ਹੋਇਆ | ਉਨ੍ਹਾਂ ਨੇ ਮੈਟਿ੍ਕ ਦੀ ਪ੍ਰੀਖਿਆ ਸਰਬ ਹਿੱਤਕਾਰੀ ਸਕੂਲ ਤਲਵਾੜਾ ਤੋਂ ਹਾਸਿਲ ਕੀਤੀ ਅਤੇ ਬਾਰ੍ਹਵੀਂ ਦੀ ਪ੍ਰੀਖਿਆ ਡੀ.ਏ.ਵੀ. ਸਕੂਲ ਤੋਂ ਹਾਸਲ ਕਰਨ ਤੋਂ ਬਾਅਦ ਬੀ.ਏ. ਦੀ ਪੜ੍ਹਾਈ ਜੀ.ਟੀ.ਬੀ. ਖਾਲਸਾ ਕਾਲਜ ਦਸੂਹਾ, ਬੀ.ਐਡ. ਸਰਕਾਰੀ ਕਾਲਜ ਜਲੰਧਰ, ਐਮ.ਏ. ਐਸ.ਪੀ.ਐਨ. ਕਾਲਜ ਮੁਕੇਰੀਆਂ ਤੋਂ ਕਰਕੇ ਆਪਣੀ ਪੜ੍ਹਾਈ ਸ਼ੁਰੂ ਕੀਤੀ | ਉਨ੍ਹਾਂ ਨੇ ਸੰਨ 2009 'ਚ ਸਰਕਾਰੀ ਅਧਿਆਪਕਾ ਵਜੋਂ ਆਪਣੀ ਨੌਕਰੀ ਸ਼ੁਰੂ ਕੀਤੀ | ਉਹ ਪਿਛਲੇ ਕੁਝ ਵਰਿ੍ਹਆਂ ਤੋਂ ਬਿਮਾਰ ਚੱਲ ਰਹੇ ਸਨ | ਪਿਛਲੇ ਦਿਨੀਂ ਹੀ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ | ਉਹ ਆਪਣੇ ਪਿੱਛੇ ਦੋ ਬੇਟਿਆਂ ਪੱਤੀ ਵਿਕਰਮ ਸ਼ਰਮਾ ਤੇ ਸਮੂਹ ਪਰਿਵਾਰਿਕ ਮੈਂਬਰਾਂ ਨੂੰ ਛੱਡ ਗਏ ਹਨ | ਉਨ੍ਹਾਂ ਨਮਿਤ ਰੱਖੇ ਗਏ ਸ੍ਰੀ ਪਾਠ ਦੇ ਭੋਗ, ਰਸਮ ਪਗੜੀ ਅਤੇ ਸ਼ਰਧਾਂਜਲੀ ਸਮਾਗਮ ਅੱਜ 1 ਜੂਨ ਨੂੰ ਵਿਸ਼ਕਰਮਾ ਮੰਦਰ ਮੁਕੇਰੀਆਂ ਵਿਖੇ ਦੁਪਹਿਰ 1 ਤੋਂ 2 ਵਜੇ ਤੱਕ ਸਮਰਪਿਤ ਹੋਵੇਗੀ | -ਰਾਮਗੜ੍ਹੀਆ