04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਪਿ੍ੰ: ਬੱਗਾ ਦੀ ਯਾਦ 'ਚ ਲੋੜਵੰਦਾਂ ਨੂੰ ਵਜ਼ੀਫ਼ਾ ਰਾਸ਼ੀ ਤੇ ਸਾਈਕਲ ਭੇਟ

Ad Position 21
No active advertisement
ਅਜੀਤ ਡੈਸਕ 01-06-2025
ਹੁਸ਼ਿਆਰਪੁਰ, 31 ਮਈ (ਬਲਜਿੰਦਰਪਾਲ ਸਿੰਘ)-ਕੌਮੀ ਏਕਤਾ, ਧਰਮ ਨਿਰਪੇਖਤਾ ਅਤੇ ਆਪਸੀ ਭਾਈਚਾਰਕ ਸਾਂਝ ਲਈ ਜੀਵਨ ਭਰ ਕੰਮ ਕਰਨ ਵਾਲੇ ਪਿ੍ੰ: ਓਮ ਪ੍ਰਕਾਸ਼ ਬੱਗਾ ਦੀ ਯਾਦ 'ਚ 11 ਉਨ੍ਹਾਂ ਵਿਦਿਆਰਥੀਆਂ ਨੂੰ ਹਰ ਮਹੀਨੇ 1000 ਰੁ: ਇਕ ਸਾਲ ਵਾਸਤੇ ਵਜ਼ੀਫ਼ਾ ਦੇਣ ਦਾ ਫ਼ੈਸਲਾ ਕੀਤਾ ਗਿਆ, ਜਿਹੜੇ ਵਿਦਿਆਰਥੀ ਦਿਨ ਵੇਲੇ ਕਾਲਜ 'ਚ ਪੜ੍ਹਾਈ ਕਰਦੇ ਹਨ ਅਤੇ ਸਵੇਰੇ ਘਰਾਂ 'ਚ ਅਖ਼ਬਾਰਾਂ ਵੰਡਦੇ ਹਨ | ਮਿਹਨਤ ਨਾਲ ਕਾਮਯਾਬੀ ਦਾ ਸੰਦੇਸ਼ ਦੇਣ ਵਾਸਤੇ ਲੋੜਵੰਦਾਂ ਨੂੰ ਵਜ਼ੀਫ਼ੇ ਦੇਣ ਤੋਂ ਇਲਾਵਾ 6 ਨਵੇਂ ਸਾਈਕਲ ਵੀ ਦਿੱਤੇ ਗਏ | ਸਾਈਕਲ ਹਾਸਲ ਕਰਨ ਵਾਲਿਆਂ 'ਚ ਸ਼ਮਸ਼ਾਨਘਾਟ 'ਚ ਮਿ੍ਤਕ ਦੇਹ ਨੂੰ ਅਗਨੀ ਭੇਟ ਕਰਨ ਵਾਲੇ ਕਰਮਚਾਰੀ ਵੀ ਸ਼ਾਮਿਲ ਹਨ | ਡਾ. ਅਜੇ ਬੱਗਾ ਨੇ ਦੱਸਿਆ ਕਿ ਸਵ: ਪਿ੍ੰਸੀਪਲ ਬੱਗਾ ਦੀ ਯਾਦ 'ਚ ਅਖ਼ਬਾਰ ਵੰਡਣ ਵਾਲਿਆਂ ਨੂੰ ਵਜ਼ੀਫ਼ਾ ਰਾਸ਼ੀ ਅਤੇ ਸ਼ਮਸ਼ਾਨਘਾਟ ਦੇ ਕਾਮਿਆਂ ਨੂੰ ਸਾਈਕਲ ਦੇਣ ਦਾ ਫ਼ੈਸਲਾ ਸਮਾਜਵਾਦੀ ਆਗੂ ਪਿ੍ੰਸੀਪਲ ਬੱਗਾ ਦੇ ਸੰਘਰਸ਼ਾਂ ਨੂੰ ਜਿੱਥੇ ਜਿੰਦਾ ਰੱਖਣ 'ਚ ਸਹਾਇਕ ਸਾਬਿਤ ਹੋਵੇਗਾ ਉੱਥੇ ਉਨ੍ਹਾਂ ਸਾਰਿਆਂ ਲੋਕਾਂ ਵਾਸਤੇ ਪ੍ਰੇਰਨਾ ਦਾ ਸ੍ਰੋਤ ਹੋਵੇਗਾ, ਜਿਹੜੇ ਕਿ ਕਠਿਨਾਈਆਂ ਦੇ ਬਾਵਜੂਦ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਵਾਸਤੇ ਸੰਘਰਸ਼ ਕਰ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਮੈਨੇਜਰ ਅਵਤਾਰ ਸਿੰਘ ਕੰਗ ਦਾ ਸੇਵਾ ਮੁਕਤੀ 'ਤੇ ਸਨਮਾਨ ਅਗਲੀ ਖ਼ਬਰ ਸਾਲਾਨਾ ਛਿੰਝ ਮੇਲਾ ਭਲਕੇ
Ad Position 24