04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਹਾਈ ਸਕੂਲ ਜੁਝਾਰ ਚਠਿਆਲ ਵਿਖੇ ਮਾਹਵਾਰੀ ਜਾਗਰੂਕਤਾ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 01-06-2025
ਪੱਸੀ ਕੰਢੀ, 31 ਮਈ (ਜਗਤਾਰ ਸਿੰਘ ਰਜਪਾਲਮਾ)-ਐੱਸ.ਐਮ.ਓ. ਡਾ. ਹਰਜੀਤ ਸਿੰਘ ਪੀ.ਐੱਚ.ਸੀ. ਭੂੰਗਾ ਦੀ ਯੋਗ ਅਗਵਾਈ ਹੇਠ ਹਾਈ ਸਕੂਲ ਜੁਝਾਰ ਚਠਿਆਲ ਵਿਖੇ 'ਵਿਸ਼ਵ ਮਾਹਵਾਰੀ ਸਵੱਛਤਾ ਦਿਵਸ' ਮੌਕੇ ਸੀ. ਐੱਚ. ਓ. ਸਰਬਜੀਤ ਕੌਰ ਨੇ ਵਿਦਿਆਰਥਣਾਂ ਨੂੰ ਮਾਹਵਾਰੀ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਕਿਸ਼ੋਰ ਅਵਸਥਾ ਵਿਚ ਲੜਕੀਆਂ ਨੂੰ ਆਪਣੇ ਖਾਣ-ਪੀਣ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ | ਉਨ੍ਹਾਂ ਦੱਸਿਆਂ ਕਿ ਸਾਨੂੰ ਲੋਹ-ਤੱਤ ਜਿਨ੍ਹਾਂ ਪਦਾਰਥਾਂ 'ਚੋਂ ਜ਼ਿਆਦਾ ਮਾਤਰਾ ਵਿਚ ਮਿਲ ਸਕਦਾ ਹੈ, ਸਾਨੂੰ ਉਹ ਪਦਾਰਥ ਜ਼ਿਆਦਾ ਲੈਣੇ ਚਾਹੀਦੇ ਹਨ | ਇਸ ਮੌਕੇ ਉਨ੍ਹਾਂ ਮਾਹਵਾਰੀ ਸਵੱਛਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਇਸ ਮੌਕੇ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਯੂਸ਼ਮਾਨ ਆਰੋਗਿਆ ਕੇਂਦਰ ਮੱਕੋਵਾਲ ਵਿਖੇ 'ਨੋ ਤੰਬਾਕੂ ਡੇਅ' ਮਨਾਇਆ ਅਗਲੀ ਖ਼ਬਰ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਨੇ ਭਾਰਤੀ ਭਾਸ਼ਾ ਸਮਰ ਕੈਂਪ ਲਗਾਇਆ
Ad Position 24