ਪੱਸੀ ਕੰਢੀ, 31 ਮਈ (ਜਗਤਾਰ ਸਿੰਘ ਰਜਪਾਲਮਾ)-ਕਾਰਜਕਾਰੀ ਐੱਸ.ਐੱਮ.ਓ. ਡਾਕਟਰ ਸੰਦੀਪ ਕੌਰ ਮੁੱਢਲਾ ਸਿਹਤ ਕੇਂਦਰ ਮੰਡ ਭੰਡੇਰ ਦੀ ਅਗਵਾਈ 'ਚ ਆਯੂਸ਼ਮਾਨ ਅਰੋਗਿਆ ਕੇਂਦਰ ਮੱਕੋਵਾਲ ਵਿਖੇ 'ਨੋ ਤੰਬਾਕੂ ਡੇਅ' ਮਨਾਇਆ ਗਿਆ | ਇਸ ਸਮੇਂ ਲੋਕਾਂ ਨੂੰ ਰਾਜੀਵ ਸ਼ਰਮਾ ਬੀ.ਈ.ਈ. ਨੇ ਦੱਸਿਆ ਕਿ ਤੰਬਾਕੂ ਦਾ ਸੇਵਨ ਭਾਵੇਂ ਕਿਸੇ ਵੀ ਰੂਪ ਵਿਚ ਜਾਂ ਕਿਸੇ ਵੀ ਮਾਤਰਾ 'ਚ ਕੀਤਾ ਜਾਵੇ ਸੁਰੱਖਿਅਤ ਨਹੀਂ ਹੈ | ਤੰਬਾਕੂ ਦਾ ਸੇਵਨ ਹਮੇਸ਼ਾ ਸਿਹਤ ਲਈ ਹਾਨੀਕਾਰਕ ਹੁੰਦਾ ਹੈ | ਤੰਬਾਕੂ ਦੇ ਸੇਵਨ ਨਾਲ ਕੈਂਸਰ ਤੋਂ ਇਲਾਵਾ ਫੇਫੜਿਆਂ ਤੇ ਦਿਲ ਦੀਆਂ ਬਿਮਾਰੀਆਂ ਹੋਣ ਦਾ ਖ਼ਤਰਾ ਬਹੁਤ ਵੱਧ ਜਾਂਦਾ ਹੈ | ਗਰਭਵਤੀ ਔਰਤਾਂ ਵਲੋਂ ਤੰਬਾਕੂ ਦਾ ਸੇਵਨ ਕਰਨ 'ਤੇ ਉਸ ਦੇ ਜਨਮ ਲੈਣ ਵਾਲੇ ਬੱਚੇ 'ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ | ਇਸ ਸਮੇਂ ਸਿਹਤ ਕਰਮਚਾਰੀ ਰਾਜੀਵ ਰੋਮੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਕੇ ਸੰਬੰਧੀਆਂ ਤੇ ਮਿੱਤਰਾਂ ਦੋਸਤਾਂ ਨੂੰ ਵੀ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਜ਼ਰੂਰ ਜਾਗਰੂਕ ਕਰਨ, ਤੰਬਾਕੂ ਦੀ ਵਰਤੋਂ ਨਾਲ ਮੂੰਹ ਦਾ ਕੈਂਸਰ, ਜੀਵ ਦਾ ਕੈਂਸਰ, ਫੇਫੜਿਆਂ ਦਾ ਕੈਂਸਰ, ਗਲੇ ਦਾ ਕੈਂਸਰ ਅਤੇ ਹੋਰ ਬਿਮਾਰੀਆਂ ਲੱਗ ਜਾਂਦੀਆਂ ਹਨ | ਆਿਖ਼ਰ ਵਿਚ ਲੋਕਾਂ ਨੂੰ 'ਨੋ ਤੰਬਾਕੂ ਪਲੈਜ' ਵੀ ਚੁਕਾਈ ਗਈ | ਇਸ ਸਮੇਂ ਰਾਜੀਵ ਸ਼ਰਮਾ ਬੀ. ਈ.ਈ, ਸਿਹਤ ਕਰਮਚਾਰੀ ਰਾਜੀਵ ਰੋਮੀ, ਹਰਕੀਰਤ ਸਿੰਘ, ਕਮਲੇਸ਼ ਦੇਵੀ, ਨਿਸ਼ਾ ਦੇਵੀ ਪੰਚ, ਸੁਸ਼ਮਾ ਦੇਵੀ, ਕਿ੍ਸ਼ਨਾ ਦੇਵੀ ਆਸ਼ਾ ਵਰਕਰ, ਸੁਭਾਸ਼ ਰਾਣੀ ਆਸ਼ਾ ਵਰਕਰ ਅਤੇ ਪਿੰਡ ਵਾਸੀ ਹਾਜ਼ਰ ਸਨ |